0.6 C
Toronto
Thursday, December 25, 2025
spot_img
Homeਪੰਜਾਬਉਰਬਿਟ ਬੱਸ ਦੇ ਕੰਡਕਟਰ ਨੇ ਸੀਨੀਅਰ ਪੱਤਰਕਾਰ ਤਲਵਿੰਦਰ ਸਿੰਘ ਬੁੱਟਰ ਨੂੰ ਧੱਕਾ...

ਉਰਬਿਟ ਬੱਸ ਦੇ ਕੰਡਕਟਰ ਨੇ ਸੀਨੀਅਰ ਪੱਤਰਕਾਰ ਤਲਵਿੰਦਰ ਸਿੰਘ ਬੁੱਟਰ ਨੂੰ ਧੱਕਾ ਮਾਰ ਕੇ ਬੱਸ ‘ਚੋਂ ਉਤਾਰਿਆ

ਅੰਗਹੀਣਤਾ ਦਾ ਸਰਟੀਫਿਕੇਟ ਵੀ ਪਾੜ ਦਿੱਤਾ
3ਰੋਪੜ/ਬਿਊਰੋ ਨਿਊਜ਼
ਉਰਬਿਟ ਬੱਸ ਵਿਚ ਰੋਪੜ ਤੋਂ ਪਟਿਆਲਾ ਜਾਣ ਵਾਸਤੇ ਸੀਨੀਅਰ ਪੱਤਰਕਾਰ ਤਲਵਿੰਦਰ ਸਿੰਘ ਬੁੱਟਰ ਜੋ ਦੋਵਾਂ ਲੱਤਾਂ ਤੋਂ 85 ਫੀਸਦੀ ਅੰਗਹੀਣ ਹੈ ਨੂੰ ਉਰਬਿਟ ਬੱਸ ਦੇ ਕੰਡਕਟਰ ਨੇ ਰੋਪੜ ਤੋਂ 4 ਕਿੱਲੋਮੀਟਰ ਦੂਰ ਸੜਕ ਅਤੇ ਜ਼ਬਰਦਸਤੀ ਧੱਕਾ ਮਾਰ ਕੇ ਉਤਾਰ ਦਿੱਤਾ। ਉਸ ਕੋਲ ਅੰਗਹੀਣਤਾ ਦਾ ਸਰਟੀਫਿਕੇਟ ਸੀ ਜਿਸ ਕਾਰਨ ਉਸਦੀ ਅੱਧੀ ਟਿਕਟ ਲੱਗਣੀ ਸੀ। ਪਰ ਕੰਡਕਟਰ ਪੂਰੀ ਟਿਕਟ ਦੇਣ ਲਈ ਬਜ਼ਿਦ ਸੀ। ਉਸਨੇ ਤਲਵਿੰਦਰ ਸਿੰਘ ਬੁੱਟਰ ਨਾਲ ਦੁਰਵਿਹਾਰ ਵੀ ਕੀਤਾ ਤੇ ਜ਼ਬਰਦਸਤੀ ਰੰਗੀਲਪੁਰ ਪਿੰਡ ਕੋਲ ਧੱਕਾ ਮਾਰ ਕੇ ਉਤਾਰ ਦਿੱਤਾ। ਤਲਵਿੰਦਰ ਸਿੰਘ ਬੁੱਟਰ ਨੇ ਦੱਸਿਆ ਕਿ ਕੰਡਕਟਰ ਨੇ ਉਸ ਕੋਲੋਂ 100 ਰੁਪਇਆ ਵੀ ਲੈ ਲਿਆ ਤੇ ਉਸਦਾ ਅੰਗਹੀਣਤਾ ਦਾ ਸਰਟੀਫਿਕੇਟ ਵੀ ਪਾੜ ਦਿੱਤਾ। ਤਲਵਿੰਦਰ ਸਿੰਘ ਬੁੱਟਰ ਸੀਨੀਅਰ ਪੱਤਰਕਾਰ ਹੈ ਤੇ ਵੱਖ-ਵੱਖ ਅਖ਼ਬਾਰਾਂ ਲਈ ਲਿਖਦੇ ਹਨ।

RELATED ARTICLES
POPULAR POSTS