Breaking News
Home / ਦੁਨੀਆ / ਟਰੰਪ ਨੇ ਕੱਟੜਪੰਥੀਆਂ ਖਿਲਾਫ ਛੇੜੀ ਜੰਗ

ਟਰੰਪ ਨੇ ਕੱਟੜਪੰਥੀਆਂ ਖਿਲਾਫ ਛੇੜੀ ਜੰਗ

Trump copy copyਸੱਤ ਮੁਸਲਿਮ ਦੇਸ਼ਾਂ ਦੇ ਅਮਰੀਕਾ ‘ਚ ਦਾਖਲੇ ‘ਤੇ ਪਾਬੰਦੀ
ਵਾਸ਼ਿੰਗਟਨ/ਬਿਊਰੋ ਨਿਊਜ਼ : ਰਾਸ਼ਟਰਪਤੀ ਡੋਨਲਡ ਟਰੰਪ ਨੇ ਕੁਝ ਖ਼ਾਸ ਮੁਸਲਿਮ ਬਹੁਗਿਣਤੀ ਵਾਲੇ ਮੁਲਕਾਂ ਦੇ ਲੋਕਾਂ ਦੇ ਅਮਰੀਕਾ ਵਿਚ ਦਾਖ਼ਲੇ ‘ਤੇ ઠਤਿੱਖੀ ਨਿਗਾਹ ਰੱਖਣ ਦੇ ਹੁਕਮ ਦਿੱਤੇ ਹਨ ਅਤੇ ਸੀਰੀਆਈ ਸ਼ਰਨਾਰਥੀਆਂ ਦੇ ਮੁਲਕ ਵਿਚ ਦਾਖ਼ਲ ਹੋਣ ‘ਤੇ ਅਗਲੇ ਹੁਕਮਾਂ ਤੱਕ ਪਾਬੰਦੀ ਲਾ ਦਿੱਤੀ ਹੈ। ਵ੍ਹਾਈਟ ਹਾਊਸ ਦੇ ਬੁਲਾਰੇ ਮੁਤਾਬਕ ਇਸ ਹੁਕਮ ਨਾਲ ਇਰਾਨ, ਇਰਾਕ, ਸੀਰੀਆ, ਸੂਡਾਨ, ਲਿਬੀਆ, ਯਮਨ ਅਤੇ ਸੋਮਾਲੀਆ ‘ਤੇ ਜ਼ਿਆਦਾ ਅਸਰ ਪਵੇਗਾ। ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਸਾਊਦੀ ਅਰਬ ਵਰਗੇ ਮੁਲਕਾਂ ਦੇ ਲੋਕਾਂ ‘ਤੇ ਵਿਸ਼ੇਸ਼ ਨਜ਼ਰ ਰਹੇਗੀ। ਕਾਰਜਕਾਰੀ ਹੁਕਮਾਂ ਮੁਤਾਬਕ ਅਮਰੀਕਾ ਦਾ ਵੀਜ਼ਾ ਲੈਣ ਮੌਕੇ ਜੇਕਰ ਇਸਲਾਮਿਕ ਮੁਲਕ ਆਪਣੇ ਨਾਗਰਿਕਾਂ ਸਬੰਧੀ ਸਹੀ ਜਾਣਕਾਰੀ ਦੇਣ ਵਿਚ ਨਾਕਾਮ ਰਹੇ ਤਾਂ ਸੂਚੀ ਦਾ ਵਿਸਥਾਰ ਹੋ ਸਕਦਾ ਹੈ। ਹੁਕਮਾਂ ਤਹਿਤ ਅਮਰੀਕੀ ਸ਼ਰਨ ਦਾਖ਼ਲਾ ਪ੍ਰੋਗਰਾਮ ਨੂੰ 120 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਇਕ ਇੰਟਰਵਿਊ ਦੌਰਾਨ ਟਰੰਪ ਨੇ ਕਿਹਾ ਕਿ ਉਹ ਕ੍ਰਿਸ਼ਚੀਅਨ ਸ਼ਰਨਾਰਥੀਆਂ ਨੂੰ ਤਰਜੀਹ ਦੇਣਗੇ। ਪੈਂਟਾਗਨ ਵਿਚ ਹੁਕਮਾਂ ‘ਤੇ ਦਸਤਖ਼ਤ ਕਰਨ ਤੋਂ ਬਾਅਦ ਟਰੰਪ ਨੇ ਕਿਹਾ,”ਕੱਟੜ ਇਸਲਾਮਿਕ ਅੱਤਵਾਦੀਆਂ ਨੂੰ ਅਮਰੀਕਾ ਤੋਂ ਬਾਹਰ ਰੱਖਣ ਦੇ ਨਵੇਂ ਕਦਮਾਂ ਤਹਿਤ ਉਨ੍ਹਾਂ ‘ਤੇ ਤਿੱਖੀ ਨਜ਼ਰ ਰੱਖੀ ਜਾਏਗੀ। ਉਨ੍ਹਾਂ ਨੂੰ ਇਥੇ ਆਉਣ ਦੀ ਲੋੜ ਨਹੀਂ ਹੈ।” ‘ਵਿਦੇਸ਼ੀ ਅੱਤਵਾਦੀਆਂ ਦੇ ਅਮਰੀਕਾ ਵਿਚ ਦਾਖ਼ਲੇ ਤੋਂ ਮੁਲਕ ਦੀ ਰਾਖੀ’ ਸਬੰਧੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ 9/11 ਦੇ ਹਮਲੇ ਤੋਂ ਬਾਅਦ ਅਮਰੀਕਾ ਵੱਲੋਂ ਚੁੱਕੇ ਗਏ ਕਦਮਾਂ ਨਾਲ ਅੱਤਵਾਦੀਆਂ ਨੂੰ ਮੁਲਕ ਵਿਚ ਦਾਖ਼ਲ ਹੋਣ ਤੋਂ ਰੋਕਿਆ ਨਹੀਂ ਜਾ ਸਕਿਆ। ਟਰੰਪ ਨੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਦੇ ਇਕ ਹਫ਼ਤੇ ਬਾਅਦ ਵਿਵਾਦਤ ਕਦਮ ‘ਤੇ ਮੋਹਰ ਲਾ ਦਿੱਤੀ ਹੈ ਜਿਸ ਬਾਰੇ ਉਨ੍ਹਾਂ ਚੋਣ ਪ੍ਰਚਾਰ ਦੌਰਾਨ ਵਾਅਦਾ ਕੀਤਾ ਸੀ ਕਿ ਉਹ ਅਮਰੀਕਾ ਵਿਚ ਮੁਸਲਮਾਨਾਂ ਦੀ ਆਮਦ ‘ਤੇ ਨੱਥ ਪਾਉਣਗੇ।
ਟਰੰਪ ਦੇ ਫ਼ੈਸਲੇ ਦੀ ਆਲੋਚਨਾ : ਵਾਸ਼ਿੰਗਟਨ: ਇਸਲਾਮਿਕ ਮੁਲਕਾਂ ਦੇ ਨਾਗਰਿਕਾਂ ਦੇ ਅਮਰੀਕਾ ਵਿਚ ਆਉਣ ਦੇ ਰਾਹ ਡੱਕੇ ਜਾਣ ਦੇ ਫ਼ੈਸਲੇ ਦੀ ਡੈਮੋਕਰੇਟਾਂ, ਕਈ ਜਥੇਬੰਦੀਆਂ ਅਤੇ ਨਾਮਵਰ ਹਸਤੀਆਂ ਨੇ ਤਿੱਖੀ ਆਲੋਚਨਾ ਕੀਤੀ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮ ‘ਤੇ ਲਾਈ ਰੋਕ
