ਭੂੰਦੜ ਨੇ ਕਿਹਾ – ਭਾਜਪਾ ਹਾਈਕਮਾਂਡ ਨਾਲ ਮੀਟਿੰਗਾਂ ਵੀ ਰਹੀਆਂ ਬੇਅਸਰ
ਚੰਡੀਗੜ੍ਹ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਨੂੰ ਭਾਜਪਾ ਹਾਈਕਮਾਨ ਵੱਲੋਂ ਵੀ ਹਰਿਆਣਾ ਵਿੱਚ ਗਠਜੋੜ ਤਹਿਤ ਚੋਣ ਲੜਨ ਦੀ ਸਹਿਮਤੀ ਨਹੀਂ ਮਿਲੀ। ਹੁਣ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਵਿੱਚ ਭਾਜਪਾ ਨੂੰ ਛੱਡ ਬਾਕੀ ਪਾਰਟੀਆਂ ਨਾਲ ਗਠਜੋੜ ਕਰਕੇ ਆਪਣੇ ਉਮੀਦਵਾਰ ਉਤਾਰੇਗਾ। ਇਸ ਸਬੰਧੀ ਅਕਾਲੀ ਦਲ ਦੀ ਹਰਿਆਣਾ ਇਕਾਈ ਦੇ ਇੰਚਾਰਜ ਬਲਵਿੰਦਰ ਭੂੰਦੜ ਨੇ ਕਿਹਾ ਕਿ ਭਾਜਪਾ ਦੀ ਹਾਈਕਮਾਨ ਨਾਲ ਵੀ ਬੈਠਕਾਂ ਹੋਈਆਂ, ਪਰ ਕੋਈ ਵੀ ਗੱਲ ਸਿਰੇ ਨਹੀਂ ਚੜ੍ਹੀ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗਠਜੋੜ ਬਾਰੇ ਪੰਜਾਬ ਵਿੱਚ ਕੀ ਅਸਰ ਰਹੇਗਾ, ਇਸ ਬਾਰੇ ਭੂੰਦੜ ਨੇ ਗੱਲ ਸਮੇਂ ‘ਤੇ ਸੁੱਟ ਦਿੱਤੀ। ਉਨ੍ਹਾਂ ਕਿਹਾ ਕਿ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਭੂੰਦੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੱਲ੍ਹ ਜਾਂ ਪਰਸੋਂ ਤੱਕ ਆਪਣੇ ਉਮੀਦਵਾਰ ਐਲਾਨ ਦੇਵੇਗਾ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …