Breaking News
Home / ਪੰਜਾਬ / ਜਪੁਜੀ ਸਾਹਿਬ ਪਾਠ ਦੇ ਸ਼ਬਦਾਂ ਨਾਲ ਬਣਾਇਆ ਗੁਰੂ ਨਾਨਕ ਦੇਵ ਜੀ ਦਾ ਚਿੱਤਰ

ਜਪੁਜੀ ਸਾਹਿਬ ਪਾਠ ਦੇ ਸ਼ਬਦਾਂ ਨਾਲ ਬਣਾਇਆ ਗੁਰੂ ਨਾਨਕ ਦੇਵ ਜੀ ਦਾ ਚਿੱਤਰ

ਪਟਿਆਲਾ/ਬਿਊਰੋ ਨਿਊਜ਼ : ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮੌਕੇ ਸੰਗਤ ਆਪਣੇ-ਆਪਣੇ ਤਰੀਕੇ ਨਾਲ ਮਨਾ ਰਹੀ ਹੈ। ਇਸ ਕੜੀ ਵਿਚ ਪੰਜਾਬੀ ਯੂਨੀਵਰਸਿਟੀ ਦੇ ਫਾਈਨ ਆਰਟ ਡਿਪਾਰਟਮੈਂਟ ਦੀ ਪ੍ਰਭਲੀਨ ਨੇ ਜਪੁਜੀ ਸਾਹਿਬ ਦੇ ਸ਼ਬਦਾਂ ਨਾਲ ਦੁਨੀਆ ਨੂੰ ਗੁਰੂ ਨਾਨਕ ਦੇਵ ਜੀ ਦੇ ਦੀਦਾਰ ਕਰਵਾਏ। ਪ੍ਰਭਲੀਨ ਨੇ ਗੁਰੂ ਸਾਹਿਬ ਦੀ ਜੋ ਪੇਂਟਿੰਗ ਬਣਾਈ ਹੈ, ਉਸ ਨੂੰ ਜਪੁਜੀ ਸਾਹਿਬ ਪਾਠ ਦੇ ਸ਼ਬਦਾਂ ਨਾਲ ਬਣਾਇਆ ਗਿਆ ਹੈ। ਇਨ੍ਹਾਂ ਸ਼ਬਦਾਂ ਨੂੰ ਇਸ ਤਰੀਕੇ ਨਾਲ ਲਿਖਿਆ ਗਿਆ ਹੈ ਕਿ ਬੋਰਡ ‘ਤੇ ਗੁਰੂ ਸਾਹਿਬ ਦੇ ਦੀਦਾਰ ਹੋ ਰਹੇ ਹਨ। ਪ੍ਰਭਲੀਨ ਨੂੰ ਚਿਤਰ ਤਿਆਰ ਕਰਨ ਵਿਚ ਤਿੰਨ ਮਹੀਨੇ ਲੱਗੇ। ਜ਼ਿਕਰਯੋਗ ਹੈ ਕਿ ਇਕ ਦਿਨ ਉਹ ਰੋਜ਼ਾਨਾ ਦੀ ਤਰ੍ਹਾਂ ਜਪੁਜੀ ਸਾਹਿਬ ਦਾ ਪਾਠ ਕਰ ਰਹੀ ਸੀ। ਪਾਠ ਪੂਰਾ ਕਰਨ ਤੋਂ ਬਾਅਦ ਉਸ ਨੂੰ ਲੱਗਿਆ ਕਿ ਇਸ ਨੂੰ ਅਲੱਗ ਤਰੀਕੇ ਨਾਲ ਦੁਨੀਆ ਦੇ ਸਾਹਮਣੇ ਰੱਖਿਆ ਚਾਹੀਦਾ ਹੈ। ਜਿਸ ਨਾਲ ਗੁਰੂ ਨਾਨਕ ਸਾਹਿਬ ਦੇ ਦੀਦਾਰ ਦੁਨੀਆ ਕਰ ਸਕੇ। ਚਿੱਤਰ ਤਿਆਰ ਕਰਨ ਵਿਚ ਕੈਲੀਗ੍ਰਾਫੀ ਬਲੈਕ ਪੈਨ ਦਾ ਪ੍ਰਯੋਗ ਕੀਤਾ ਗਿਆ।

Check Also

ਦਿਲਜੀਤ ਦੋਸਾਂਝ ਦੇ ਹੱਕ ’ਚ ਗਰਜੇ ਭਗਵੰਤ ਮਾਨ

  ਕਿਹਾ : ਦਿਲਜੀਤ ਵਰਗੇ ਕਲਾਕਾਰਾਂ ਦਾ ਕਰਨਾ ਚਾਹੀਦੈ ਸਨਮਾਨ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …