ਰੀਟਰੀਟ ਸੈਰੇਮਨੀ ਦੇਖਣ ਗਏ ਭਾਰਤੀ ਦਰਸ਼ਕਾਂ ਨੂੰ ਕਈ ਫੁੱਟ ਉਚਾ ਮੀਨਾਰ ਦੇਖ ਕੇ ਹੋਈ ਹੈਰਾਨੀ
ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤ-ਪਾਕਿ ਕੌਮਾਂਤਰੀ ਸਰਹੱਦ ਦੀ ਸਾਦਕੀ ਚੌਕੀ ‘ਤੇ ਪਾਕਿ ਨੇ ਆਪਣੇ ਵਾਲੇ ਪਾਸੇ ਕਈ ਫੁੱਟ ਉੱਚਾ ਮੀਨਾਰ ਤਿਆਰ ਕਰ ਲਿਆ ਹੈ। ਇਸ ਬਾਰੇ ਬੀਐੱਸਐੱਫ ਨੂੰ ਵੀ ਕੋਈ ਜਾਣਕਾਰੀ ਨਹੀਂ ਹੈ। ਕੁਝ ਦਿਨ ਪਹਿਲਾਂ ਮੀਡੀਆ ਵਿਚ ਰਿਪੋਰਟ ਆਈ ਸੀ ਕਿ ਸਾਦਕੀ ਚੌਕੀ ‘ਤੇ ਪਾਕਿਸਤਾਨ ਮਜ਼ਾਰ ਬਣਾਉਣ ਦੇ ਨਾਂ ‘ਤੇ ਭਾਰਤ ਵੱਲੋਂ ਵਾਹਗਾ ਬਾਰਡਰ ‘ਤੇ ਲਗਾਏ ਵੱਡ ਅਕਾਰੀ ਤਿਰੰਗੇ ਦੀ ਤਰਜ਼ ‘ਤੇ ਝੰਡਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਰਿਪੋਰਟ ਦੇ ਇਕ ਹਫ਼ਤੇ ਬਾਅਦ ਪਾਕਿਸਤਾਨ ਵੱਲੋਂ ਬਾਰਡਰ ‘ਤੇ ਕਰੀਬ 150 ਫੁੱਟ ਉੱਚਾ ਮੀਨਾਰ ਯੇਨ ਦੀ ਮਦਦ ਨਾਲ ਸਥਾਪਤ ਕਰ ਦਿੱਤਾ ਗਿਆ ਹੈ। ਰੀਟਰੀਟ ਸੈਰੇਮਨੀ ਦੇਖਣ ਗਏ ਭਾਰਤੀ ਦਰਸ਼ਕਾਂ ਨੂੰ ਸਰਹੱਦ ‘ਤੇ ਕਈ ਫੁੱਟ ਉੱਚਾ ਮੀਨਾਰ ਦੇਖ ਕੇ ਹੈਰਾਨੀ ਹੋਈ।
Check Also
ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ
ਧਰਮ ਬਚਾਓ ਯਾਤਰਾ ਵਿਚ ਸ਼ਾਮਲ ਹੋਏ ਰਾਜਪਾਲ ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ ਗੁਲਾਬ …