Breaking News
Home / ਦੁਨੀਆ / ਅਮਰੀਕਾ ‘ਚ ਖੰਨਾ ਦੇ ਗੁਰਪ੍ਰੀਤ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ

ਅਮਰੀਕਾ ‘ਚ ਖੰਨਾ ਦੇ ਗੁਰਪ੍ਰੀਤ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ

ਖੰਨਾ/ਬਿਊਰੋ ਨਿਊਜ਼ : ਲੁਧਿਆਣਾ ਦੇ ਕਸਬਾ ਖੰਨਾ ਅਧੀਨ ਆਉਂਦੇ ਪਿੰਡ ਚਕੋਹੀ ਦੇ ਨੌਜਵਾਨ ਗੁਰਪ੍ਰੀਤ ਸਿੰਘ ਭੱਪੀ ਦਾ ਅਮਰੀਕਾ ਦੇ ਸੈਕਰਾਮੈਂਟੋ ‘ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਸੈਵਨ ਇਲੈਵਨ ਸਟੋਰ ‘ਤੇ ਕੰਮ ਕਰਦਾ ਸੀ ਅਤੇ ਕੰਮ ‘ਤੇ ਹੀ ਹੋਈ ਝੜਪ ‘ਚ ਉਸ ਦੇ ਗੋਲੀ ਲੱਗ ਗਈ, ਜਿੱਥੇ ਕਿ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਰੋਜ਼ੀ ਰੋਟੀ ਕਮਾਉਣ ਲਈ ਦੋ ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ। ਗੁਰਪ੍ਰੀਤ ਸਿੰਘ ਦਾ ਛੇ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ ਆਪਣੇ ਪਿੱਛੇ ਪਤਨੀ ਅਤੇ ਪੰਜ ਸਾਲ ਦੀ ਧੀ ਛੱਡ ਗਿਆ ਹੈ।
ਪਰਿਵਾਰ ‘ਚ ਬਚੀ 5 ਸਾਲ ਦੀ ਬੇਟੀ ਅਤੇ ਪਤਨੀ
ਗੁਰਪ੍ਰੀਤ ਸਿੰਘ ਦਾ ਵਿਆਹ 6 ਸਾਲ ਪਹਿਲਾਂ ਹੋਇਆ ਸੀ। ਗੁਰਪ੍ਰੀਤ ਸਿੰਘ ਦੀ ਹੱਤਿਆ ਤੋਂ ਬਾਅਦ ਪਰਿਵਾਰ ‘ਚ ਪਤਨੀ ਅਤੇ ਪੰਜ ਸਾਲ ਦੀ ਬੇਟੀ ਪਿੱਛੇ ਰਹਿ ਗਈ ਹੈ। ਬੇਟੀ ਅਤੇ ਪਤਨੀ ਦਾ ਰੋਅ ਰੋ ਕੇ ਬੁਰਾ ਹਾਲ ਹੈ। ਪਿੰਡ ਦੇ ਲੋਕ ਦੀ ਸ਼ੋਕ ‘ਚ ਡੁੱਬੇ ਹੋਏ ਹਨ। ਰਿਸ਼ਤੇਦਾਰਾਂ ਨੇ ਗੁਰਪ੍ਰੀਤ ਦੀ ਮ੍ਰਿਤਕ ਦੇਹ ਨੂੰ ਉਸ ਦੇ ਜੱਦੀ ਪਿੰਡ ਚਕੋਹੀ ਲਿਆਉਣ ਲਈ ਸੰਪਰਕ ਸ਼ੁਰੂ ਕਰ ਦਿੱਤਾ ਹੈ।
ਗੁਰਪ੍ਰੀਤ ਦੇ ਕਾਤਲਾਂ ਦੀ ਭਾਲ ਲਈ ਪੁਲਿਸ ਨੇ ਜਾਰੀ ਕੀਤੇ ਫੋਨ ਨੰਬਰ
ਸੈਕਰਾਮੈਂਟੋ/ਹੁਸਨ ਲੜੋਆ ਬੰਗਾ : ਲੰਘੇ ਦਿਨੀਂ ਅਮਰੀਕਾ ਦੇ ਸ਼ਹਿਰ ਸੈਕਰਾਮੈਂਟੋ ‘ਚ ਪੰਜਾਬ ਦੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਅਮਰੀਕਾ ਪੁਲਿਸ ਨੇ ਇਨ੍ਹਾਂ ਅਣਪਛਾਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਹੈਲਪਲਾਈਨ ਨੰਬਰ (916) 808-5471 ਜਾਂ (916) 443- 4357 ਜਾਰੀ ਕੀਤੇ ਹਨ। ਅਮਰੀਕਾ ਪੁਲਿਸ ਨੇ ਸੈਕਰਾਮੈਂਟੋ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਕਤਲ ਸਬੰਧੀ ਕੋਈ ਜਾਣਕਾਰੀ ਹੈ ਤਾਂ ਉਹ ਉਕਤ ਨੰਬਰਾਂ ‘ਤੇ ਪੁਲਿਸ ਨਾਲ ਜਾਣਕਾਰੀ ਸਾਂਝੀ ਕਰ ਸਕਦੇ ਹਨ ਤਾਂ ਜੋ ਇਨ੍ਹਾਂ ਕਾਤਲਾਂ ਨੂੰ ਗ੍ਰਿਫ਼ਤਾਰ ਕਰਕੇ ਸਖਤ ਸਜ਼ਾ ਦਿੱਤੀ ਜਾ ਸਕੇ।

Check Also

ਟਰੰਪ ਨਾਲ ਵਿਵਾਦ ਵਧਣ ਤੋਂ ਬਾਅਦ ਮਸਕ ਨੇ ਨਵੀਂ ਰਾਜਨੀਤਕ ਪਾਰਟੀ ਬਣਾਈ

ਟਰੰਪ ਦਾ ਟੈਕਸ ਬਿੱਲ ਅਮਰੀਕਾ ਨੂੰ ਦੀਵਾਲੀਆ ਕਰ ਦੇਵੇਗਾ: ਮਸਕ ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ …