10.3 C
Toronto
Friday, November 7, 2025
spot_img
Homeਪੰਜਾਬਰਾਣਾ ਕੇ. ਪੀ. ਸਿੰਘ ਨੇ ਚੁੱਕੀ ਆਰਜ਼ੀ ਸਪੀਕਰ ਦੇ ਅਹੁਦੇ ਵਜੋਂ ਸਹੁੰ

ਰਾਣਾ ਕੇ. ਪੀ. ਸਿੰਘ ਨੇ ਚੁੱਕੀ ਆਰਜ਼ੀ ਸਪੀਕਰ ਦੇ ਅਹੁਦੇ ਵਜੋਂ ਸਹੁੰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਮੰਤਰੀ ਵੀ ਰਹੇ ਹਾਜ਼ਰ
ਚੰਡੀਗੜ੍ਹ/ਬਿਊਰੋ ਨਿਊਜ਼
ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਕਾਂਗਰਸੀ ਵਿਧਾਇਕ ਰਾਣਾ ਕੰਵਰਪਾਲ ਸਿੰਘ ਨੇ ਗਵਰਨਰ ਹਾਊਸ ਵਿਚ ਅੱਜ ਸਵੇਰੇ ਆਰਜ਼ੀ ਸਪੀਕਰ ਦੇ ਤੌਰ ‘ਤੇ ਸਹੁੰ ਚੁੱਕੀ। ਪੰਜਾਬ ਦੇ ਗਵਰਨਰ ਵੀ. ਪੀ. ਸਿੰਘ ਬਦਨੌਰ ਨੇ ਰਾਣਾ ਕੇ. ਪੀ. ਨੂੰ ਆਰਜ਼ੀ ਸਪੀਕਰ ਦੇ ਅਹੁਦੇ ਦੀ ਸਹੁੰ ਚੁਕਵਾਈ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰ ਕੈਬਨਿਟ ਮੰਤਰੀ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਬਾਅਦ 27 ਮਾਰਚ ਨੂੰ ਪੰਜਾਬ ਵਿਧਾਨ ਸਭਾ ਵਿਚ ਸਪੀਕਰ ਦੀ ਚੋਣ ਹੋਵੇਗੀ, ਜਿਸ ਵਿਚ ਕਾਂਗਰਸ ਪਾਰਟੀ ਰਾਣਾ ਨੂੰ ਸਪੀਕਰ ਬਣਾਉਣ ਦਾ ਐਲਾਨ ਕਰ ਸਕਦੀ ਹੈ ਅਤੇ ਰਾਣਾ ਵਿਧਾਨ ਸਭਾ ਵਿਚ ਅਗਲੇ ਸਪੀਕਰ ਹੋ ਸਕਦੇ ਹਨ।

RELATED ARTICLES
POPULAR POSTS