ਮਾਲਟਨ/ਬਿਊਰੋ ਨਿਊਜ਼
ਸ੍ਰੀ ਗੁਰੂ ਸਿੰਘ ਸਭ ਮਾਲਟਨ ਕੈਨੇਡਾ ਦੀ ਪ੍ਰਬੰਧਕ ਕਮੇਟੀ ਵਲੋਂ ਪਿਛਲੇ ਦਿਨੀ ਕੈਨੇਡਾ ਦੇ ਉਨਟਾਰੀਓ ਸੂਬੇ ਦੀ ਪਾਰਲੀਮੈਂਟ ਵਿਚ ‘ਸਿੱਖ ਨਸਲਕੁਸ਼ੀ’ ਦਾ ਮਤਾ ਪਾਸ ਕਰਵਾਉਣ ਵਾਲੇ ਐਮ.ਪੀ.ਪੀ. ਸ: ਹਰਿੰਦਰ ਸਿੰਘ ਤੱਖਰ (ਸਾਬਕਾ ਟਰਾਂਸਪੋਰਟ ਮਨਿਸਟਰ) ਐਮ.ਪੀ.ਪੀ. ਸ: ਸੁਖਜੀਤ ਸਿੰਘ ਢਿਲੋਂ ਉਰਫ ਵਿਕ ਢਿੱਲੋਂ, ਪਹਿਲੇ ਨੌਜਵਾਨ ਅੰਮ੍ਰਿਤਧਾਰੀ ਐਮ.ਪੀ.ਪੀ. ਸ:ਜਗਮੀਤ ਸਿੰਘ ਧਾਲੀਵਾਲ ਅਤੇ ਪਾਰਲੀਮੈਂਟ ਵਿਚ ਮਤਾ ਲਿਆਉਣ ਵਾਲੀ ਪੰਜਾਬ ਦੀ ਧੀ ਬੀਬੀ ਹਰਿੰਦਰ ਕੌਰ ਮੱਲ੍ਹੀ ਦਾ ਵਿਸ਼ੇਸ਼ ਮਾਣ ਸਨਮਾਨ ਕੀਤਾ ਗਿਆ, ਯਾਦ ਰਹੇ ਸਿੱਖ ਭਾਈਚਾਰਾ ਪਿਛਲੇ 32 ਸਾਲਾਂ ਤੋਂ ਨਵੰਬਰ 1984 ਦੇ ਇਕਪਾਸੜ ਸਿੱਖ ਕਤਲੇਆਮ ਵਿਚ ਮਾਰੇ ਗਏ ਨਿਰਦੋਸ਼ ਸਿਖਾਂ ਨੂੰ ਇਨਸਾਫ ਦਿਵਾਉਣ ਲਈ ਇਨਸਾਫ ਦੀ ਮੰਗ ਕਰਦਾ ਆ ਰਿਹਾ ਹੈ ਅਤੇ ਭਾਰਤੀ ਅਦਾਲਤਾਂ ਵਲੋਂ ਇਨਸਾਫ ਨਾ ਮਿਲਦਾ ਵੇਖ ਕੇ ਟੋਰਾਂਟੋ ਦੇ ਇਹਨਾਂ ਸਾਰੇ ਚੁਣੇ ਹੋਏ ਨੁਮਾਇੰਦਿਆਂ ਦੀ ਅਣਥੱਕ ਮਿਹਨਤ ਅਤੇ ਸਿੱਖ ਆਗੂਆਂ ਦੇ ਸਹਿਯੋਗ ਸਦਕਾ ਵਿਦੇਸ਼ਾਂ ਵਿਚ ਪਹਿਲੀ ਵਾਰ ਕਿਸੇ ਸੂਬੇ ਦੀ ਪਾਰਲੀਮੈਂਟ ਨੇ 1984 ਦੇ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਵਜੋਂ ਪ੍ਰਵਾਨ ਕੀਤਾ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਕੀਤਾ ਗਿਆ ਸੀ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਭਾਈ ਦਲਜੀਤ ਸਿੰਘ ਸੇਖੋਂ, ਜਸਬੀਰ ਸਿੰਘ ਬੋਪਾਰਾਏ, ਮਨਜੀਤ ਸਿੰਘ ਗਰੇਵਾਲ, ਮਨਜੀਤ ਸਿੰਘ ਸੋਢੀ, ਬਲਵੰਤ ਸਿੰਘ ਸੋਹੀ, ਹਰਵਿੰਦਰ ਸਿੰਘ ਕੁਲਾਰ, ਭਾਈ ਸੁਰਜੀਤ ਸਿੰਘ, ਹੈਡ ਗ੍ਰੰਥੀ ਭਾਈ ਅਮਨ ਸਿੰਘ ਅਤੇ ਸੰਗਤਾਂ ਹਾਜ਼ਰ ਸਨ।
Home / ਕੈਨੇਡਾ / ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਕੈਨੇਡਾ ਵਲੋਂ ਸਿੱਖ ਜੈਨੋਸਾਈਡ ਦਾ ਮਤਾ ਪਾਸ ਕਰਵਾਉਣ ਵਾਲੇ ਐਮ ਪੀ ਪੀਜ਼ ਦਾ ਕੀਤਾ ਵਿਸ਼ੇਸ਼ ਸਨਮਾਨ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …