Breaking News
Home / ਦੁਨੀਆ / ਬਰਤਾਨੀਆ ‘ਚ ਹਵਾਈ ਹਾਦਸਾ, ਭਾਰਤੀ ਮੂਲ ਦੇ ਦੋ ਵਿਅਕਤੀਆਂ ਦੀ ਮੌਤ

ਬਰਤਾਨੀਆ ‘ਚ ਹਵਾਈ ਹਾਦਸਾ, ਭਾਰਤੀ ਮੂਲ ਦੇ ਦੋ ਵਿਅਕਤੀਆਂ ਦੀ ਮੌਤ

ਲੰਡਨ : ਦੱਖਣੀ ਪੂਰਬੀ ਇੰਗਲੈਂਡ ਵਿਚ ਇਥ ਹਲਕੇ ਹਵਾਈ ਜਹਾਜ਼ ਤੇ ਹੈਲੀਕਾਪਟਰ ਵਿਚਕਾਰ ਹੋਏ ਹਾਦਸੇ ਵਿਚ ਭਾਰਤੀ ਮੂਲ ਦੇ 18 ਸਾਲਾ ਟ੍ਰੇਨੀ ਪਾਇਲਟ ਤੇ ਉਸਦੇ ਸਾਥੀ ਇੰਸਟਰੱਕਟਰ ਵੀ ਮੌਤ ਹੋ ਗਈ। ਬਕਿੰਘਮਸ਼ਾਇਰ ਨਿਊ ਯੂਨੀਵਰਸਿਟੀ ਦਾ ਏਰੋਨਾਟਿਕਸ ਦਾ ਵਿਦਿਆਰਥੀ ਸਾਵਾਨ ਮੁੰਡੇ ਜੋਕਿ ਕਮਰਸ਼ੀਅਲ ਪਾਇਲਟ ਦੀ ਟ੍ਰੇਨਿੰਗ ‘ਤੇ ਸੀ ਆਪਣੇ ਇੰਸਟਰੱਕਟਰ ਜਸਪਾਲ ਬਾਹਰਾ (27) ਨਾਲ 17 ਨਵੰਬਰ ਨੂੰ ਹੋਏ ਹਾਦਸੇ ਵਿਚ ਮਾਰਿਆ ਗਿਆ। ਦੋਵੇਂ ਮੁੰਡੇ ਤੇ ਬਾਹਰਾ ਬ੍ਰਿਟਿਸ਼ ਨਾਗਰਿਕ ਸਨ। ਇਸ ਹਾਦਸੇ ਵਿਚ ਦੋ ਹੋਰ ਵਿਅਕਤੀ 74 ਸਾਲਾ ਬ੍ਰਿਟਿਸ਼ ਫਲਾਈਟ ਟ੍ਰੇਨਰ ਮਾਈਕਲ ਗਰੀਨ ਅਤੇ ਉਸਦਾ 32 ਸਾਲਾ ਵੀਅਤਨਾਮੀ ਟ੍ਰੇਨਰ ਥਾਨ੍ਹ ਨਗੁੲੈਨ ਵੀ ਮਾਰੇ ਗਏ। ਇਹ ਦੋਵੇਂ ਹੈਲੀਕਾਪਟਰ ਵਿਚ ਸਵਾਰ ਸਨ। ਇਸ ਹਾਦਸੇ ਦੀ ਜਾਂਚ ਏਅਰ ਐਕਸੀਡੈਂਟ ਇਨਵੈਸਟੀਗੇਸ਼ਨ ਬ੍ਰਾਂਚ ਕਰ ਰਹੀ ਹੈ। ਇਹ ਜਹਾਜ਼ ਤੇ ਹੈਲੀਕਾਪਟਰ ਵਾਈਕੌਂਬੇ ਏਅਰ ਪਾਰਕ ਤੋਂ ਆਏ ਸਨ, ਜਿਸ ਨੂੰ ਬੁੱਕਰ ਏਅਰਫੀਲਡ ਵੀ ਕਿਹਾ ਜਾਂਦਾ ਹੈ। ਇਸ ਪਾਰਕ ਤੋਂ ਹਵਾਈ ਜਹਾਜ਼ ਚਲਾਉਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਜਹਾਜ਼ ਤੇ ਹੈਲੀਕਾਪਟਰ ਉਡਾਣ ਤੋਂ ਕੁਝ ਸਮੇਂ ਬਾਅਦ ਹੀ ਵੁਡਲੈਂਡਸ ਵਿਖੇ ਹਾਦਸੇ ਦਾ ਸ਼ਿਕਾਰ ਹੋ ਗਏ। ਮੁੰਡੇ ਦੇ ਇਕ ਸਾਥੀ ਬੈਂਜਾਮਿਨ ਹਾਂਟ ਨੇ ਕਿਹਾ ਕਿ ਮੁੰਡੇ ਨੂੰ ਕਮਰਸ਼ੀਅਲ ਪਾਇਲਟ ਬਣਨ ਦਾ ਜਨੂੰਨ ਸੀ ਤੇ ਉਹ ਬੜੀ ਲਗਨ ਨਾਲ ਟ੍ਰੇਨਿੰਗ ਲੈ ਰਿਹਾ ਸੀ। ਜਹਾਜ਼ ਤੇ ਹੈਲੀਕਾਪਟਰ ਦੇ ਮਲਬੇ ਨੂੰ ਹੈਪਸ਼ਾਇਰ ਦੇ ਏਏਆਈਬੀ ਹੈਡਕੁਆਰਟਰ ਲਿਜਾ ਕੇ ਜਾਂਚ ਕੀਤੀ ਜਾ ਰਹੀ ਹੈ।
ਪਾਕਿ ਪੰਜਾਬ ਦੇ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਨੂੰ ਲਿਖਿਆ ਪੱਤਰ

 

Check Also

2022 ‘ਚ 66 ਹਜ਼ਾਰ ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

ਅਮਰੀਕਾ ਵਿਚ ਮੈਕਸਿਕੋ ਤੋਂ ਬਾਅਦ ਭਾਰਤ ਨਵੇਂ ਨਾਗਰਿਕਾਂ ਦਾ ਦੂਜਾ ਵੱਡਾ ਸਰੋਤ ਵਾਸ਼ਿੰਗਟਨ/ਬਿਊਰੋ ਨਿਊਜ਼ : …