Breaking News
Home / ਪੰਜਾਬ / ਇੱਕ ਮਈ ਤੋਂ ਵੈਕਸੀਨ ਲਈ ਰਜਿਸਟ੍ਰੇਸ਼ਨ ਸ਼ੁਰੂ ਹੁੰਦਿਆਂ ਹੀ ਐਪ ਹੋ ਗਈ ਕਰੈਸ਼

ਇੱਕ ਮਈ ਤੋਂ ਵੈਕਸੀਨ ਲਈ ਰਜਿਸਟ੍ਰੇਸ਼ਨ ਸ਼ੁਰੂ ਹੁੰਦਿਆਂ ਹੀ ਐਪ ਹੋ ਗਈ ਕਰੈਸ਼

ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤੀ ਸਿਹਤ ਮੰਤਰਾਲੇ ਵੱਲੋਂ ਅੱਜ ਤੋਂ 18 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਲਈ ਕੋਵਿਨ ਪੋਰਟਲ ਜਾਂ ਅਰੋਗਿਆ ਸੇਤੂ ਐਪ ਰਾਹੀਂ ਕਰੋਨਾ ਟੀਕੇ ਲਈ ਰਜਿਸਟਰੇਸ਼ਨ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਪਰ ਅੱਜ ਜਿਵੇਂ ਸ਼ਾਮ ਚਾਰ ਵਜੇ ਐਪ ‘ਤੇ ਲੋਕਾਂ ਨੇ ਬੁਕਿੰਗ ਸ਼ੁਰੂ ਕੀਤੀ ਤਾਂ ਉਹ ਐਪ ਕਰੈਸ਼ ਕਰ ਗਈ। ਸਰਕਾਰ ਨੇ 18 ਤੋਂ 45 ਸਾਲ ਤੱਕ ਦੀ ਉਮਰ ਵਾਲਿਆਂ ਲਈ ਕਰੋਨਾ ਟੀਕੇ ਲਈ ਅਗਾਊਂ ਰਜਿਸਟਰੇਸ਼ਨ ਦੀ ਸ਼ਰਤ ਰੱਖੀ ਹੈ। ਇਸ ਵਰਗ ਨੂੰ 1 ਮਈ ਤੋਂ ਰਜਿਸਟਰੇਸ਼ਨ ਦੇ ਅਧਾਰ ‘ਤੇ ਟੀਕੇ ਲਗਾਏ ਜਾਣਗੇ ਪਰ ਅੱਜ ਸ਼ਾਮ ਚਾਰ ਵਜਦੇ ਹੀ ਜਿਵੇਂ ਹੀ ਲੋਕਾਂ ਨੂੰ ਰਜਿਸਟਰੇਸ਼ਨ ਸ਼ੁਰੂ ਕੀਤੀ ਤਾਂ ਐਪ ਕਰੈਸ਼ ਕਰ ਗਈ। ਉਧਰ ਦੂਜੇ ਪਾਸੇ ਵੈਕਸੀਨ ਦੀ ਕਮੀ ਕਰਕੇ ਰਾਜਸਥਾਨ ਅਤੇ ਮਹਾਰਾਸ਼ਟਰ ਸਰਕਾਰ ਨੇ 18 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਲਈ 1 ਮਈ ਤੋਂ ਸ਼ੁਰੂ ਹੋ ਰਹੇ ਟੀਕਾਕਰਨ ਨੂੰ ਅੱਗੇ ਟਾਲਣ ਦਾ ਐਲਾਨ ਵੀ ਕਰ ਦਿੱਤਾ ਹੈ।

Check Also

ਕਰਮਜੀਤ ਕੌਰ ਚੌਧਰੀ ਅਤੇ ਤੇਜਿੰਦਰ ਪਾਲ ਬਿੱਟੂ ਭਾਜਪਾ ’ਚ ਹੋਏ ਸ਼ਾਮਲ

ਕਰਮਜੀਤ ਕੌਰ ਚੌਧਰੀ ਟਿਕਟ ਨਾ ਮਿਲਣ ਕਰਕੇ ਕਾਂਗਰਸ ਪਾਰਟੀ ਨਾਲ ਚੱਲ ਰਹੇ ਸਨ ਨਾਰਾਜ਼ ਨਵੀਂ …