ਫੂਲਕਾ ਨੇ ਕਿਹਾ, ਵਿਧਾਨ ਸਭਾ ‘ਚ ਪ੍ਰਾਈਵੇਟ ਬਿੱਲ ਲਿਆਵਾਂਗੇ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਚ ਐਸ ਫੂਲਕਾ ਨੇ ਕਿਹਾ ਕਿ “ਦਿੱਲੀ ਦੀ ਤਰਜ਼ ‘ਤੇ ਪੰਜਾਬ ਦੇ ਹਰ ਵਿਧਾਇਕ ਨੂੰ ਪ੍ਰਤੀ ਸਾਲ 3 ਕਰੋੜ ਰੁਪਏ ਮਿਲਣੇ ਚਾਹੀਦੇ ਹਨ ਤਾਂ ਕਿ ਉਹ ਆਪਣੇ ਹਲਕੇ ਦਾ ਵਿਕਾਸ ਕਰਵਾ ਸਕੇ। ਅਸੀਂ ਇਸ ਸਬੰਧੀ ਵਿਧਾਨ ਸਭਾ ਵਿਚ ਪ੍ਰਾਈਵੇਟ ਬਿੱਲ ਵੀ ਲੈ ਕੇ ਆਵਾਂਗੇ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਕੇਜਰੀਵਾਲ ਸਰਕਾਰ ਹਰ ਪਾਰਟੀ ਦੇ ਵਿਧਾਇਕ ਨੂੰ ਚਾਰ ਕਰੋੜ ਰੁਪਇਆ ਦਿੰਦੀ ਹੈ ਤੇ ਅੱਗੇ ਇਸ ਨੂੰ 14 ਕਰੋੜ ਕਰਨ ਦੀ ਤਜ਼ਵੀਜ ਹੈ। ਇਸ ਮੌਕੇ ਫੂਲਕਾ ਨੇ ਇਹ ਵੀ ਕਿਹਾ ਕਿ ਅਸੀਂ ਸੁਖਪਾਲ ਖਹਿਰਾ ਦਾ ਚੀਫ ਵਿੱਪ ਤੇ ਸਪੋਕਸਮੈਨ ਵਜੋਂ ਅਸਤੀਫਾ ਮਨਜ਼ੂਰ ਨਹੀਂ ਕਰਾਂਗੇ ਤੇ ਉਨ੍ਹਾਂ ਨੂੰ ਮਨਾ ਲਵਾਂਗੇ। ਉਨ੍ਹਾਂ ਦੱਸਿਆ ਕਿ ਪਾਰਟੀ ਵਿਚ ਹੁਣ ਸਭ ਕੁਝ ਠੀਕ ਠੀਕ ਹੈ। ਇਸ ਮੌਕੇ ਪਾਰਟੀ ਦੇ ਉਪ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਮੈਂ ਇਸ ਮਾਮਲੇ ‘ਤੇ ਸਪੀਕਰ ਨੂੰ ਪ੍ਰਾਈਵੇਟ ਬਿੱਲ ਦਿੱਤਾ ਹੈ ਤਾਂ ਕਿ ਇਸ ਮਾਮਲੇ ‘ਤੇ ਵਿਧਾਨ ਸਭਾ ਵਿਚ ਬਹਿਸ ਹੋ ਸਕੇ।
Check Also
ਸ਼ੋ੍ਰਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ 12 ਅਪ੍ਰੈਲ ਨੂੰ ਹੋਵੇਗੀ
ਡਾ. ਦਲਜੀਤ ਸਿੰਘ ਚੀਮਾ ਨੇ ਦਿੱਤੀ ਜਾਣਕਾਰੀ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੀ ਮੌਜੂਦਾ ਕਾਰਜਕਾਰੀ …