ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਪੱਛਮ ਨਾਲ ਕਾਰੋਬਾਰ ਕਰਨ ਦੀ ਰੂਸੀ ਯੋਗਤਾ ਨੂੰ ਨਿਸ਼ਾਨਾ ਬਣਾਉਂਦਿਆਂ ਕਈ ਪਾਬੰਦੀਆਂ ਦਾ ਐਲਾਨ ਕੀਤਾ ਹੈ। ਉਧਰ ਯੂਰਪੀਅਨ ਯੂਨੀਅਨ (ਈਯੂ) ਨੇ ਵੀ ਰੂਸ ਖਿਲਾਫ ਕਾਰਵਾਈ ਆਰੰਭੀ ਹੈ। ਬਾਈਡਨ ਨੇ ਕਿਹਾ ਕਿ ਪੂਤਿਨ ਵੱਲੋਂ ਪੂਰਬੀ ਯੂਕਰੇਨ ਦੇ ਲੁਹਾਂਸਕ ਅਤੇ ਦੋਨੇਤਸਕ ‘ਚ ਫ਼ੌਜ ਭੇਜਣ ਦਾ ਫ਼ੈਸਲਾ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਹੈ। ਰੂਸ ਦੇ ਦੋ ਵੱਡੇ ਵਿੱਤੀ ਅਦਾਰਿਆਂ ਅਤੇ ਵੱਡੇ ਕਾਰੋਬਾਰੀਆਂ ਵੱਲੋਂ ਵਪਾਰ ਕਰਨ ‘ਤੇ ਪਾਬੰਦੀਆਂ ਦਾ ਐਲਾਨ ਕਰਦਿਆਂ ਬਾਈਡਨ ਨੇ ਕਿਹਾ ਕਿ ਅਮਰੀਕੀ ਕਾਰਵਾਈ ਨਾਲ ਰੂਸ ਸਰਕਾਰ ਪੱਛਮ ਤੋਂ ਕਰਜ਼ਾ ਨਹੀਂ ਲੈ ਸਕੇਗੀ ਅਤੇ ਯੂਰਪੀਅਨ ਤੇ ਅਮਰੀਕੀ ਬਾਜ਼ਾਰਾਂ ਨਾਲ ਕਾਰੋਬਾਰੀ ਵਪਾਰ ਨਹੀਂ ਕਰ ਸਕਣਗੇ। ਯੂਰਪੀਅਨ ਯੂਨੀਅਨ ਨੇ ਵੀ ਰੂਸ ਖਿਲਾਫ ਕਈ ਪਾਬੰਦੀਆਂ ਦਾ ਐਲਾਨ ਕੀਤਾ ਹੈ ਜੋ ਲਾਗੂ ਹੋ ਗਈਆਂ ਹਨ।
Check Also
ਅਮਰੀਕਾ ਵਿਚ ਬਰਫਬਾਰੀ ਤੇ ਹੱਡ ਚੀਰਵੀਂ ਠੰਡ ਨੇ ਜਨ ਜੀਵਨ ਉਪਰ ਪਾਇਆ ਵਿਆਪਕ ਅਸਰ
ਮੌਸਮ ਵਿਭਾਗ ਵੱਲੋਂ ਤਾਪਮਾਨ ‘ਚ ਜਬਰਦਸਤ ਗਿਰਾਵਟ ਦੀ ਚਿਤਾਵਨੀ ਸੈਕਰਾਮੈਂਟੋ,ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅੱਜਕੱਲ੍ਹ ਕੇਂਦਰੀ …