ਨਿਊਯਾਰਕ : ਮੁਸਲਿਮ ਬਹੁਗਿਣਤੀ ਵਾਲੇ ਸੱਤ ਮੁਲਕਾਂ ਦੇ ਪਰਵਾਸੀਆਂ ਦੇ ਦਾਖ਼ਲੇ ਉਤੇ ਪਾਬੰਦੀ ਲਾਉਣ ਵਾਲੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮਾਂ ‘ਤੇ ਰੋਕ ਲਾਉਂਦਿਆਂ ਇਕ ਜ਼ਿਲ੍ਹਾ ਜੱਜ ਨੇ ਐਮਰਜੈਂਸੀ ਆਦੇਸ਼ ਜਾਰੀ ਕਰ ਕੇ ਸ਼ਰਨਾਰਥੀਆਂ ਤੇ ਹਿਰਾਸਤ ਵਿੱਚ ਲਏ ਹੋਰ ਵੀਜ਼ਾਧਾਰਕਾਂ ਨੂੰ ਉਨ੍ਹਾਂ ਦੇ ਮੁਲਕ ਵਾਪਸ ਭੇਜਣ ਤੋਂ ਅਧਿਕਾਰੀਆਂ ਨੂੰ ਆਰਜ਼ੀ ਤੌਰ ਉਤੇ ਰੋਕ ਦਿੱਤਾ। ‘ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ’ (ਏਸੀਐਲਯੂ) ਵੱਲੋਂ ਹਿਰਾਸਤ ਵਿੱਚ ਲਏ ਦੋ ਇਰਾਕੀ ਵਿਅਕਤੀਆਂ ਤਰਫ਼ੋਂ ਪਟੀਸ਼ਨ ਦਾਇਰ ਕਰਨ ਮਗਰੋਂ ਨਿਊਯਾਰਕ ਦੇ ਜ਼ਿਲ੍ਹਾ ਜੱਜ ਐਨ ਡੋਨੈੱਲੀ ਨੇ ਐਮਰਜੈਂਸੀ ਆਦੇਸ਼ ਜਾਰੀ ਕੀਤੇ। ਪਰਵਾਸੀਆਂ ਦੇ ਦਾਖ਼ਲੇ ‘ਤੇ ਪਾਬੰਦੀ ਦਾ ਹੁਕਮ ਲਾਗੂ ਹੋਣ ਮਗਰੋਂ ਇਨ੍ਹਾਂ ਦੋਵਾਂ ਨੂੰ ਜੌਹਨ ਐਫ ਕੈਨੇਡੀ ਕੌਮਾਂਤਰੀ ਹਵਾਈ ਅੱਡੇ ਉਤੇ ਹਿਰਾਸਤ ਵਿੱਚ ਲਿਆ ਗਿਆ ਸੀ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਨਿਯੁਕਤ ਜੱਜ ਡੋਨੈੱਲੀ ਨੇ ਆਦੇਸ਼ ਦਿੱਤਾ ਕਿ ਅਮਰੀਕਾ ਦੇ ਨਾਗਰਿਕ ਤੇ ਪਰਵਾਸ ਸੇਵਾਵਾਂ ਵਿਭਾਗ ਵੱਲੋਂ ‘ਸ਼ਰਨਾਰਥੀ ਦਾਖ਼ਲਾ ਪ੍ਰੋਗਰਾਮ’ ਤਹਿਤ ਮਨਜ਼ੂਰ ਸ਼ਰਨਾਰਥੀਆਂ, ਜਾਇਜ਼ ਵੀਜ਼ਾਧਾਰਕਾਂ ਅਤੇ ਇਰਾਕ, ਸੀਰੀਆ, ਇਰਾਨ, ਸੁਡਾਨ, ਲਿਬੀਆ, ਸੋਮਾਲੀਆ ਤੇ ਯਮਨ ਦੇ ਕਾਨੂੰਨੀ ਤੌਰ ‘ਤੇ ਅਮਰੀਕਾ ਵਿੱਚ ਦਾਖ਼ਲ ਹੋ ਰਹੇ ਨਾਗਰਿਕਾਂ ਨੂੰ ਸਰਕਾਰ ਰੋਕ ਨਹੀਂ ਸਕਦੀ।

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ

ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …