Breaking News
Home / ਪੰਜਾਬ / ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਨੇ ਵਧਾਈ ਪੰਜਾਬ ਦੀ ਚਿੰਤਾ

ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਨੇ ਵਧਾਈ ਪੰਜਾਬ ਦੀ ਚਿੰਤਾ

ਸਾਹ ਲੈਣਾ ਹੋ ਜਾਵੇਗਾ ਔਖਾ
ਵਾਤਾਵਰਣ ਪ੍ਰਦੂਸ਼ਣ ਦੀ ਸਮੱਸਿਆਵਾਂ ਤੋਂ ਵੈਸੇ ਪੂਰਾ ਦੇਸ਼ ਹੀ ਗ੍ਰਸਤ ਹੈ ਪਰ ਪੰਜਾਬ ਦੇ ਚਾਰ ਸ਼ਹਿਰ ਇਸ ਸਮੱਸਿਆ ਨਾਲ ਜੂਝ ਰਹੇ ਹਨ। ਵਰਲਡ ਹੈਲਥ ਆਰਗੇਨਾਈਜੇਸ਼ਨ (ਡਬਲਯੂਐਚਓ) ਨੇ ਵੀ ਇਸ ‘ਤੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ। ਡਬਲਯੂਐਚਓ ਵਲੋਂ ਦੇਸ਼ ਦੇ 25 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿਚ ਇਨ੍ਹਾਂ ਸ਼ਹਿਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਸ਼ਹਿਰਾਂ ਦਾ ਪ੍ਰਦੂਸ਼ਣ ਪੱਧਰ ਇਸੇ ਗਤੀ ਨਾਲ ਵਧਦਾ ਗਿਆ ਤਾਂ ਇੱਥੇ ਸਾਹ ਲੈਣਾ ਵੀ ਮੁਸ਼ਕਲ ਹੋ ਜਾਵੇਗਾ।
ਲੁਧਿਆਣਾ, ਖੰਨਾ ‘ਚ ਪ੍ਰਦੂਸ਼ਣ ਵਧਿਆ, ਅੰਮ੍ਰਿਤਸਰ ‘ਚ ਸੁਧਾਰ : ਸਾਲ 2015 ਵਿਚ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿਚ ਅੰਮ੍ਰਿਤਸਰ 14ਵੇਂ ਸਥਾਨ ‘ਤੇ ਸੀ, ਜੋ ਹੁਣ 21ਵੇਂ ਸਥਾਨ ‘ਤੇ ਪਹੁੰਚ ਗਿਆ ਹੈ, ਜਦਕਿ ਲੁਧਿਆਣਾ 15ਵੇਂ ਸਥਾਨ ‘ਤੇ ਸੀ ਅਤੇ ਹੁਣ 12ਵੇਂ ਸਥਾਨ ‘ਤੇ ਆ ਗਿਆ ਹੈ। ਉਥੇ ਖੰਨਾ 20ਵੇਂ ਨੰਬਰ ਤੋਂ 16ਵੇਂ ਸਥਾਨ ‘ਤੇ ਪਹੁੰਚ ਗਿਆ ਹੈ।
