Breaking News
Home / ਦੁਨੀਆ / ਅਲਕਾਇਦਾ ਮੁਖੀ ਅਲ ਜਵਾਹਿਰੀ ਦੀ ਅਮਰੀਕੀ ਡਰੋਨ ਹਮਲੇ ‘ਚ ਮੌਤ

ਅਲਕਾਇਦਾ ਮੁਖੀ ਅਲ ਜਵਾਹਿਰੀ ਦੀ ਅਮਰੀਕੀ ਡਰੋਨ ਹਮਲੇ ‘ਚ ਮੌਤ

ਓਸਾਮਾ ਬਿਨ ਲਾਦੇਨ ਦੀ ਮੌਤ ਤੋਂ ਬਾਅਦ ਬਣੇ ਸਨ ਅਲਕਾਇਦਾ ਸੰਗਠਨ ਦੇ ਮੁਖੀ
ਕਾਬੁਲ/ਬਿਊਰੋ ਨਿਊਜ਼ : ਅਮਰੀਕਾ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਲੁਕੇ ਅਲਕਾਇਦਾ ਮੁਖੀ ਅਲ ਜਵਾਹਿਰੀ ਨੂੰ ਇਕ ਡਰੋਨ ਹਮਲਾ ਕਰਕੇ ਮਾਰ ਦਿੱਤਾ।
ਗੁਪਤ ਸੂਚਨਾ ਮਿਲਣ ਤੋਂ ਬਾਅਦ ਐਤਵਾਰ ਦੀ ਦੁਪਹਿਰ ਨੂੰ ਜਵਾਹਰੀ ‘ਤੇ ਡਰੋਨ ਨਾਲ ਹਮਲਾ ਕੀਤਾ ਗਿਆ ਸੀ, ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਹ ਡਰੋਨ ਹਮਲਾ ਅਮਰੀਕੀ ਖੁਫੀਆ ਏਜੰਸੀ ਸੀਆਈਏ ਦੀ ਸਪੈਸ਼ਲ ਟੀਮ ਵੱਲੋਂ ਕੀਤਾ ਗਿਆ ਸੀ। ਜਵਾਹਿਰੀ ਨੇ 2011 ‘ਚ ਅਲਕਾਇਦਾ ਦੇ ਸੰਸਥਾਪਕ ਓਸਾਮਾ ਬਿਨ ਲਾਦੇਨ ਦੇ ਮਾਰੇ ਜਾਣ ਤੋਂ ਬਾਅਦ ਇਸ ਅੱਤਵਾਦੀ ਸੰਗਠਨ ਦੀ ਕਮਾਂਡ ਸੰਭਾਲੀ ਸੀ। ਜਵਾਹਰੀ ਅਗਸਤ 2021 ‘ਚ ਅਫਗਾਨਿਸਤਾਨ ‘ਚ ਤਾਲਿਬਾਨ ਦੀ ਸਰਕਾਰ ਬਣਨ ਤੋਂ ਬਾਅਦ ਕਾਬੁਲ ਵਿਚ ਹੀ ਰਹਿ ਰਿਹਾ ਸੀ। ਉਥੇ ਹੀ ਅਮਰੀਕਾ ਦੀ ਇਸ ਕਾਰਵਾਈ ਦੇ ਖਿਲਾਫ਼ ਤਾਲਿਬਾਨ ਭੜਕ ਉਠਿਆ ਹੈ ਅਤੇ ਉਨ੍ਹਾਂ ਇਸ ਨੂੰ ਦੋਹਾ ਸਮਝੌਤੇ ਦੀ ਉਲੰਘਣਾ ਦੱਸਿਆ ਹੈ। ਉਧਰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਅਲ ਜਵਾਹਿਰੀ ਦੇ ਮਾਰੇ ਜਾਣ ਤੋਂ ਬਾਅਦ ਰਾਸ਼ਟਰ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਜਵਾਹਿਰੀ ਨੂੰ ਲੱਭ ਕੇ ਮਾਰਿਆ ਹੈ ਅਤੇ 9/11 ਹਮਲੇ ਦੌਰਾਨ ਮਾਰੇ ਗਏ ਅਮਰੀਕਾ ਵਾਸੀਆਂ ਨੂੰ ਇਨਸਾਫ਼ ਦਿਵਾਇਆ ਹੈ। ਬਾਈਡਨ ਨੇ ਅੱਗੇ ਕਿਹਾ ਕਿ ਅਮਰੀਕਾ ਅਤੇ ਇਥੇ ਦੇ ਲੋਕਾਂ ਦੇ ਲਈ ਜੋ ਵੀ ਖਤਰਾ ਬਣੇਗਾ, ਅਸੀਂ ਉਸ ਨੂੰ ਛੱਡਾਂਗੇ ਨਹੀਂ।

Check Also

ਟਰੰਪ ਨੇ ਹਮਾਸ ਨੂੰ ਦਿੱਤੀ ਧਮਕੀ

  20 ਜਨਵਰੀ ਤੱਕ ਇਜ਼ਰਾਈਲ ਦੇ ਬੰਧਕਾਂ ਨੂੰ ਕਰੋ ਰਿਹਾਅ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਨਵੇਂ …