Breaking News
Home / ਕੈਨੇਡਾ / Front / ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਸਟਰੀਆ ’ਚ ਨਿੱਘਾ ਸਵਾਗਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਸਟਰੀਆ ’ਚ ਨਿੱਘਾ ਸਵਾਗਤ

ਮੋਦੀ ਨੇ ਆਸਟਰੀਆ ਦੌਰੇ ਨੂੰ ਦੱਸਿਆ ਇਤਿਹਾਸਕ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਆਸਟਰੀਆ ਦੌਰੇ ’ਤੇ ਹਨ ਅਤੇ ਨਰਿੰਦਰ ਮੋਦੀ ਦਾ ਆਸਟਰੀਆ ’ਚ ਨਿੱਘਾ ਸਵਾਗਤ ਵੀ ਕੀਤਾ ਗਿਆ। ਮੋਦੀ ਨੇ ਵਿਜਟਰ ਬੁੱਕ ਵਿਚ ਦਸਤਖਤ ਵੀ ਕੀਤੇ ਹਨ ਅਤੇ ਇਸ ਮੌਕੇ ਉਨ੍ਹਾਂ ਦੇ ਨਾਲ ਆਸਟਰੀਆ ਦੇ ਚਾਂਸਲਰ ਕਾਰਲ ਨੇਹਮਰ ਵੀ ਸਨ। ਇਸ ਤੋਂ ਬਾਅਦ ਦੋਵਾਂ ਆਗੂਆਂ ਨੇ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਵੀ ਕੀਤਾ ਹੈ। ਇਸ ਮੌਕੇ ਆਸਟਰੀਆ ਦੇ ਚਾਂਸਲਰ ਨੇ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ, ਜਿਸਦੀ ਆਵਾਜ਼ ਪੂਰੀ ਦੁਨੀਆ ਵਿਚ ਸੁਣੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਭਰੋਸੇਮੰਦ ਪਾਰਟਨਰ ਹੋਣ ਦੇ ਨਾਲ ਹੀ ਆਸਟਰੀਆ ਵੀ ਯੂਕਰੇਨ ਸੰਕਟ ਦਾ ਸ਼ਾਂਤੀਪੂਰਨ ਹੱਲ ਚਾਹੁੰਦਾ ਹੈ। ਇਸੇ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਯੂਕਰੇਨ ਸੰਕਟ ਦਾ ਹੱਲ ਯੁੱਧ ਦੇ ਮੈਦਾਨ ਵਿਚ ਨਹੀਂ ਹੋ ਸਕਦਾ। ਮੋਦੀ ਨੇ ਆਪਣੇ ਆਸਟਰੀਆ ਦੌਰੇ ਨੂੰ ਇਤਿਹਾਸਕ ਦੱਸਿਆ ਹੈ।

Check Also

ਸਾਬਕਾ ਅਕਾਲੀ ਵਿਧਾਇਕ ਜਸਜੀਤ ਸਿੰਘ ਬਨੀ ਚੰਡੀਗੜ੍ਹ ’ਚ ਗਿ੍ਫ਼ਤਾਰ

ਬਨੀ ’ਤੇ ਬਾਜ਼ਾਰ ਵਿਚ ਸ਼ਰ੍ਹੇਆਮ ਪਿਸਤੌਲ ਲਹਿਰਾਉਣ ਦਾ ਹੈ ਆਰੋਪ ਚੰਡੀਗੜ੍ਹ/ਬਿਊਰੋ ਨਿਊਜ਼ : ਸ਼ੋ੍ਰਮਣੀ ਅਕਾਲੀ …