ਬਲਦੇਵ ਕੁਮਾਰ ਦੇ ਕਤਲ ‘ਤੇ ਪਾਕਿਸਤਾਨ ‘ਚ ਰੱਖਿਆ ਗਿਆ 50 ਲੱਖ ਦਾ ਇਨਾਮ
ਖੰਨਾ/ਬਿਊਰੋ ਨਿਊਜ਼
ਭਾਰਤ ਆ ਕੇ ਰਾਜਨੀਤਕ ਸ਼ਰਣ ਮੰਗਣ ਵਾਲੇ ਪਾਕਿਸਤਾਨ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਦੇ ਕਤਲ ਕਰਨ ‘ਤੇ ਪਾਕਿਸਤਾਨ ਵਿਚ 50 ਲੱਖ ਦਾ ਇਨਾਮ ਰੱਖਿਆ ਗਿਆ ਹੈ। ਇਹ ਐਲਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ ਏ ਇਨਸਾਫ ਦੇ ਆਗੂ ਨੇ ਕੀਤਾ ਹੈ। ਇਸ ਆਗੂ ਨੈ ਕਿਹਾ ਕਿ ਬਲਦੇਵ ਕੁਮਾਰ ਪਾਕਿਸਤਾਨ ਵਾਪਸ ਆਵੇ ਤਾਂ ਉਹ ਖੁਦ ਉਸ ਦੀ ਹੱਤਿਆ ਕਰ ਦੇਵੇਗਾ। ਹਾਜ਼ੀ ਨਵਾਬ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਬਲਦੇਵ ਕੁਮਾਰ ਖਿਲਾਫ ਜ਼ਹਿਰ ਉਗਲਿਆ ਹੈ। ਉਸ ਨੇ ਕਿਹਾ ਕਿ ਜੇਕਰ ਭਾਰਤ ਵਿਚ ਕੋਈ ਬਲਦੇਵ ਕੁਮਾਰ ਦੀ ਹੱਤਿਆ ਕਰੇਗਾ ਤਾਂ ਉਸ ਨੂੰ 50 ਲੱਖ ਰੁਪਏ ਇਨਾਮ ਦਿੱਤਾ ਜਾਵੇਗਾ।
Check Also
ਸ਼ੋ੍ਮਣੀ ਅਕਾਲੀ ਦਲ ਨੇ ਲੁਧਿਆਣਾ ਪੱਛਮੀ ਤੋਂ ਪਰਉਪਕਾਰ ਸਿੰਘ ਘੁੰਮਣ ਨੂੰ ਬਣਾਇਆ ਉਮੀਦਵਾਰ
‘ਆਪ’ ਦੇ ਸੰਜੀਵ ਅਰੋੜਾ ਅਤੇ ਕਾਂਗਰਸ ਭਾਰਤ ਭੂਸ਼ਣ ਆਸ਼ੂ ਨਾਲ ਹੋਵੇਗਾ ਮੁਕਾਬਲਾ ਲੁਧਿਆਣਾ/ਬਿਊਰੋ ਨਿਊਜ਼ : …