ਹਵਾ : ਮਾਪਦੰਡਾਂ ਤੋਂ 12 ਗੁਣਾ ਵੱਧ ਪ੍ਰਦੂਸ਼ਣ : ਹਵਾ ‘ਚ ਫਾਈਨ ਪਾਰਟੀਕਲਸ ਮੈਟਰ (ਪੀਐਮ) ਦੀ ਮਾਤਰਾ 2.5 ਨਿਰਧਾਰਤ ਹੈ। ਡਬਲਯੂਐਚਓ ਕਿਸੇ ਵੀ ਖੇਤਰ ‘ਚ ਹਵਾ ‘ਚ ਸ਼ਾਮਲ ਦੂਸ਼ਿਤ ਕਣਾਂ ਵਿਚ 10 ਮਾਈਕ੍ਰੋ ਗ੍ਰਾਮ ਪਰ ਕਿਊਬਿਕ ਤੋਂ ਵੱਧ ਮਾਤਰਾ ਨਹੀਂ ਹੋਣੀ ਚਾਹੀਦੀ। ਭਾਰਤੀ ਮਾਪਦੰਡਾਂ ਅਨੁਸਾਰ ਇਹ ਮਾਤਰਾ  40 ਮਾਈਕ੍ਰੋ ਗ੍ਰਾਮ ਪਰ ਕਿਊਸਿਕ ਤੋਂ ਵੱਧ ਨਹੀਂ ਹੋਣੀ ਚਾਹੀਦੀ। ਲੁਧਿਆਣਾ ਵਿਚ ਦੂਸ਼ਿਤ ਕਣਾਂ ਦੀ ਗਿਣਤੀ 112 ਮਾਈਕ੍ਰੋ ਗ੍ਰਾਮ ਪਰ ਕਿਊਬਿਕ ਹੈ, ਜੋ ਭਾਰਤੀ ਮਾਪਦੰਡਾਂ ਅਨੁਸਾਰ ਤਿੰਨ ਗੁਣਾ ਤੋਂ ਹਾਲੇ ਵੱਧ ਹੈ। ਡਬਲਯੂਐਚਓ ਅਨੁਸਾਰ ਇਹ ਮਾਤਰਾ 12 ਗੁਣਾ ਤੋਂ ਵੱਧ ਹੈ। ਹਵਾ ਵਿਚ ਇਸ ਸਮੇਂ ਸਲਫਰ ਡਾਇਆਕਸਾਈਡ, ਨਾਈਟ੍ਰੋਜਨ ਆਕਸਾਈਡ ਦੇ ਤੱਤ ਵੱਧ ਹਨ।
ਸਨਅਤਾਂ ਤੇ ਵਾਹਨਾਂ ਨੇ ਵਧਾਈ ਸਮੱਸਿਆ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਲੁਧਿਆਣਾ ਸਮੇਤ ਹੋਰਨਾਂ ਸ਼ਹਿਰਾਂ ਵਿਚ ਸਨਅਤਾਂ ਅਤੇ ਵਾਹਨਾਂ ਕਾਰਨ ਪ੍ਰਦੂਸ਼ਣ ਵਧ ਰਿਹਾ ਹੈ। ਲੁਧਿਆਣਾ ਵਿਚ ਇਸ ਦੇ ਲਈ ਨਗਰ ਨਿਗਮ ਤੇ ਟਰਾਂਸਪੋਰਟ ਵਿਭਾਗ ਨੂੰ ਜ਼ਿੰਮੇਵਾਰ ਮੰਨਿਆ ਗਿਆ ਹੈ। ਇਸ ਤੋਂ ਇਲਾਵਾ ਪਰਾਲੀ ਤੇ ਨਾੜ ਸਾੜਨ ਨਾਲ ਵੀ ਪ੍ਰਦੂਸ਼ਣ ਦੇ ਪੱਧਰ ‘ਚ ਵਾਧਾ ਹੋ ਰਿਹਾ ਹੈ। ਅਕਤੂਬਰ, ਨਵੰਬਰ ਵਿਚ ਜੇ ਮੀਂਹ ਪੈ ਜਾਵੇ ਤਾਂ ਪ੍ਰਦੂਸ਼ਣ ਦਾ ਪੱਧਰ ਘੱਟ ਜਾਂਦਾ ਹੈ ਕਿਉਂਕਿ ਇਸ ਦੌਰਾਨ ਪਟਾਕਿਆਂ ਤੋਂ ਇਲਾਵਾ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਅੱਗ ਲਗਾਉਣ ਕਾਰਨ ਪ੍ਰਦੂਸ਼ਣ ਵਧ ਜਾਂਦਾ ਹੈ।
ਕਿਵੇਂ ਮਾਪਿਆ ਜਾਂਦੈ ਪ੍ਰਦੂਸ਼ਣ ਦਾ ਪੱਧਰ : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਦੁਸਹਿਰੇ ਤੋਂ ਲੈ ਕੇ ਦੀਵਾਲੀ ਤੱਕ ਵੱਖ-ਵੱਖ ਸ਼ਹਿਰਾਂ ‘ਚ ਪ੍ਰਦੂਸ਼ਣ ਦੀ ਜਾਂਚ ਕੀਤੀ ਜਾਂਦੀ ਹੈ। ਰਾਜ ‘ਚ 24 ਥਾਵਾਂ ‘ਤੇ ਪੀਪੀਸੀਬੀ ਵਲੋਂ ਸਰਵੇ ਕੀਤਾ ਜਾਂਦਾ ਹੈ ਤੇ ਪੀਪੀਸੀਬੀ ਨੇ ਆਪਣੇ ਯੰਤਰ ਵੀ ਲਗਾਏ ਹੋਏ ਹਨ।
ਜ਼ਮੀਨ ਉਪਰ ਤੇ ਜ਼ਮੀਨ ਹੇਠਲਾ ਪਾਣੀ : 80 ਫੀਸਦੀ ਦੂਸ਼ਿਤ ਹੋ ਚੁੱਕੈ
ਜ਼ਮੀਨ ‘ਤੇ ਅਤੇ ਜ਼ਮੀਨ ਹੇਠਲੇ ਪਾਣੀ ਵਿਚ ਨਾਈਟ੍ਰੋਜਨ ਤੇ ਫਾਸਫੋਰਸ ਦੀ ਮਾਤਰਾ ਵਧ ਰਹੀ ਹੈ। ਇਸ ਕਾਰਨ 80 ਫੀਸਦੀ ਪਾਦੀ ਦੂਸ਼ਿਤ ਹੋ ਚੁੱਕਾ ਹੈ। ਕੇਵਲ 20 ਫੀਸਦੀ ਪਾਣੀ ਨਹਿਰਾਂ ਦਾ ਪਾਣੀ ਹੀ ਦੂਸ਼ਿਤ ਹੋਣ ਤੋਂ ਬਚਿਆ ਹੈ। ਜ਼ਮੀਨ ਹੇਠਲੇ ਪਾਣੀ ਵਿਚ ਕੇਵਲ ਛੇ ਫੀਸਦੀ ਪਾਣੀ ਹੀ ਪੀਣ ਲਾਇਕ ਹੁੰਦਾ ਹੈ। ਇਸ ਵਿਚੋਂ 90 ਫੀਸਦੀ ਪਾਣੀ ਦੂਸ਼ਿਤ ਹੋ ਚੁੱਕਾ ਹੈ। ਇਸਦੇ ਮੁੱਖ ਕਾਰਨਾਂ ਵਿਚ ਸੀਵਰੇਜ਼, ਇੰਡਸਟਰੀ ਵਿਚੋਂ ਨਿਕਲਣ ਵਾਲੇ ਕੈਮੀਕਲ, ਖੇਤਾਂ ਵਿਚ ਵਰਤੇ ਜਾਣ ਵਾਲੇ ਕੈਮੀਕਲ, ਘਰਾਂ ਵਿਚ ਵਰਤੇ ਜਾਣ ਵਾਲੇ ਸਾਬਣ ਤੇ ਹੋਰ ਸਮਾਨ ਸ਼ਾਮਲ ਹਨ। ਮਾਲਵਾ ਖੇਤਰ ਦੇ ਪਾਣੀ ਵਿਚ ਫਲੋਰਾਈਡ ਤੇ ਲੈਂਡ ਵੀ ਵੱਧ ਹੈ।

Check Also

ਪੰਜਾਬ ’ਚੋਂ ਨਸ਼ੇ ਨੂੰ ਸਿਰਫ ਭਾਜਪਾ ਹੀ ਖਤਮ ਕਰ ਸਕਦੀ ਹੈ : ਡਾ ਸੁਭਾਸ਼ ਸ਼ਰਮਾ

ਬੰਗਾ : ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਡਾ: ਸੁਭਾਸ਼ ਸ਼ਰਮਾ …