17.6 C
Toronto
Thursday, September 18, 2025
spot_img
Homeਪੰਜਾਬਦੁਬਈ 'ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਦਸ ਪੰਜਾਬੀਆਂ ਦੀ...

ਦੁਬਈ ‘ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਦਸ ਪੰਜਾਬੀਆਂ ਦੀ ਰਿਹਾਈ ਲਈ ਰਾਹ ਪੱਧਰਾ

ਮ੍ਰਿਤਕ ਦੇ ਵਾਰਸ ਬਲੱਡ ਮਨੀ ਲੈਣ ਲਈ ਹੋਏ ਸਹਿਮਤ
ਪਟਿਆਲਾ/ਬਿਊਰੋ ਨਿਊਜ਼
ਦੁਬਈ ਵਿੱਚ ਪਾਕਿਸਤਾਨੀ ਨੌਜਵਾਨ ਮੁਹੰਮਦ ਫਰਾਨ ਦੇ ਕਤਲ ਕੇਸ ਵਿੱਚ ਸਜ਼ਾ-ਏ-ਮੌਤ ਦਾ ਸਾਹਮਣਾ ਕਰ ਰਹੇ 10 ਪੰਜਾਬੀ ਨੌਜਵਾਨਾਂ ਦਾ ਮੌਤ ਦੇ ਮੂੰਹੋਂ ਬਚਣ ਲਈ ਰਾਹ ਪੱਧਰਾ ਹੋ ਗਿਆ ਹੈ। ਮ੍ਰਿਤਕ ਦੇ ਵਾਰਸ ਇਸ ਸਬੰਧੀ ‘ਬਲੱਡ ਮਨੀ’ ਲੈਣ ਲਈ ਰਾਜ਼ੀ ਹੋ ਗਏ ਹਨ। ਦੁਬਈ ਦੀ ਅਦਾਲਤ ਵਿਚ ਪੰਜਾਬੀ ਨੌਜਵਾਨਾਂ ਵੱਲੋਂ ਦਾਇਰ ‘ਮੁਆਫ਼ੀਨਾਮੇ’ ਸਬੰਧੀ ਸੁਣਵਾਈ 22 ਮਾਰਚ ਨੂੰ ਹੋਣੀ ਹੈ। ਸਮਝੌਤੇ ਤਹਿਤ ਵਾਰਸਾਂ ਨੂੰ ਦੇਣ ਲਈ 60 ਲੱਖ ਰੁਪਏ ਅਦਾਲਤ ਵਿਚ ਸੌਂਪੇ ਜਾਣਗੇ। ਕਤਲ ਦੀ ਇਹ ਘਟਨਾ 5 ਜੁਲਾਈ, 2015 ਨੂੰ ਵਾਪਰੀ ਸੀ, ਜਿਸ ਵਿੱਚ ਦਸ ਪੰਜਾਬੀਆਂ ਨੂੰ ਅਦਾਲਤ ਨੇ ઠ26 ਅਕਤੂਬਰ, 2016 ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ।
ਕੇਸ ਦੀ ਪੈਰਵੀ ਕਰ ਰਹੇ ਸਮਾਜ ਸੇਵੀ ਐਸ.ਪੀ.ਐਸ. ਓਬਰਾਏ ਨੇ ਦੱਸਿਆ ਕਿ ‘ਬਲੱਡ ਮਨੀ’ ਵਜੋਂ 60 ਲੱਖ ਪਾਕਿਸਤਾਨੀ ਰੁਪਏ ਦੀ ਅਦਾਇਗੀ ਤਹਿਤ ‘ਮੁਆਫ਼ੀਨਾਮਾ’ 27 ਫਰਵਰੀ ਨੂੰ ਦਾਇਰ ਕਰ ਦਿੱਤਾ ਗਿਆ ਸੀ।

RELATED ARTICLES
POPULAR POSTS