1.3 C
Toronto
Saturday, November 15, 2025
spot_img
Homeਦੁਨੀਆਭਾਰਤ ਤੇ ਮਾਲਦੀਵ ਵਲੋਂ 6 ਸਮਝੌਤੇ ਸਹੀਬੱਧ

ਭਾਰਤ ਤੇ ਮਾਲਦੀਵ ਵਲੋਂ 6 ਸਮਝੌਤੇ ਸਹੀਬੱਧ

ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਸੋਲਿਹ ਨੇ ਮੰਗਲਵਾਰ ਨੂੰ ਹੋਈ ਸਿਖਰ ਗੱਲਬਾਤ ਤੋਂ ਬਾਅਦ ਭਾਰਤ ਅਤੇ ਮਾਲਦੀਵ ਨੇ 6 ਸਮਝੌਤਿਆਂ ‘ਤੇ ਦਸਤਖ਼ਤ ਕੀਤੇ। ਦੋਵਾਂ ਦੇਸ਼ਾਂ ਵਿਚਕਾਰ ਸਮਰੱਥਾ ਨਿਰਮਾਣ, ਸਾਈਬਰ ਸੁਰੱਖਿਆ, ਆਵਾਸ, ਆਫਤ ਪ੍ਰਬੰਧਨ ਅਤੇ ਬੁਨਿਆਦੀ ਢਾਂਚੇ ਵਿਚ ਸਹਿਯੋਗ ਵਧਾਉਣ ਨੂੰ ਲੈ ਕੇ ਸਮਝੌਤੇ ਹੋਏ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮਾਲਦੀਵ ਨੂੰ 10 ਕਰੋੜ ਅਮਰੀਕੀ ਡਾਲਰ ਦਾ ਵਾਧੂ ਕਰਜ਼ ਸਹੂਲਤ ਪ੍ਰਦਾਨ ਕਰਨ ਦਾ ਫੈਸਲਾ ਲਿਆ ਗਿਆ ਹੈ ਤਾਂ ਕਿ ਸਾਰੀਆਂ ਯੋਜਨਾਵਾਂ ਨੂੰ ਸਮੇਂ ਸਿਰ ਪੂਰਾ ਕੀਤਾ ਜਾ ਸਕੇ।
ਮੋਦੀ ਨੇ ਕਿਹਾ ਕਿ ਭਾਰਤ ਵਲੋਂ ਮਾਲਦੀਵ ਸੁਰੱਖਿਆ ਬਲਾਂ ਨੂੰ 24 ਵਾਹਨ ਅਤੇ ਇਕ ਸਮੁੰਦਰੀ ਲੜਾਕੂ ਜਹਾਜ਼ ਦੇਵੇਗਾ ਅਤੇ ਦੇਸ਼ ਦੇ 61 ਦੀਪਾਂ ‘ਤੇ ਪੁਲਿਸ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਲਈ ਸਹਾਇਤਾ ਕਰੇਗਾ।
ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਮਿੱਤਰਤਾ ਪੂਰਨ ਸੰਬੰਧਾਂ ਵਿਚ ਨਵਾਂ ਜੋਸ਼ ਦੇਖਣ ਨੂੰ ਮਿਲਿਆ ਹੈ ਅਤੇ ਸੰਬੰਧ ਹੋਰ ਮਜ਼ਬੂਤ ਹੋਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਿੰਦ ਮਹਾਂਸਾਗਰਹ ‘ਚ ਅੰਤਰਰਾਸ਼ਟਰੀ ਅਪਰਾਧ, ਅੱਤਵਾਦ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਖਤਰਾ ਗੰਭੀਰ ਹੈ।
ਉਨ੍ਹਾਂ ਕਿਹਾ ਕਿ ਸ਼ਾਂਤੀ ਲਈ ਭਾਰਤ-ਮਾਲਦੀਵ ਵਿਚਕਾਰ ਮਜ਼ਬੂਤ ਸੰਬੰਧ ਮਹੱਤਵਪੂਰਨ ਹਨ। ਦੱਸਣਯੋਗ ਹੈ ਕਿ ਮਾਲਦੀਵ ਦੇ ਰਾਸ਼ਟਰਪਤੀ ਭਾਰਤ ਦੇ 4 ਦਿਨਾ ਦੌਰੇ ‘ਤੇ ਆਏ ਹੋਏ ਹਨ।
ਵਿਦੇਸ਼ਾਂ ‘ਚ ਵਸਦੇ ਭਾਰਤੀਆਂ ਦੀ ਗਿਣਤੀ ਬਾਰੇ ਸਰਕਾਰ ਕੋਲ ਅੰਕੜਾ ਨਹੀਂ
ਨਵੀਂ ਦਿੱਲੀ : ਸੰਸਦੀ ਕਮੇਟੀ ਨੇ ਸਰਕਾਰ ਕੋਲ ਦੁਨੀਆ ਭਰ ਵਿੱਚ ਵਸਦੇ ਪਰਵਾਸੀ ਭਾਰਤੀ ਭਾਈਚਾਰੇ ਦਾ ਕੋਈ ‘ਅਧਿਕਾਰਤ ਅੰਕੜਾ’ ਨਾ ਹੋਣ ‘ਤੇ ਹੈਰਾਨੀ ਪ੍ਰਗਟ ਕੀਤੀ। ਕਮੇਟੀ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਭਾਰਤੀ ਸਫਾਰਤਖਾਨੇ/ਹਾਈ ਕਮਿਸ਼ਨ/ਮਿਸ਼ਨ ਦਾ ਪਰਵਾਸੀ ਭਾਰਤੀਆਂ ਨਾਲ ਵਿਆਪਕ ਅਤੇ ਨਜ਼ਦੀਕੀ ਸੰਪਰਕ ਹੋਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਪਰਵਾਸੀ ਭਾਰਤੀਆਂ ਨੂੰ ਰਜਿਸਟਰਡ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਡੇਟਾ ਤਿਆਰ ਕੀਤਾ ਜਾ ਸਕੇ। ਇਹ ਗੱਲ ਬੁੱਧਵਾਰ ਨੂੰ ਸੰਸਦ ‘ਚ ਪੇਸ਼ ਕੀਤੀ ਗਈ ਭਾਜਪਾ ਸੰਸਦ ਮੈਂਬਰ ਪੀਪੀ ਚੌਧਰੀ ਦੀ ਅਗਵਾਈ ਵਾਲੀ ਵਿਦੇਸ਼ ਮਾਮਲਿਆਂ ਦੀ ਸਥਾਈ ਕਮੇਟੀ ਦੀ ਰਿਪੋਰਟ ‘ਚ ਕਹੀ ਗਈ। ਪਰਵਾਸੀ ਭਾਰਤੀਆਂ ਦੁਆਰਾ ਭੇਜੀ ਗਈ ਰਕਮ ਬਾਰੇ ਪੁੱਛੇ ਜਾਣ ‘ਤੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੂਜੇ ਦੇਸ਼ਾਂ ਤੋਂ ਆਪਣੇ ਪਰਿਵਾਰਾਂ ਨੂੰ ਭੇਜੀ ਗਈ ਰਕਮ ਬਾਰੇ ਕੋਈ ਸਹੀ ਅੰਕੜੇ ਉਪਲਬੱਧ ਨਹੀਂ ਹਨ। ਹਾਲਾਂਕਿ, ਇਸ ਵਿਸ਼ੇ ‘ਤੇ ਵਿਸ਼ਵ ਬੈਂਕ ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਸਾਲ 2021 ਵਿੱਚ ਪਰਵਾਸੀ ਭਾਰਤੀਆਂ ਨੇ ਪਰਿਵਾਰਾਂ ਨੂੰ 87 ਅਰਬ ਡਾਲਰ ਦੀ ਰਾਸ਼ੀ ਭੇਜੀ ਅਤੇ ਭਾਰਤ ਇਸ ਸ਼੍ਰੇਣੀ ਸਭ ਤੋਂ ਅੱਗੇ ਹੈ।

RELATED ARTICLES
POPULAR POSTS