ਜਲੰਧਰ ਤੋਂ ਵੀ ਲੜ ਚੁੱਕਾ ਹੈ ਕਿ ਲੋਕ ਸਭਾ ਚੋਣ
ਫਗਵਾੜਾ/ਬਿਊਰੋ ਨਿਊਜ਼
ਪੰਜਾਬ ਵਿਚ 4 ਸੀਟਾਂ ‘ਤੇ ਆਉਂਦੀ 21 ਅਕਤੂਬਰ ਨੂੰ ਜ਼ਿਮਨੀ ਚੋਣ ਹੋਣੀ ਹੈ। ਜਿਸ ਦੇ ਚੱਲਦਿਆਂ ਹਲਕਾ ਫਗਵਾੜਾ ਤੋਂ ਨੀਟੂ ਸ਼ਟਰਾਂ ਵਾਲਾ ਵੀ ਚੋਣ ਮੈਦਾਨ ਵਿਚ ਨਿੱਤਰਿਆ ਹੈ ਅਤੇ ਉਸਨੇ ਵੀ ਲੰਘੇ ਕੱਲ੍ਹ ਨਾਮਜ਼ਦਗੀ ਪੱਤਰ ਭਰਿਆ। ਧਿਆਨ ਰਹੇ ਕਿ ਇਹ ਉਹੀ ਨੀਟੂ ਸ਼ਟਰਾਂ ਵਾਲਾ ਹੈ, ਜਿਸ ਨੇ ਜਲੰਧਰ ਲੋਕ ਸਭਾ ਹਲਕੇ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਉਸ ਨੂੰ ਆਪਣੇ ਪਰਿਵਾਰ ਦੇ ਵੀ ਪੂਰੇ ਵੋਟ ਨਹੀਂ ਮਿਲੇ ਸਨ ਅਤੇ ਉਹ ਇਹ ਦੱਸਦਿਆ ਉਚੀ ਉਚੀ ਰੋਣ ਵੀ ਲੱਗਾ ਸੀ। ਉਸ ਤੋਂ ਬਾਅਦ ਚਰਚਾ ਵਿਚ ਆਏ ਨੀਟੂ ਸ਼ਟਰਾਂ ਵਾਲੇ ਨੇ ਹੁਣ ਫਿਰ ਫਗਵਾੜਾ ਤੋਂ ਵਿਧਾਨ ਸਭਾ ਲਈ ਜ਼ਿਮਨੀ ਚੋਣ ਲੜਨ ਦਾ ਮਨ ਬਣਾਇਆ ਅਤੇ ਦੇਖਦੇ ਹਾਂ ਕਿ ਹੁਣ ਨੀਟੂ ਨੂੰ ਕਿੰਨੀਆਂ ਵੋਟਾਂ ਮਿਲਦੀਆਂ ਹਨ।
Check Also
ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਕਰੇਗੀ ਪਹਿਲਗਾਮ ਹਮਲੇ ਦੇ ਪੀੜਤਾਂ ਦੀ ਸਹਾਇਤਾ
ਡਾ. ਜ਼ੋਰਾ ਸਿੰਘ ਨੇ ਕਿਹਾ : ਸਮਾਜਿਕ ਭਲਾਈ ਲਈ ਸਾਡੀ ਵਚਨਬੱਧਤਾ ਅਟੁੱਟ ਚੰਡੀਗੜ੍ਹ/ਬਿਊਰੋ ਨਿਊਜ਼ ਦੇਸ਼ …