19.2 C
Toronto
Wednesday, September 17, 2025
spot_img
Homeਪੰਜਾਬਬਠਿੰਡਾ ਦੀ ਰਿਫਾਈਨਰੀ ’ਚ ਲੱਗੀ ਭਿਆਨਕ ਅੱਗ

ਬਠਿੰਡਾ ਦੀ ਰਿਫਾਈਨਰੀ ’ਚ ਲੱਗੀ ਭਿਆਨਕ ਅੱਗ

ਲੱਖਾਂ ਰੁਪਏ ਦਾ ਨੁਕਸਾਨ – ਪੁਲਿਸ ਜਾਂਚ ’ਚ ਜੁਟੀ
ਬਠਿੰਡਾ/ਬਿਊਰੋ ਨਿਊਜ਼
ਬਠਿੰਡਾ ਵਿਚ ਪੈਂਦੇ ਕਸਬਾ ਰਾਮਾਮੰਡੀ ਨੇੜਲੇ ਪਿੰਡ ਫੁੱਲੋ ਖਾਰੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਦੇ ਅੰਦਰ ਨਵੇਂ ਬਣੇ ਪਲਾਂਟ ਵਿੱਚ ਅੱਜ ਸ਼ੁੱਕਰਵਾਰ ਸਵੇਰੇ 6 ਵਜੇ ਤੇਲ ਦਾ ਪੰਪ ਲੀਕ ਹੋਣ ਕਾਰਨ ਭਿਆਨਕ ਅੱਗ ਲੱਗ ਗਈ। ਕਾਰਖਾਨੇ ਦੇ ਮੀਡੀਆ ਇੰਚਾਰਜ ਪੰਕਜ ਵਿਨਾਇਕ ਨੇ ਦੱਸਿਆ ਕਿ ਇਸ ਅੱਗ ’ਤੇ ਜਲਦੀ ਕਾਬੂ ਪਾ ਲਿਆ ਗਿਆ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਤੋਂ ਵੀ ਬਚਾਅ ਹੈ। ਰਿਫਾਈਨਰੀ ’ਚ ਲੱਗੀ ਅੱਗ ਦੀਆਂ ਲਪਟਾਂ ਕਾਫੀ ਦੂਰ ਤੱਕ ਦਿਖਾਈ ਦੇ ਰਹੀਆਂ ਸਨ ਅਤੇ ਧੰੂੁਏਂ ਦੇ ਗੁਬਾਰ ਦਿਖਾਈ ਦੇ ਰਹੇ ਸਨ। ਇਸ ਅੱਗ ਲੱਗਣ ਦੀ ਸੂਚਨਾ ਤੁਰੰਤ ਹੀ ਫਾਇਰ ਬਿ੍ਰਗੇਡ ਨੂੰ ਦਿੱਤੀ ਗਈ ਅਤੇ ਉਨ੍ਹਾਂ ਨੇ ਮੌਕੇ ’ਤੇ ਹੀ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ ਅਤੇ ਇਸਦੇ ਨਾਲ ਹੀ ਘਟਨਾ ਸਥਾਨ ’ਤੇ ਪੈਰਾ ਮਿਲਟਰੀ ਫੋਰਸ ਵੀ ਪਹੁੰਚ ਗਈ ਸੀ। ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਅੱਗ ਨਾਲ ਰਿਫਾਈਨਰੀ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਸਦੇ ਚੱਲਦਿਆਂ ਰਿਫਾਈਨਰੀ ਦੇ ਨੇੜਲੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ ਅਤੇ ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ।

RELATED ARTICLES
POPULAR POSTS