4.8 C
Toronto
Tuesday, November 4, 2025
spot_img
Homeਦੁਨੀਆਮਈ ਦਿਵਸ ਨਾਲ ਸਬੰਧਿਤ ਸੈਮੀਨਾਰ 30 ਅਪ੍ਰੈਲ ਨੂੰ

ਮਈ ਦਿਵਸ ਨਾਲ ਸਬੰਧਿਤ ਸੈਮੀਨਾਰ 30 ਅਪ੍ਰੈਲ ਨੂੰ

ਡਾ. ਵਰਿਆਮ ਸੰਧੂ ਅਤੇ ਜਿਮ ਮੈਕਡੌਵਲ ਮੁੱਖ ਬੁਲਾਰੇ ਹੋਣਗੇ
ਬਰੈਂਪਟਨ : ਉੱਤਰੀ ਅਮਰੀਕਾ ਤਰਕਸ਼ੀਲ ਸੁਸਾਇਟੀ, ਓਨਟਾਰੀਓ,  ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਅਤੇ ਜੀ ਟੀ ਏ ਵੈਸਟ ਕਲੱਬ ਸੀ ਪੀ ਸੀ ਵਲੋਂ  ਗਰੇਟਰ ਟੋਰਾਂਟੋ ਇਲਾਕੇ ਦੀਆਂ ਹੋਰ ਅਗਾਂਹਵਧੂ ਜਥੇਬੰਦੀਆਂ ਨਾਲ  ਰੱਲ ਕੇ 30 ਅਪਰੈਲ, 2017 ਦਿਨ ਐਤਵਾਰ ਨੂੰ ਸ਼ਾਮ 1 ਤੋਂ 4 ਵਜੇ ਤੱਕ, 995 ਪੀਟਰ ਰੌਬਰਟਸਨ ਬੁਲੇਵਾਰਡ ਤੇ ਸਥਿਤ, ਚਿੰਗਕੂਜ਼ੀ ਵੈਲਨੈਸ ਸੈਂਟਰ (ਬਰੈਂਪਟਨ ਸਿਵਲ ਹਸਪਤਾਲ ਦੇ ਨਾਲ)  ਵਿਚ ਮਈ ਦਿਵਸ ਦੇ ਸ਼ਹੀਦਾਂ ਨੂੰ ਸਮੱਰਪਿਤ ਸੈਮੀਨਾਰ ਕਰਵਾਇਆ ਜਾ ਰਿਹਾ ਹੈ।  ਇਸ ਸਮੇਂ ਪ੍ਰਸਿਧ ਕਹਾਣੀਕਾਰ ਡਾ ਵਰਿਆਮ ਸੰਧੂ ਅਤੇ ਪੀਲ ਖੇਤਰੀ ਲੇਬਰ ਕੌਂਸਲ ਦੇ ਪ੍ਰਧਾਨ ਜਿਮ ਮੈਕਡੌਵਲ ਮੁੱਖ ਬੁਲਾਰੇ ਹੋਣਗੇ ਜੋ ਇਸ ਦਿਨ ਦੇ ਇਤਿਹਾਸ ਦੇ ਨਾਲ ਨਾਲ  ਅਜੋਕੇ ਸਮੇਂ ਵਿਚ ਪਿਛਾਖੜੀ ਤਾਕਤਾਂ ਵਲੋਂ ਮਿਹਨਤਕੱਸ਼ ਲੋਕਾਂ ਦੀਆਂ ਜਥੇਬੰਦੀਆਂ ਨੂੰ ਦਿਤੀਆਂ ਜਾ ਰਹੀਆਂ ਚੁਣੌਤੀਆਂ ਬਾਰੇ ਅਪਣੇ ਵਿਚਾਰ ਰੱਖਣਗੇ।  ਇਸ ਪ੍ਰੋਗਰਾਮ ਵਿਚ ਪਾਕਿਸਤਾਨੀ ਕਨੇਡੀਅਨਾਂ ਦੀ ਪ੍ਰੋਗਰੈਸਿਵ ਕਮੇਟੀ, ਕਲਮਾਂ ਦਾ ਕਾਫ਼ਲਾ ਅਤੇ ਅਮਰੀਕਾ ਵਿਚਲੇ ਨਿਪਾਲੀ ਅਗਾਂਹਵਧੂ ਮੈਂਬਰਾਂ ਵਲੋਂ ਵੀ ਸਮੱਰਥਣ ਦਿੱਤਾ ਜਾ ਰਿਹਾ ਹੈ। ਅਜੋਕੇ ਸਮੇਂ ਵਿਚ ਪਛਾਖੜੀ ਤਾਕਤਾਂ ਵਲੋਂ ਮਜ਼ਦੂਰਾਂ ਦੁਆਰਾ ਲੰਬੇ ਸੰਘਰਸ਼ ਅਤੇ ਕੁਰਬਾਨੀਆਂ ਨਾਲ ਲਈਆਂ ਸਹੂਲਤਾਂ ਨੂੰ ਆਨੇ ਬਹਾਨੇ ਖੋਹਿਆ ਜਾ ਰਿਹਾ ਹੈ।  