12.9 C
Toronto
Sunday, May 3, 2026
spot_img
Homeਪੰਜਾਬਡੇਰਾ ਮਾਮਲੇ 'ਚ ਹਾਈਕੋਰਟ ਹੋਇਆ ਸਖਤ

ਡੇਰਾ ਮਾਮਲੇ ‘ਚ ਹਾਈਕੋਰਟ ਹੋਇਆ ਸਖਤ

ਕਿਹਾ, ਹਰਿਆਣਾ ਸਰਕਾਰ ਨੇ ਅੱਖਾਂ ਬੰਦ ਰੱਖੀਆਂ, ਇਸ ਲਈ ਭੀੜ ਹੋਈ ਇਕੱਠੀ
ਚੰਡੀਗੜ੍ਹ/ਬਿਊਰੋ ਨਿਊਜ਼
ਸਾਧਵੀ ਨਾਲ ਬਲਾਤਕਾਰ ਦੇ ਮਾਮਲੇ ਵਿਚ ਡੇਰਾ ਮੁਖੀ ‘ਤੇ ਆਉਣ ਵਾਲੇ ਫੈਸਲੇ ਨੂੰ ਲੈ ਕੇ ਪੰਚਕੂਲਾ ਅਤੇ ਨੇੜਲੇ ਇਲਾਕਿਆਂ ਵਿਚ ਵੱਡੀ ਗਿਣਤੀ ਵਿਚ ਡੇਰਾ ਪ੍ਰੇਮੀ ਪਹੁੰਚ ਚੁੱਕੇ ਹਨ। ਇਸ ਨੂੰ ਦੇਖਦਿਆਂ ਕਾਨੂੰਨ ਵਿਵਸਥਾ ਵਿਗੜਨ ਦੇ ਮੱਦੇਨਜ਼ਰ ਦਾਇਰ ਪਟੀਸ਼ਨ ‘ਤੇ ਹਾਈਕੋਰਟ ਨੇ ਸਖਤ ਰੁਖ ਅਪਣਾਇਆ ਹੈ। ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਕਿਹਾ ਕਿ ਉਸਦੀ ਮਰਜ਼ੀ ਨਾਲ ਹੀ ਏਨੀ ਵੱਡੀ ਭੀੜ ਇਕੱਠੀ ਹੋਈ ਹੈ। ਸਰਕਾਰ ਨੇ ਇਸ ਮਾਮਲੇ ਪ੍ਰਤੀ ਅੱਖਾਂ ਬੰਦ ਕਰੀ ਰੱਖੀਆਂ। ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਰਾਤ ਤੱਕ ਫੌਜ ਨੂੰ ਤਾਇਨਾਤ ਕਰਕੇ ਸਥਿਤੀ ‘ਤੇ ਕੰਟਰੋਲ ਕੀਤਾ ਜਾਵੇ।

 

RELATED ARTICLES
POPULAR POSTS