4.1 C
Toronto
Thursday, November 27, 2025
spot_img
Homeਦੁਨੀਆਬਰਤਾਨੀਆ 'ਚ ਨਵੇਂ ਵੀਜ਼ੇ ਦਾ ਐਲਾਨ

ਬਰਤਾਨੀਆ ‘ਚ ਨਵੇਂ ਵੀਜ਼ੇ ਦਾ ਐਲਾਨ

ਭਾਰਤੀ ਵਿਗਿਆਨੀਆਂ ਨੂੰ ਵੀ ਹੋਵੇਗਾ ਲਾਭ
ਲੰਡਨ : ਬਰਤਾਨੀਆ ਸਰਕਾਰ ਨੇ ਭਾਰਤੀਆਂ ਸਮੇਤ ਵਿਦੇਸ਼ੀ ਵਿਗਿਆਨੀਆਂ ਅਤੇ ਖੋਜਕਾਰਾਂ ਲਈ ਨਵੀਂ ਵੀਜ਼ਾ ਪ੍ਰਣਾਲੀ ਸ਼ੁਰੂ ਕੀਤੀ ਹੈ।
ਇਹ ਨਵਾਂ ਵੀਜ਼ਾ ਯੂ.ਕੇ.ਆਰ.ਆਈ.ਸਾਇੰਸ, ਖੋਜ ਅਤੇ ਅਕੈਡਮੀਆਂ ਸਕੀਮ ਹੈ, ਜਿਸ ਨੂੰ 2 ਯੀਅਰ 5 ਵੀਜ਼ਾ ਰੂਟ ਵਿਚ ਸ਼ਾਮਿਲ ਕੀਤਾ ਗਿਆ ਹੈ। ਇਹ ਵੀਜ਼ਾ ਖੋਲ੍ਹਿਆ ਗਿਆ ਹੈ। ਇਸ ਨਵਾਂ ਵੀਜ਼ਾ ਸਿਸਟਮ ਰਾਹੀਂ ਯੂਰਪੀਅਨ ਯੂਨੀਅਨ ਤੋਂ ਬਾਹਰ ਦੇ ਵਿਗਿਆਨੀ ਅਤੇ ਖੋਜਕਾਰ ਦੋ ਸਾਲ ਲਈ ਯੂ.ਕੇ. ਆ ਸਕਦੇ ਹਨ। ਯੂ. ਕੇ.ਦੇ ਇਮੀਗ੍ਰੇਸ਼ਨ ਮੰਤਰੀ ਕੋਰੋਲਾਈਨ ਨੋਕਸ ਨੇ ਕਿਹਾ ਕਿ ਯੂ. ਕੇ.ਖੋਜ ਦੇ ਖੇਤਰ ਵਿਚ ਵਿਸ਼ਵ ਦੀ ਅਗਵਾਈ ਕਰ ਰਿਹਾ ਹੈ, ਜਿਸ ਲਈ ਇਹ ਵੀਜ਼ਾ ਤਬਦੀਲੀ ਅੰਤਰਰਾਸ਼ਟਰੀ ਖੋਜਕਾਰਾਂ ਦੇ ਕੰਮ ਅਤੇ ਉਨ੍ਹਾਂ ਨੂੰ ਯੂ.ਕੇ.ਸਿਖਲਾਈ ਲਈ ਸਹਾਇਕ ਸਾਬਤ ਹੋਵੇਗੀ। ਅਸੀਂ ਇਮੀਗ੍ਰੇਸ਼ਨ ਪ੍ਰਣਾਲੀ ਰਾਹੀਂ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅੰਤਰਰਾਸ਼ਟਰੀ ਬੁੱਧੀਜੀਵੀਆਂ ਨੂੰ ਆਕਰਸ਼ਿਤ ਕਰੀਏ ਅਤੇ ਉਨ੍ਹਾਂ ਦੇ ਤਜਰਬੇ ਅਤੇ ਹੁਨਰ ਦਾ ਲਾਹਾ ਪ੍ਰਾਪਤ ਕਰੀਏ। ਸਾਇੰਸ ਦੀ ਇਹ ਦੇਣ ਯੂ.ਕੇ.ਦੀ ਆਰਥਿਕਤਾ ਅਤੇ ਸੁਸਾਇਟੀ ਨੂੰ ਨਵੀਂ ਪਹਿਚਾਣ ਦੇਵੇਗੀ। ਮੈਨੂੰ ਖੁਸ਼ੀ ਹੈ ਕਿ ਯੂ. ਕੇ. ਖੋਜ ਪ੍ਰਤਿਭਾ ਅਤੇ ਵਿਗਿਆਨੀਆਂ ਦਾ ਸਵਾਗਤ ਕਰਦਾ ਹੈ।

RELATED ARTICLES
POPULAR POSTS