Breaking News
Home / ਪੰਜਾਬ / ਮੇਰਾ ਮਾਮਲਾ ਸੀਬੀਆਈ ਹਵਾਲੇ ਕਰੋ: ਖਹਿਰਾ

ਮੇਰਾ ਮਾਮਲਾ ਸੀਬੀਆਈ ਹਵਾਲੇ ਕਰੋ: ਖਹਿਰਾ

ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ‘ਆਪ’ ਆਗੂ ਸੁਖਪਾਲ ਖਹਿਰਾ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਫਾਜ਼ਿਲਕਾ ਦੀ ਅਦਾਲਤ ਵੱਲੋਂ ਡਰੱਗ ਮਾਮਲੇ ਵਿੱਚ ਜਾਰੀ ਕੀਤੇ ਸੰਮਨਾਂ ਦੇ ਮਾਮਲੇ ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਹਵਾਲੇ ਕੀਤਾ ਜਾਵੇ ਤਾਂ ਜੋ ਸੱਚ ਸਾਹਮਣੇ ਆ ਸਕੇ।
ਸੁਖਪਾਲ ਖਹਿਰਾ ਖਿਲਾਫ ਅੰਮ੍ਰਿਤਸਰ ‘ਚ ਲੱਗੇ ਪੋਸਟਰ
ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ‘ਤੇ ਲੱਗ ਰਹੇ ਦੋਸ਼ ਪਾਰਟੀ ਲਈ ਨਗਰ ਨਿਗਮ ਚੋਣਾਂ ਦੌਰਾਨ ਸੰਕਟ ਪੈਦਾ ਕਰ ਸਕਦੇ ਹਨ। ਇੱਥੇ ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਬੇਨਾਮੀ ਪੋਸਟਰ ਲਾਏ ਗਏ ਹਨ, ਜਿਸ ਵਿੱਚ ‘ਆਪ’ ਆਗੂ ਦੇ ਮਾਮਲੇ ਵਿੱਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਚੁੱਪ ‘ਤੇ ਸਵਾਲ ਕੀਤਾ ਗਿਆ ਹੈ।ਅਜਿਹੇ ਹੋਰਡਿੰਗ ਇੱਥੇ ਲਾਰੈਂਸ ਰੋਡ ਅਤੇ ਮਜੀਠਾ ਰੋਡ ਆਦਿ ਇਲਾਕਿਆਂ ਵਿੱਚ ਲਾਏ ਗਏ ਹਨ। ਇਨ੍ਹਾਂ ਪੋਸਟਰਾਂ ‘ਤੇ ਲਿਖਿਆ ਹੈ, ”ਇਕ ਵਾਰ ਨਹੀਂ ਹਜ਼ਾਰ ਵਾਰ ਕਹਾਂਗਾ੩ ਸੁਖਪਾਲ ਖਹਿਰਾ ਨਸ਼ੇ ਦਾ ਵਪਾਰੀ ਹੈ-ਆਮ ਆਦਮੀ।” ਇਨ੍ਹਾਂ ਹੋਰਡਿੰਗਾਂ ਰਾਹੀਂ ਅਰਵਿੰਦ ਕੇਜਰੀਵਾਲ ‘ਤੇ ਵੀ ਨਿਸ਼ਾਨਾ ਸੇਧਿਆ ਗਿਆ ਹੈ। ਇਸ ਸਬੰਧੀ ‘ਆਪ’ ਦੇ ਸੂਬਾਈ ਜਨਰਲ ਸਕੱਤਰ ਹਰਿੰਦਰ ਸਿੰਘ ਨੇ ਆਖਿਆ ਕਿ ਹੋਰਡਿੰਗਜ਼ ‘ਚ ਵਰਤੀ ਸ਼ਬਦਾਵਲੀ ਤੋਂ ਅਕਾਲੀਆਂ ਦਾ ਹੱਥ ਹੋਣ ਦਾ ਪਤਾ ਲੱਗਦਾ ਹੈ। ਉਨ੍ਹਾਂ ਆਖਿਆ ਕਿ ਆਗਾਮੀ ਨਿਗਮ ਚੋਣਾਂ ਵਿੱਚ ‘ਆਪ’ ਮੁੜ ਉਭਰੇਗੀ, ਇਸ ਲਈ ਪਾਰਟੀ ਨੂੰ ਦਬਾਉਣ ਵਾਸਤੇ ਇਹ ਢੰਗ-ਤਰੀਕਾ ਵਰਤਿਆ ਜਾ ਰਿਹਾ ਹੈ। ਉਧਰ, ਨਗਰ ਨਿਗਮ ਦੇ ਇਸ਼ਤਿਹਾਰ ਵਿੰਗ ਦੇ ਸੁਪਰਡੈਂਟ ਸ਼ੇਰ ਸਿੰਘ ਨੇ ਅਜਿਹੇ ਹੋਰਡਿੰਗਜ਼ ਸਬੰਧੀ ਅਣਜਾਣਤਾ ਪ੍ਰਗਟਾਈ। ਉਨ੍ਹਾਂ ਆਖਿਆ ਕਿ ਇਹ ਹੋਰਡਿੰਗ ਬਿਨਾ ਕਿਸੇ ਅਦਾਇਗੀ ਦੇ ਲਾਏ ਗਏ ਹਨ, ਅਜਿਹਾ ਕੰਮ ਕਿਸੇ ਪ੍ਰਾਈਵੇਟ ਠੇਕੇਦਾਰ ਰਾਹੀਂ ਕਰਾਇਆ ਹੋ ਸਕਦਾ ਹੈ।

 

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਪਰਵਾਸੀਆਂ ਨੂੰ ਜਾਣਬੁੱਝ ਕੇ ਅੰਮਿ੍ਰਤਸਰ ਲਿਆਉਣ ਦਾ ਲਗਾਇਆ ਆਰੋਪ

ਕਿਹਾ : ਕੇਂਦਰ ਸਰਕਾਰ ਪੰਜਾਬ ਨੂੰ ਕਰਨਾ ਚਾਹੁੰਦੀ ਹੈ ਬਦਨਾਮ ਚੰਡੀਗੜ੍ਹ/ਬਿਊਰੋ ਨਿਊਜ਼ : ਅਮਰੀਕਾ ਗੈਰਕਾਨੂੰਨੀ …