19.4 C
Toronto
Sunday, August 16, 2026
spot_img
HomeਕੈਨੇਡਾFrontਬਿਕਰਮ ਮਜੀਠੀਆ ਨੇ ਮਾਨ ਕੈਬਨਿਟ ਦੇ ਇਕ ਹੋਰ ਮੰਤਰੀ ’ਤੇ ਲਗਾਏ ਗੰਭੀਰ...

ਬਿਕਰਮ ਮਜੀਠੀਆ ਨੇ ਮਾਨ ਕੈਬਨਿਟ ਦੇ ਇਕ ਹੋਰ ਮੰਤਰੀ ’ਤੇ ਲਗਾਏ ਗੰਭੀਰ ਆਰੋਪ

ਬਿਕਰਮ ਮਜੀਠੀਆ ਨੇ ਮਾਨ ਕੈਬਨਿਟ ਦੇ ਇਕ ਹੋਰ ਮੰਤਰੀ ’ਤੇ ਲਗਾਏ ਗੰਭੀਰ ਆਰੋਪ

ਕਿਹਾ : ਜੇ ਮੁੱਖ ਮੰਤਰੀ ਨੇ ਕਾਰਵਾਈ ਨਾ ਕੀਤੀ ਤਾਂ ਜਾਣਕਾਰੀ ਕੀਤੀ ਜਾਵੇਗੀ ਜਨਤਕ

ਅੰਮਿ੍ਰਤਸਰ/ਬਿਊਰੋ ਨਿਊਜ਼ :

ਬਿਕਰਮ ਮਜੀਠੀਆ ਨੇ ਮਾਨ ਕੈਬਨਿਟ ਦੇ ਇਕ ਹੋਰ ਮੰਤਰੀ ’ਤੇ ਲਗਾਏ ਗੰਭੀਰ ਆਰੋਪ

ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਭਗਵੰਤ ਮਾਨ ਕੈਬਨਿਟ ਦੇ ਇਕ ਹੋਰ ਮੰਤਰੀ ’ਤੇ ਗੰਭੀਰ ਆਰੋਪ ਲਗਾਏ ਹਨ। ਚੰਡੀਗੜ੍ਹ ’ਚ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਇਕ ਪੈਨ ਡਰਾਈਵ ਦਿਖਾਈ। ਮਜੀਠੀਆ ਨੇ ਕਿਹਾ ਉਹ ਇਹ ਪੈਨ ਡਰਾਈਵ ਸਿਰਫ਼ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੀ ਦਿਖਾਉਣਗੇ। ਜੇਕਰ ਉਹ ਇਸ ’ਤੇ ਕੋਈ ਕਾਰਵਾਈ ਨਹੀਂ ਕਰਦੇ ਤਾਂ ਉਹ ਇਹ ਜਾਣਕਾਰੀ ਜਨਤਕ ਕਰ ਦੇਣਗੇ। ਬਿਕਰਮ ਮਜੀਠੀਆ ਨੇ ਅੱਗੇ ਕਿਹਾ ਕਿ ਇਸ ਮੰਤਰੀ ਨਾਲ ਹੱਥ ਨਾ ਮਿਲਾਇਆ ਜਾਵੇ ਅਤੇ ਉਸ ਤੋਂ ਦੂਰ ਰਿਹਾ ਜਾਵੇ, ਕਿਉਂਕਿ ਤੁਸੀਂ ਵੀ ਇਸ ਮੰਤਰੀ ਦੇ ਸੰਪਰਕ ਵਿਚ ਆ ਕੇ ਫਸ ਸਕਦੇ ਹੋਏ। ਉਨ੍ਹਾਂ ਅੱਗੇ ਕਿਹਾ ਕਿ ਇਸ ਪੈਨ ਡਰਾਈਵ ’ਚ ਜੋ ਵੀਡੀਓ ਹੈ ਉਹ ਖੁਦ ਵੀ ਇਸ ਨੂੰ ਪੂਰੀ ਨਹੀਂ ਦੇਖ ਸਕੇ। ਇਸ ਲਈ ਉਹ ਇਹ ਪੈਨ ਡਰਾਈਵ ਮੁੱਖ ਮੰਤਰੀ ਨੂੰ ਭੇਜ ਕੇ ਇਸ ’ਤੇ ਕਾਰਵਾਈ ਦੀ ਮੰਗ ਕਰਦੇ ਹਨ। ਮਜੀਠੀਆ ਨੇ ਹਿੰਟ ਦਿੰਦੇ ਹੋਏ ਕਿਹਾ ਕਿ ਉਹ ਸਿਰਫ ਇੰਨਾ ਹੀ ਕਹਿਣ ਕਿ ਇਹ ਵੀਡੀਓ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨਾਲੋਂ ਵੀ ਉਪ ਹੈ। ਮਜੀਠੀਆ ਨੇ ਕਿਹਾ ਕਿ ਇਸ ਵੀਡੀਓ ਨੂੰ ਚੋਰੀ ਛਿਪੇ ਨਹੀਂ ਬਲਕਿ ਵਲੰਟੀਅਰੀ ਤਿਆਰ ਕੀਤਾ ਗਿਆ ਹੈ। ਮੰਤਰੀ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਜਵਾਬ ਦਿੱਤਾ ਕਿ ਇਹ ਮੁੱਖ ਮੰਤਰੀ ਦਾ ਖਾਸ ਵਜੀਰ ਹੈ ਅਤੇ ਉਸ ਵੱਲੋਂ ਕਿਸੇ ਦਾ ਕੰਮ ਕਰਵਾਉਣ ਬਦਲੇ ਉਸ ਦਾ ਸ਼ੋਸ਼ਣ ਕੀਤਾ ਗਿਆ ਹੈ।

RELATED ARTICLES
POPULAR POSTS