-1.3 C
Toronto
Sunday, January 11, 2026
spot_img
Homeਪੰਜਾਬਗਣਤੰਤਰ ਦਿਵਸ ਮੌਕੇ 'ਸੰਗਤ ਤੇ ਪੰਗਤ' ਦੀ ਵਿਚਾਰਧਾਰਾ ਦਰਸਾਏਗੀ ਪੰਜਾਬ ਦੀ ਝਾਕੀ

ਗਣਤੰਤਰ ਦਿਵਸ ਮੌਕੇ ‘ਸੰਗਤ ਤੇ ਪੰਗਤ’ ਦੀ ਵਿਚਾਰਧਾਰਾ ਦਰਸਾਏਗੀ ਪੰਜਾਬ ਦੀ ਝਾਕੀ

ਚਾਰ ਸਦੀਆਂ ਤੋਂ ਮਨੁੱਖੀ ਏਕਤਾ ਦੀ ਪਛਾਣ ਹੈ ਲੰਗਰ ਪ੍ਰਥਾ
ਚੰਡੀਗੜ੍ਹ/ਬਿਊਰੋ ਨਿਊਜ਼
ਗਣਤੰਤਰ ਦਿਵਸ ‘ਤੇ ਨਵੀਂ ਦਿੱਲੀ ‘ਚ ਰਾਜਪੱਥ ‘ਤੇ ਇਸ ਵਾਰੀ ਪੰਜਾਬ ਸਰਕਾਰ ਵਲੋਂ ਪੇਸ਼ ਕੀਤੀ ਜਾਣ ਵਾਲੀ ਝਾਕੀ ਵਿਚ ਲੋਕਾਂ ਨੂੰ ‘ਸੰਗਤ ਤੇ ਪੰਗਤ’ ਦੀ ਝਲਕ ਦੇਖਣ ਨੂੰ ਮਿਲੇਗੀ। ਇਸ ਝਾਕੀ ਦਾ ਮਕਸਦ ਲੋਕਾਂ ਨੂੰ ਮਾਨਵਤਾ ਅਤੇ ਫਿਰਕੂ ਭਾਈਚਾਰੇ ਲਈ ਪ੍ਰੇਰਿਤ ਕਰਨਾ ਹੈ। ਝਾਕੀ ਵਿਚ ਗੁਰੂ ਸਾਹਿਬਾਨ ਦੀ ਸਮੁੱਚੀ ਮਾਨਵ ਜਾਤੀ ਦੇ ਇਕ ਹੋਣ ਦੀ ਸਿੱਖਿਆ ਨੂੰ ਪੇਸ਼ ਕੀਤਾ ਜਾਵੇਗਾ। ਨਾਲ ਹੀ ਇਹ ਵੀ ਦਰਸਾਇਆ ਜਾਵੇਗਾ ਕਿ ਕਿਵੇਂ ‘ਸੰਗਤ’ ਅਰਥਾਤ ਲੋਕ ਬਿਨਾ ਕਿਸੇ ਧਰਮ, ਜਾਤੀ, ਨਸਲ ਜਾਂ ਰੰਗ ਦੇ ਭੇਦਭਾਵ ਨਾਲ ‘ਪੰਗਤ’ ਅਰਥਾਤ ਇਕ ਕਤਾਰ ਵਿਚ ਬੈਠ ਕੇ ਲੰਗਰ ਗ੍ਰਹਿਣ ਕਰਦੇ ਹਨ। ਪੰਜਾਬ ਵਿਚ ਲੰਗਰ ਦੀ ਪ੍ਰਥਾ ਪਿਛਲੀਆਂ ਚਾਰ ਸਦੀਆਂ ਤੋਂ ਮਾਨਵਤਾ ਦੀ ਏਕਤਾ ਦੀ ਪਛਾਣ ਹੈ। ਝਾਕੀ ਦੇ ਪਿੱਛੇ ਸ਼ਬਦ ਕੀਰਤਨ ਪਦਮਸ੍ਰੀ ਭਾਈ ਨਿਰਮਲ ਸਿੰਘ ਵੱਲੋਂ ਕੀਤਾ ਗਿਆ ਹੈ।

RELATED ARTICLES
POPULAR POSTS