21.2 C
Toronto
Thursday, September 17, 2026
spot_img
Homeਦੁਨੀਆਅਜੈ ਬੰਗਾ 'ਬੋਰਡ ਆਫ਼ ਪੀਸ' ਵਿੱਚ ਸ਼ਾਮਲ

ਅਜੈ ਬੰਗਾ ‘ਬੋਰਡ ਆਫ਼ ਪੀਸ’ ਵਿੱਚ ਸ਼ਾਮਲ

ਅਜੈ ਬੰਗਾ ‘ਬੋਰਡ ਆਫ਼ ਪੀਸ’ ਵਿੱਚ ਸ਼ਾਮਲਨਿਊਯਾਰਕ/ਬਿਊਰੋ ਨਿਊਜ਼ : ਵਿਸ਼ਵ ਬੈਂਕ ਸਮੂਹ ਦੇ ਭਾਰਤੀ-ਅਮਰੀਕੀ ਪ੍ਰਧਾਨ ਅਜੈ ਬੰਗਾ ਅਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਉਨ੍ਹਾਂ ਨੇਤਾਵਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਦੀ ਟਕਰਾਅ ਖ਼ਤਮ ਕਰਨ ਦੀ ਵਿਆਪਕ ਯੋਜਨਾ ਤਹਿਤ ਗਾਜ਼ਾ ਦੇ ਪੁਨਰ ਨਿਰਮਾਣ ਲਈ ਬਣਾਏ ਗਏ ‘ਬੋਰਡ ਆਫ਼ ਪੀਸ’ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਵ੍ਹਾਈਟ ਹਾਊਸ ਨੇ ਪਿਛਲੇ ਦਿਨੀਂ ‘ਬੋਰਡ ਆਫ਼ ਪੀਸ’ ਦੇ ਸੰਸਥਾਪਕ ਕਾਰਜਕਾਰੀ ਬੋਰਡ ਲਈ ਨਿਯੁਕਤ ਮੈਂਬਰਾਂ ਦੀ ਸੂਚੀ ਜਾਰੀ ਕੀਤੀ। ਵਾਈਟ ਹਾਊਸ ਅਨੁਸਾਰ ਇਸ ਵਿੱਚ ਉਹ ਆਗੂ ਸ਼ਾਮਲ ਹਨ ਜਿਨ੍ਹਾਂ ਕੋਲ ਕੂਟਨੀਤੀ, ਵਿਕਾਸ, ਬੁਨਿਆਦੀ ਢਾਂਚੇ ਅਤੇ ਆਰਥਿਕ ਰਣਨੀਤੀ ਵਿੱਚ ਵਿਆਪਕ ਤਜਰਬਾ ਹੈ। ਬੰਗਾ ਅਤੇ ਰੂਬੀਓ ਤੋਂ ਇਲਾਵਾ, ਕਾਰਜਕਾਰੀ ਬੋਰਡ ਵਿੱਚ ਮੱਧ ਪੂਰਬ ਲਈ ਅਮਰੀਕਾ ਦੇ ਵਿਸ਼ੇਸ਼ ਦੂਤ ਸਟੀਵ ਵਿਟਕੌਫ, ਟਰੰਪ ਦੇ ਜਵਾਈ ਜੇਰਡ ਕੁਸ਼ਨਰ, ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ, ਪ੍ਰਾਈਵੇਟ ਇਕੁਇਟੀ ਫਰਮ ਅਪੋਲੋ ਗਲੋਬਲ ਮੈਨੇਜਮੈਂਟ ਦੇ ਸੀਈਓ ਮਾਰਕ ਰੋਵਨ ਅਤੇ ਅਮਰੀਕਾ ਦੇ ਉਪ ਕੌਮੀ ਸੁਰੱਖਿਆ ਸਲਾਹਕਾਰ ਰੌਬਰਟ ਗੈਬਰੀਅਲ ਸ਼ਾਮਲ ਹਨ।

 

RELATED ARTICLES
POPULAR POSTS