Breaking News
Home / ਪੰਜਾਬ / ਸ੍ਰੀ ਹੇਮਕੁੰਟ ਸਾਹਿਬ ਪਹੁੰਚੀ ਸੰਗਤ ਨੂੰ ਮਿਲਦਾ ਹੈ ਦੇਸੀ ਘਿਓ ਵਾਲੀ ਖਿਚੜੀ ਦਾ ਲੰਗਰ

ਸ੍ਰੀ ਹੇਮਕੁੰਟ ਸਾਹਿਬ ਪਹੁੰਚੀ ਸੰਗਤ ਨੂੰ ਮਿਲਦਾ ਹੈ ਦੇਸੀ ਘਿਓ ਵਾਲੀ ਖਿਚੜੀ ਦਾ ਲੰਗਰ

1 ਜੂਨ ਤੋਂ ਸ਼ੁਰੂ ਹੋਈ ਯਾਤਰਾ 10 ਅਕਤੂਬਰ ਤੱਕ ਚੱਲੇਗੀ, ਹੁਣ ਤੱਕ 2.55 ਲੱਖ ਸ਼ਰਧਾਲੂ ਪਹੁੰਚੇ
ਮੋਹਾਲੀ : ਸ੍ਰੀ ਗੁਰੂ ਗੋਬਿੰਦ ਜੀ ਮਹਾਰਾਜ ਵੱਲੋਂ ਜਿਸ ਪਵਿੱਤਰ ਅਸਥਾਨ ‘ਤੇ ਤਪੱਸਿਆ ਕੀਤੀ ਗਈ ਸੀ, ਉਸ ਇਤਿਹਾਸਕ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੀ ਪਵਿੱਤਰ ਯਾਤਰਾ ਨਿਰਵਿਘਨ ਚੱਲ ਰਹੀ ਹੈ। ਹਰ ਸਾਲ 25 ਮਈ ਤੋਂ ਸ਼ੁਰੂ ਹੋਣ ਵਾਲੀ ਇਸ ਪਵਿੱਤਰ ਯਾਤਰਾ ਦੇ ਰਸਤੇ ‘ਚ ਬਰਫ਼ ਜ਼ਿਆਦਾ ਹੋਣ ਅਤੇ ਗਲੇਸ਼ੀਅਰਾਂ ਦੇ ਕਾਰਨ ਇਸ ਵਾਰ ਇਹ ਯਾਤਰਾ 1 ਜੂਨ ਨੂੰ ਸ਼ੁਰੂ ਹੋਈ ਅਤੇ ਇਹ ਯਾਤਰਾ 10 ਅਕਤੂਬਰ ਤੱਕ ਚੱਲੇਗੀ। ਉਸ ਤੋਂ ਬਾਅਦ ਉਥੇ ਬਰਫ਼ ਜਮ ਜਾਣ ਦੇ ਕਾਰਨ ਸਬ ਵਿਅਕਤੀ ਹੇਠਾਂ ਆ ਜਾਂਦੇ ਹਨ। ਹਿਮਾਲਿਆ ਦੀ ਤਲਹਟੀ ਤੋਂ 15 ਹਜ਼ਾਰ 200 ਫੁੱਟ ਉਚੇ ਸਥਾਨ ‘ਤੇ ਸੰਗਤਾਂ ਜਦੋਂ ਮੁਸ਼ਕਿਲ ਯਾਤਰਾ ਕਰਕੇ ਪਹੁੰਚਦੀਆਂ ਹਨ ਤਾਂ ਉਹ ਬੁਰੀ ਤਰ੍ਹਾਂ ਥੱਕੀਆਂ ਹੋਈਆਂ ਹੁੰਦੀਆਂ ਹਨ। ਇਹ ਪਵਿੱਤਰ ਅਸਥਾਨ ਕਾਫ਼ੀ ਉਚਾ ਹੋਣ ਕਰਕੇ ਇਥੇ ਠੰਢ ਜ਼ਿਆਦਾ ਹੁੰਦੀ ਹੈ। ਸੰਗਤਾਂ ਪਵਿੱਤਰ ਅਸਥਾਨ ‘ਤੇ ਬਰੀਫ਼ੇ ਪਹਾੜਾਂ ਤੋਂ ਨਿਕਲਣ ਵਾਲੇ ਪਾਣੀ ਦੇ ਸਰੋਵਰ ‘ਚ ਇਸ਼ਨਾਨ ਕਰਦੀਆਂ ਹਨ ਅਤੇ ਉਨ੍ਹਾਂ ਕੰਬਦੀਆਂ ਹੋਈਆਂ ਸੰਗਤਾਂ ਨੂੰ ਗਰਮਾ ਗਰਮ ਚਾਹ ਅਤੇ ਦੇਸੀ ਘਿਓ ਦੀ ਸਵਾਦਿਸ਼ਟ ਖਿਚੜੀ ਲੰਗਰ ‘ਚ ਮਿਲਦੀ ਹੈ। ਬਰਫ਼ ਦੀਆਂ ਪਹਾੜੀਆਂ ‘ਚ ਘਿਰੇ ਇਸ ਪਵਿੱਤਰ ਅਸਥਾਨ ‘ਤੇ ਸੰਗਤਾਂ ਨੂੰ ਪੀਣ ਦੇ ਲਈ ਗਰਮ ਪਾਣੀ ਵੀ ਦਿੱਤਾ ਜਾਂਦਾ ਹੈ। ਗੁਰਦੁਆਰਾ ਸ੍ਰੀ ਗੋਬਿੰਦਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਅਜੇ ਤੱਕ ਯਾਤਰਾ ‘ਚ ਦੋ ਲੱਖ 555 ਹਜ਼ਾਰ ਤੋਂ ਜ਼ਿਆਦਾ ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਜੂਨ ਮਹੀਨੇ 1 ਲੱਖ 62 ਹਜ਼ਾਰ ਤੋਂ ਜ਼ਿਆਦਾ ਸੰਗਤ ਦਰਸ਼ਨਾਂ ਦੇ ਲਈ ਪਹੁੰਚੀ। ਉਸ ਤੋਂ ਬਾਅਦ ਜੁਲਾਈ ਮਹੀਨੇ ‘ਚ ਤਕਰੀਬਨ 52 ਹਜ਼ਾਰ ਸੰਗਤ ਪੁੰਚੀ ਅਤੇ ਅਗਸਤ ਮਹੀਨੇ ‘ਚ 5 ਹਜ਼ਾਰ ਤੋਂ ਜ਼ਿਆਦਾ ਸੰਗਤ ਪਹੁੰਚ ਚੁੱਕੀ ਹੈ।
ਰੋਜ਼ਾਨਾ ਬਣਦੀ ਹੈ ਡੇਢ ਕੁਇੰਟਲ ਚੌਲਾਂ ਦੀ ਖਿਚੜੀ : ਸੇਵਾ ਸਿੰਘ
ਗੁਰਦੁਆਰਾ ਸ੍ਰੀ ਗੋਬਿੰਦਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਕਿਹਾ ਕਿ ਇਨ੍ਹੀਂ ਦਿਨੀਂ ਸੰਗਤਾਂ ਦੇ ਆਉਣ ਦੀ ਗਿਣਤੀ ‘ਚ ਕਮੀ ਦੇ ਕਾਰਨ ਪੰਜਾਬ ‘ਚ ਆਏ ਹੜ੍ਹ ਵੀ ਹਨ। ਸੇਵਾ ਸਿੰਘ ਨੇ ਦੱਸਿਆ ਕਿ ਜਿਸ ਗਿਣਤੀ ‘ਚ ਸੰਗਤਾਂ ਸ੍ਰੀ ਹੇਮਕੁੰਟ ਸਾਹਿਬ ‘ਚ ਪਹੁੰਚਦੀਆਂ ਹਨ ਉਸ ਤਰ੍ਹਾਂ ਨਾਲ ਲੰਗਰ ਤਿਆਰ ਕੀਤਾ ਜਾਂਦਾ ਹੈ। ਜੂਨ ਮਹੀਨੇ ‘ਚ ਰੋਜ਼ਾਨਾ ਡੇਢ ਕੁਇੰਟਲ ਚੌਲਾਂ ਦੀ ਖਿਚੜੀ ਬਣਾਈ ਗਈ, ਜਿਸ ‘ਚ ਦੇਸੀ ਘਿਓ ਦੀ ਵਰਤੋਂ ਕੀਤੀ ਗਈ। 15 ਹਜ਼ਾਰ ਫੁੱਟ ਦੀ ਉਚਾਈ ‘ਤੇ ਆਕਸੀਜਨ ਦੀ ਕਮੀ ਦੇ ਕਾਰਨ ਸੰਗਤ ਦੀ ਭੁੱਖ ਮਿਟਾਉਣ ਅਤੇ ਤਰੋਤਾਜਾ ਰੱਖਣ ਦੇ ਲਈ ਹਲਕਾ ਭੋਜਨ ਸਿਹਤ ਦੇ ਲਈ ਵਧੀਆ ਰਹਿੰਦਾ ਹੈ। ਇਸ ਲਈ ਸੰਗਤਾਂ ਦੇ ਲਈ ਖਿਚੜੀ ਦਾ ਲੰਗਰ ਤਿਆਰ ਕੀਤਾ ਜਾਂਦਾ ਹੈ।

Check Also

ਐਸਜੀਪੀਸੀ ਨੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਕੀਤੀਆਂ ਸਮਾਪਤ

ਗਿਆਨੀ ਜਗਤਾਰ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਨਿਯੁਕਤ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼ੋ੍ਰਮਣੀ ਗੁਰਦੁਆਰਾ …