Breaking News
Home / ਦੁਨੀਆ / ਚੀਨ ‘ਚੋਂ ਗਰੀਬੀ ਖਤਮ ਹੋਣਾ ਇਕ ਚਮਤਕਾਰ ਬਰਾਬਰ

ਚੀਨ ‘ਚੋਂ ਗਰੀਬੀ ਖਤਮ ਹੋਣਾ ਇਕ ਚਮਤਕਾਰ ਬਰਾਬਰ

ਰਾਸ਼ਟਰਪਤੀ ਸ਼ੀ ਦਾ ਦਾਅਵਾ
ਪੇਈਚਿੰਗ : ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਚੀਨ ਨੇ ਪਿਛਲੇ ਚਾਰ ਦਹਾਕਿਆਂ ਦੌਰਾਨ 77 ਕਰੋੜ ਤੋਂ ਵੱਧ ਵਿਅਕਤੀਆਂ ਦੇ ਆਰਥਿਕ ਮਿਆਰ ਨੂੰ ਸੁਧਾਰ ਕੇ ਗਰੀਬੀ ਵਿਰੁੱਧ ਲੜਾਈ ਵਿਚ ਪੂਰੀ ਜਿੱਤ ਹਾਸਲ ਕਰ ਲਈ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਵੱਲੋਂ ਕੀਤਾ ਚਮਤਕਾਰ ਹੈ, ਜੋ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋਵੇਗਾ। ਸ਼ੀ ਨੇ ਗਰੀਬੀ ਖਾਤਮੇ ਸਬੰਧੀ ਸਮਾਗਮ ਵਿੱਚ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਨੇ ਗਰੀਬੀ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਹੈ। ਚੀਨ ਦੀ ਆਬਾਦੀ ਇਕ ਅਰਬ 40 ਕਰੋੜ ਹੈ। ਚੀਨ ਨੇ ਸੰਯੁਕਤ ਰਾਸ਼ਟਰ ਵੱਲੋਂ ਤੈਅ ਸਮੇਂ ਤੋਂ ਦਸ ਸਾਲ ਪਹਿਲਾਂ ਇਹ ਪ੍ਰਾਪਤੀ ਕੀਤੀ ਹੈ। ਸੰਯੁਕਤ ਰਾਸ਼ਟਰ ਨੇ ਇਸ ਟੀਚਾ ਪੂਰਾ ਕਰਨ ਲਈ 2030 ਦਾ ਸਮਾਂ ਦਿੱਤਾ ਸੀ।

Check Also

ਅੰਮ੍ਰਿਤਸਰ ਦੇ ਵਿਕਾਸ ਲਈ ਭਾਰਤੀ ਅਮਰੀਕੀਆਂ ਨੇ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਮੁੱਖ ਭਾਰਤੀ ਅਮਰੀਕੀਆਂ ਦੇ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ‘ਸਟਾਰਟਅੱਪਸ’ …