![](https://parvasinewspaper.com/wp-content/uploads/2020/11/2020_11image_18_25_542457085kk-ll-300x203.jpg)
ਇਕ ਮਹੀਨੇ ਵਿਚ ਭੇਜਿਆ ਗਿਆ ਤੀਜਾ ਨੋਟਿਸ
ਜਲੰਧਰ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਨੂੰ ਈਡੀ ਨੇ ਇੱਕ ਵਾਰ ਫਿਰ ਪੇਸ਼ ਹੋਣ ਦਾ ਨੋਟਿਸ ਭੇਜਿਆ ਹੈ ਅਤੇ 19 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਈਡੀ ਰਣਇੰਦਰ ਸਮੇਤ ਪਰਿਵਾਰਕ ਮੈਂਬਰਾਂ ਨੂੰ ਵੀ ਪੇਸ਼ ਹੋਣ ਦਾ ਨੋਟਿਸ ਭੇਜ ਚੁੱਕੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਈ.ਡੀ. ਦੋ ਵਾਰ ਨੋਟਿਸ ਜਾਰੀ ਕਰ ਚੁੱਕੀ ਹੈ। ਪਹਿਲੇ ਨੋਟਿਸ ਦੌਰਾਨ ਰਣਇੰਦਰ ਦੇ ਪੇਸ਼ ਨਾ ਹੋ ਸਕਣ ਬਾਰੇ ਸਪਸ਼ਟੀਕਰਨ ਦਿੰਦਿਆਂ ਉਨ੍ਹਾਂ ਦੇ ਵਕੀਲ ਨੇ ਓਲੰਪਿਕ ਖੇਡਾਂ ਦਾ ਹਵਾਲਾ ਦਿੱਤਾ ਸੀ। ਦੂਜੇ ਨੋਟਿਸ ਦੌਰਾਨ ਰਣਇੰਦਰ ਦਾ ਪੰਜਾਬ ਦੇ ਕਿਸੇ ਕਰੋਨਾ ਪੌਜ਼ੇਟਿਵ ਅਫ਼ਸਰ ਦੇ ਸੰਪਰਕ ਵਿਚ ਆਉਣ ਕਰਕੇ ਆਈਸੋਲੇਟ ਹੋਣ ਦਾ ਕਾਰਨ ਦੱਸਿਆ ਸੀ। ਜ਼ਿਕਰਯੋਗ ਹੈ ਕਿ ਈਡੀ ਰਣਇੰਦਰ ਨੂੰ ਵਿਦੇਸ਼ ਵਿਚ ਕਾਲਾ ਧਨ ਤੇ ਜਾਇਦਾਦ ਸਬੰਧੀ ਮਾਮਲਿਆਂ ‘ਤੇ ਪੁੱਛਗਿੱਛ ਲਈ ਬੁਲਾ ਰਹੀ ਹੈ। ਇੱਕ ਮਹੀਨੇ ਦੇ ਅੰਦਰ ਈਡੀ ਵਲੋਂ ਰਣਇੰਦਰ ਨੂੰ ਇਹ ਤੀਜਾ ਨੋਟਿਸ ਹੈ।