ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਸੰਸਥਾ ਵਲੋਂ ਅਗਲੇ ਮਹੀਨੇ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਕਰਵਾਇਆ ਜਾਵੇਗਾ। ਗੁਰੂ ਗੋਬਿੰਦ ਸਿੰਘ ਜੀ ਦੀ ਵਿਰਾਸਤ ਦੇ 350 ਸਾਲ ਮਨਾਉਣ ਲਈ ਸਮਿਥਸੋਨੀਅਨ ਇੰਸਟੀਚਿਊਟ ਨੇ ਭਾਰਤੀ ਦੂਤਘਰ ਨਾਲ ਮਿਲ ਕੇ ਅਗਲੇ ਮਹੀਨੇ ਇਕ ਕਾਨਫਰੰਸ ਤੇ ਸੰਗੀਤ ਸਮਾਰੋਹ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੀ ਵਿਰਾਸਤ ‘ਤੇ ਕਾਨਫਰੰਸ ਨੂੰ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਨਵਤੇਜ ਸਰਨਾ ਸਮੇਤ ਚੋਟੀ ਦੇ ਮਾਹਰ ਸੰਬੋਧਨ ਕਰਨਗੇ।ਵਕਾਰੀ ਰੋਨਾਲਡ ਰੀਗਨ ਇਮਾਰਤ ਵਿਚ ਹੋ ਰਹੀ ਕਾਫਰੰਸ ਨੂੰ ਸੰਬੋਧਨ ਕਰਨ ਵਾਲੇ ਦੂਸਰੇ ਬੁਲਾਰਿਆਂ ਵਿਚ ਲੇਖਕ ਨਿੱਕੀ-ਗੁਰਿੰਦਰ ਕੌਰ ਸਿੰਘ, ਸਿੱਖ ਸੰਗੀਤ ਵਿਰਾਸਤ ਦੀ ਪ੍ਰੋਡਿਊਸਰ ਜਸਵੀਰ ਕੌਰ ਰਬਾਬਣ ਅਤੇ ਸਿੱਖ ਫਾਉਂਡੇਸ਼ਨ ਦੀ ਅਗਜ਼ੈਕਟਿਵ ਡਾਇਰਕੈਟਰ ਸੋਨੀਆ ਧਾਮੀ ਸ਼ਾਮਿਲ ਹਨ।