4.1 C
Toronto
Tuesday, February 17, 2026
spot_img
Homeਦੁਨੀਆਡੋਨਲਡ ਟਰੰਪ ਵਲੋਂ ਹਿਲੇਰੀ ਨੂੰ 2020 'ਚ ਫਿਰ ਚੋਣ ਲੜਨ ਦੀ ਚੁਣੌਤੀ

ਡੋਨਲਡ ਟਰੰਪ ਵਲੋਂ ਹਿਲੇਰੀ ਨੂੰ 2020 ‘ਚ ਫਿਰ ਚੋਣ ਲੜਨ ਦੀ ਚੁਣੌਤੀ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੂੰ 2020 ਵਿਚ ਆਪਣੇ ਖ਼ਿਲਾਫ਼ ਇਕ ਵਾਰ ਫ਼ਿਰ ਰਾਸ਼ਟਰਪਤੀ ਚੋਣ ਲੜਨ ਦੀ ਚੁਣੌਤੀ ਦਿੱਤੀ ਹੈ। ਸਾਲ 2016 ਵਿਚ ਰਾਸ਼ਟਰਪਤੀ ਅਹੁਦੇ ਦੀ ਚੋਣ ਵਿਚ ਟਰੰਪ ਨੇ ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ਖ਼ਿਲਾਫ਼ ਜਿੱਤ ਹਾਸਿਲ ਕੀਤੀ ਸੀ। ਹਿਲੇਰੀ ਪਿਛਲੇ ਕੁਝ ਮਹੀਨਿਆਂ ਤੋਂ ਆਪਣੀ ਹਾਰ ਲਈ ਬਾਹਰੀ ਕਾਰਕਾਂ ਨੂੰ ਜ਼ਿੰਮੇਵਾਰ ਦੱਸ ਰਹੀ ਹੈ। ਦੂਜੇ ਪਾਸੇ ਟਰੰਪ ਦਾ ਕਹਿਣਾ ਹੈ ਕਿ ਉਹ ਇਕ ਕਮਜ਼ੋਰ ਉਮੀਦਵਾਰ ਸੀ। ਵਾਈਟ ਹਾਊਸ ਦੇ ਰੋਜ਼ ਗਾਰਡਨ ਵਿਚ ਜਲਦਬਾਜ਼ੀ ਵਿਚ ਆਯੋਜਿਤ ਇਕ ਪੱਤਰਕਾਰ ਸੰਮੇਲਨ ਵਿਚ ਟਰੰਪ ਨੇ ਕਿਹਾ ਕਿ ਮੈਂ ਉਮੀਦ ਕਰਦਾਂ ਹਾਂ ਹਿਲੇਰੀ ਚੋਣ ਲੜੇ। ਕੀ ਉਹ ਚੋਣ ਲੜੇਗੀ? ਹਿਲੇਰੀ, ਕਿਰਪਾ ਕਰਕੇ ਫ਼ਿਰ ਤੋਂ ਚੋਣ ਲੜੋ, ਅੱਗੇ ਵਧੋ। ਟਰੰਪ ਨੇ ਕਿਹਾ ਕਿ ਰਾਸ਼ਟਰਪਤੀ ਚੋਣ ਵਿਚ ਹਿਲੇਰੀ ਦੀ ਹਾਰ ਦਾ ਕੋਈ ਕਾਰਨ ਨਹੀਂ ਹੈ।

 

RELATED ARTICLES
POPULAR POSTS