20.8 C
Toronto
Thursday, September 18, 2025
spot_img
Homeਪੰਜਾਬਸਿਹਤਯਾਬ ਹੋ ਕੇ ਪੀਜੀਆਈ ਤੋਂ ਘਰ ਪਰਤੇ ਹਰਜੀਤ ਸਿੰਘ

ਸਿਹਤਯਾਬ ਹੋ ਕੇ ਪੀਜੀਆਈ ਤੋਂ ਘਰ ਪਰਤੇ ਹਰਜੀਤ ਸਿੰਘ

ਪੁਲਿਸ ਵੱਲੋਂ ਬੈਂਡ ਵਾਜੇ ਨਾਲ ਕੀਤਾ ਗਿਆ ਜ਼ੋਰਦਾਰ ਸਵਾਗਤ

ਪਟਿਆਲਾ/ਬਿਊਰੋ ਨਿਊਜ਼
ਲੰਘੇ ਦਿਨੀਂ ਸਨੌਰ ਰੋਡ ‘ਤੇ ਸਥਿਤ ਪਟਿਆਲਾ ਦੀ ਸਬਜੀ ਮੰਡੀ ਵਿਖੇ ਕਰੋਨਾ ਦੇ ਚਲਦਿਆਂ ਕਰਫ਼ਿਊ ਦੌਰਾਨ ਡਿਊਟੀ ਨਿਭਾ ਰਹੇ ਪੁਲਿਸ ਅਧਿਕਾਰੀ ਹਰਜੀਤ ਸਿੰਘ ਦਾ ਕਥਿਤ ਨਿਹੰਗ ਬਾਣੇ ‘ਚ ਆਏ ਕੁੱਝ ਲੋਕਾਂ ਨੇ ਹਮਲਾ ਕਰਕੇ ਹੱਥ ਕੱਟ ਦਿੱਤਾ ਸੀ। ਪੀਜੀਆਈ ਦੇ ਡਾਕਟਰਾਂ ਨੇ ਸਖਤ ਮਿਹਨਤ ਕਰਦਿਆਂ ਹਰਜੀਤ ਸਿੰਘ ਦਾ ਹੱਥ ਜੋੜ ਦਿੱਤਾ ਸੀ ਅਤੇ ਹੁਣ ਉਨ੍ਹਾਂ ਦਾ ਹੱਥ ਠੀਕ ਹੋ ਰਿਹਾ ਹੈ ਅਤੇ ਹੱਥ ਦੀਆਂ ਉਂਗਲਾਂ ਵਿਚ ਮੂਵਮੈਂਟ ਵੀ ਸ਼ੁਰੂ ਹੋ ਗਈ ਹੈ। ਹਰਜੀਤ ਸਿੰਘ ਅੱਜ ਪੀਜੀਆਈ ਚੰਡੀਗੜ੍ਹ ਤੋਂ ਸਿਹਤਯਾਬ ਹੋ ਕੇ ਆਪਣੇ ਘਰ ਪਰਤ ਆਏ। ਘਰ ਪਰਤਣ ‘ਤੇ ਮਨਦੀਪ ਸਿੰਘ ਸਿੱਧੂ ਐੱਸ.ਐੱਸ.ਪੀ ਪਟਿਆਲਾ ਅਤੇ ਪੂਰੇ ਪੁਲਿਸ ਪ੍ਰਸ਼ਾਸਨ ਨੇ ਬੈਂਡ ਵਾਜੇ ਨਾਲ ਹਰਜੀਤ ਸਿੰਘ ਦਾ ਜ਼ੋਰਦਾਰ ਸਵਾਗਤ ਕੀਤਾ। ਇਸ ਮੌਕੇ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਹਰਜੀਤ ਸਿੰਘ ਦੀ ਬਹਾਦਰੀ ਬਦਲੇ ਉਨ੍ਹਾਂ ਬੇਟੇ ਅਰਸ਼ਪ੍ਰੀਤ ਨੂੰ ਬਤੌਰ ਕਾਂਸਟੇਬਲ ਭਰਤੀ ਕੀਤਾ ਗਿਆ ਹੈ।

RELATED ARTICLES
POPULAR POSTS