ਬਹੁਤ ਸਾਰੇ ਮਜ਼ਦੂਰਾਂ ਲਈ ਅੱਠ ਘੰਟਿਆਂ ਦੀ ਦਿਹਾੜੀ ਦੁਬਾਰਾ ਫਿਰ ਤੋਂ 10-12 ਘੰਟਿਆਂ ਦੀ ਹੋ ਗਈ ਹੈ।  ਘਰ ਦੇ ਦੋਨੋ ਜੀਆਂ ਦੇ ਕੰਮ ਕਰਨ ਦੇ ਬਾਵਜੂਦ ਘਰਾਂ ਦੇ ਖਰਚੇ ਚਲਾਉਣੇ ਔਖੇ ਹੋ ਰਹੇ ਹਨ।  ਦਿਓ ਕੱਦ ਕੰਪਨੀਆਂ ਦੇ ਮੌਹਰੀ ਕਰੋੜਾਂ ਡਾਲਰ ਤਨਖਾਹ ਲੈ ਰਹੇ ਹਨ, ਜਦ ਕਿ ਮਜ਼ਦੂਰਾਂ ਨੂੰ ਘੱਟੋ ਘੱਟ 15 ਡਾਲਰ ਘੰਟੇ ਦੀ ਮਜ਼ਦੂਰੀ ਦੇਣ  ਵਿਚ ਵੀ ਸਰਕਾਰਾਂ ਝਿਜਕ ਰਹੀਆਂ ਹਨ।  ਮਈ ਦਿਵਸ ਦੇ ਸ਼ਹੀਦ, ਜੋ ਅੱਠ ਘੰਟਿਆਂ ਦੀ ਮਜ਼ਦੂਰੀ ਲਈ ਜਦੋ ਜਹਿਦ ਕਰਦੇ ਸ਼ਹੀਦ ਹੋਏ, ਮਜ਼ਦੂਰਾਂ ਦੇ ਹੱਕਾਂ ਦੀ ਜਦੋਜਹਿਦ ਦੇ ਇਤਿਹਾਸ ਵਿਚ ਖਾਸ ਸਥਾਨ ਰਖਦੇ ਹਨ।  ਉਨ੍ਹਾਂ ਅਤੇ ਕਾਮਿਆਂ ਦੇ ਹੋਰ ਸ਼ਹੀਦਾਂ ਨੂੰ ਯਾਦ ਕਰਨ ਲਈ ਇਹ ਦਿਹਾੜਾ, ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਤੌਰ ਤੇ ਦੁਨੀਆਂ ਭਰ ਵਿਚ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾਂਦਾ ਹੈ।  ਇਨ੍ਹਾਂ ਕੁਰਬਾਨੀਆਂ ਸਦਕਾ ਹੀ ਅੱਜ ਕੱਲ੍ਹ ਦੇ ਕਾਮੇ ਆਮ ਕਰਕੇ ਅੱਠ ਜਾਂ ਇਸ ਤੋਂ ਘੱਟ ਸਮੇਂ ਦੀ ਦਿਹਾੜੀ ਹੀ ਕਰਦੇ ਹਨ।  ਉਨ੍ਹਾਂ ਦੀ ਇਸ ਲਾਸਾਨੀ ਸ਼ਹਾਦਤ ਨੂੰ ਯਾਦ ਤਾਜ਼ਾ ਕਰਨ ਦੇ ਇੱਕ ਉੱਪਰਾਲੇ ਵਜੋਂ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ।  ਇਸ ਪ੍ਰੋਗਰਾਮ ਦੇ ਦੋਨੋ ਮੁੱਖ ਬੁਲਾਰੇ ਇਸ ਵਿਸ਼ੇ ਤੇ ਬੋਲਣ ਵਿਚ ਮੁਹਾਰਤ ਰਖਦੇ ਹਨ।
ਇਸ ਪ੍ਰੋਗਰਾਮ ਨੂੰ ਰੌਚਕ ਬਣਾਉਣ ਲਈ ਕਵਿਤਾਵਾਂ ਅਤੇ ਅਗਾਂਵਧੂ ਗੀਤ ਸੰਗੀਤ ਵੀ ਹੋਵੇਗਾ।  ਇਸ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲੈਣ ਲਈ ਬਲਰਾਜ ਸ਼ੌਕਰ  (647 838 4749) ਜਾਂ ਤਿੰਨੋ ਜਥੇਬੰਦੀਆਂ ਦੇ ਕਿਸੇ ਵੀ ਕਾਰਜਕਰਨੀ ਮੈਂਬਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS