ਸੂਬੇ ਦੀ ਸਰਕਾਰ ਵੱਲੋਂ ਬਰੈਂਪਟਨ ਦੇ ਵਿਦਿਆਰਥੀਆਂ ਲਈ ਸਿੱਖਿਆ ਦੇ ਕੇਂਦਰ ਨੇੜੇ ਲਿਆਂਦੇ ਜਾਣਗੇ
ਬਰੈਂਪਟਨ : ਓਨਟਾਰੀਓ ਸਰਕਾਰ ਬਰੈਂਪਟਨ ਵਿਚ ਪੋਸਟ ਸੈਕੰਡਰੀ ਸਿੱਖਿਆ ਨੂੰ ਹੋਰ ਆਸਾਨ ਅਤੇ ਪਹੁੰਚ ਵਿਚ ਬਣਾਵੇਗਾ ਜਿਸ ਨਾਲ ਵਿਦਿਆਰਥੀਆਂ ਨੂੰ ਆਪਣੇ ਸ਼ਹਿਰ ਅਤੇ ਕਮਿਊਨਿਟੀ ਵਿਚ ਰਹਿ ਕੇ ਸਿੱਖਿਆ ਦੇ ਨਵੇਂ ਮੌਕੇ ਮਿਲਣਗੇ।
ਬਰੈਂਪਟਨ ਸਿਟੀ ਹਾਲ ਵਿਖੇ ਐਮ ਪੀ ਪੀ ਚਾਰਲਸ ਸੂਸਾ, ਐਮ ਪੀ ਪੀ ਵਿੱਕ ਢਿੱਲੋਂ, ਐਮ ਪੀ ਪੀ ਹਰਿੰਦਰ ਮੱਲ੍ਹੀ ਅਤੇ ਐਮ ਪੀ ਪੀ ਅੰਮ੍ਰਿਤ ਮਾਂਗਟ ਨੇ ਬਰੈਂਪਟਨ ਦੀ ਮੇਅਰ ਲਿੰਡਾ ਜੈਫਰੀ ਨਾਲ ਮਿਲ ਕੇ ਸੂਬੇ ਵੱਲੋਂ ਬਰੈਂਪਟਨ ਵਿਚ ਨਵੀਂ ਯੂਨੀਵਰਸਿਟੀ ਜਿਸ ਵਿਚ ਸਾਇੰਸ, ਟੈਕਨਾਲੋਜੀ, ਇੰਜੀਨਿਅਰਿੰਗ, ਆਰਟਸ ਅਤੇ ਮੈਥੇਮੇਟਿਕਸ (STEAM) ਦੇ ਸੁਮੇਲ ਵਾਲੀ ਇਕ ਸਹੂਲਤ ਬਣਾਉਣ ਦੇ ਪਲਾਨ ਬਾਰੇ ਐਲਾਨ ਕੀਤਾ।
ਓਨਟਾਰੀਓ ਸਰਕਾਰ ਆਉਂਦੀ ਜਨਵਰੀ, 2017 ਨੂੰ ਪ੍ਰਸਤਾਵ ਲੈਣ ਦੀ ਘੋਸ਼ਣਾ ਕਰੇਗੀ ਅਤੇ ਓਨਟਾਰੀਓ ਦੀਆਂ ਯੂਨੀਵਰਸਿਟੀਆਂ ਨੂੰ ਲੋਕਲ ਕਮਿਊਨਿਟੀ, ਬਿਜ਼ਨਸ ਅਤੇ ਬਾਕੀ ਜ਼ਰੂਰੀ ਸੰਸਥਾਵਾਂ ਨਾਲ ਰੱਲ ਕੇ ਨਵੀਂ ਸਹੂਲਤ ਬਣਾਉਣ ਲਈ ਕੰਮ ਕਰਨ ਲਈ ਉਤਸਾਹਿਤ ਕੀਤਾ ਜਾਵੇਗਾ।
ਆਪਣੇ ਸ਼ਹਿਰ ਦੇ ਵਿਚ ਰਹਿ ਕੇ ਆਪਣੇ ਘਰ ਦੇ ਨਜ਼ਦੀਕ ਪੋਸਟ ਸੈਕੰਡਰੀ ਸਿਖਿਆ ਪ੍ਰਾਪਤ ਕਰਨ ਨਾਲ ਓਨਟਾਰੀਓ ਵਿਚ ਬੇਹੱਦ ਹੁਨਰਮੰਦ ਕਰਮਚਾਰੀਆਂ ਵਿਚ ਵਾਧਾ ਹੋਵੇਗਾ। ਅਨੁਭਵੀ ਸਿੱਖਿਆ ਪ੍ਰਾਪਤ ਕਰਨ ਨਾਲ ਵਿਦਿਆਰਥੀਆਂ ਨੂੰ ਬਿਹਤਰ ਗਿਆਨ ਅਤੇ ਲੋੜਵੰਦ ਖੇਤਰਾਂ ਵਿਚ ਸਫਲਤਾ ਹਾਸਲ ਕਰਨਗੇ। ਓਨਟਾਰੀਓ ਸਰਕਾਰ ਇਸ ਘੋਸ਼ਣਾ ਦੇ ਨਾਲ ਹੀ ਮਿਲਟਨ ਵਿਚ ਵੀ ਪੋਸਟ ਸੈਕੰਡਰੀ ਸਿਖਿਆ ਕੇਂਦਰ ਬਣਾਉਣ ਦੀ ਘੋਸ਼ਣਾ ਕਰ ਰਹੀ ਹੈ।
ਐਡਵਾਂਸਡ ਐਜੂਕੇਸ਼ਨ ਅਤੇ ਸਕਿਲਸ ਡਿਵੈਲਪਮੈਂਟ ਦੀ ਮੰਤਰੀ ਡੇਬ ਮੈਥਊਸ ਨੇ ਕਿਹਾ ਕਿ ਬਰੈਂਪਟਨ ਅਤੇ ਮਿਲਟਨ ਦੀ ਵੱਧਦੀ ਆਬਾਦੀ ਅਤੇ ਵੱਧ ਰਹੀ ਆਰਥਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਾਡੀ ਸਰਕਾਰ ਬੜੇ ਮਾਣ ਨਾਲ ਪੋਸਟ ਸੈਕੰਡਰੀ ਸਿਖਿਆ ਲਈ ਦੋ ਯੁਨੀਵਰਸਿਟੀਆਂ ਦੀ ਘੋਸ਼ਣਾ ਕਰ ਰਹੀ ਹੈ। ਇਹ ਯੁਨੀਵਰਸਿਟੀਆਂ ਆਉਣ ਨਾਲ ਕਮਿਊਨਿਟੀਆਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਆਉਂਦੀ ਪੀੜੀਆਂ ਲਈ ਵਧੀਆ ਭਵਿੱਖ ਦਾ ਨਿਰਮਾਣ ਕਰੇਗੀ।
ਮਿਸੀਸਾਗਾ ਸਾਊਥ ਦੇ ਐਮ ਪੀ ਪੀ ਚਾਰਲਸ ਸੂਸਾ ਨੇ ਕਿਹਾ ਕਿ ਬਰੈਂਪਟਨ ਕੈਨੇਡਾ ਦਾ ਸੱਭ ਤੋਂ ਤੇਜ਼ੀ ਨਾਲ ਵਧ ਰਿਹਾ ਸ਼ਹਿਰ ਹੈ ਜਿਸ ਵਿਚ ਆਏ ਦਿਨ ਨਵੇਂ ਉਦਯੋਗ ਅਤੇ ਵਧੇਰੇ ਰੋਜ਼ਗਾਰ ਦੇ ਮੌਕੇ ਆ ਰਹੇ ਹਨ। ਇਹ ਦੋ ਅਹਿਮ ਪੋਸਟ ਸੈਕੰਡਰੀ ਸਿਖਿਆ ਕੇਂਦਰ ਲਿਆਉਣ ਨਾਲ ਨਾ ਹੀ ਕੇਵਲ ਲੋਕਲ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ ਬਲਕਿ ਬਰੈਂਪਟਨ ਵਰਗੇ ਵਧੀਆ ਸ਼ਹਿਰ ਵਿਚ ਨਿਵੇਸ਼ ਵਧੇਗੇ ਜਿਸ ਨਾਲ ਪੂਰੇ ਓਨਟਾਰੀਓ ਦੀ ਅਰਥ ਵਿਵਸਥਾ ਵਿਚ ਵੀ ਸੁਧਾਰ ਹੋਵੇਗਾ।
ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਕਿਹਾ, ”ਬਰੈਂਪਟਨ ਵਿਚ ਪੋਸਟ ਸੈਕੰਡਰੀ ਸਿਖਿਆ ਕੇਂਦਰ ਲਿਆਉਣ ਨਾਲ ਬਰੈਂਪਟਨ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਇਸ ਘੋਸ਼ਣਾ ਨਾਲ ਬਰੈਂਪਟਨ ਵਾਸੀਆਂ ਨੂੰ ਬਹੁਤ ਸਹੂਲਤ ਮਿਲੇਗੀ ਅਤੇ ਸੂਬੇ ਦੀ ਆਰਥਿਕ ਸਥਿਤੀ ਵਿਚ ਵੀ ਸੁਧਾਰ ਹੋਵੇਗਾ।” ਬਰੈਂਪਟਨ ਸਪ੍ਰਿੰਗਡੇਲ ਤੋਂ ਐਮ ਪੀ ਪੀ ਹਰਿੰਦਰ ਮ੍ਹੱਲੀ ਨੇ ਕਿਹਾ, ”ਕੈਨੇਡਾ ਦੇ 10 ਵੱਡੇ ਸ਼ਹਿਰਾਂ ਵਿਚੋਂ ਬਰੈਂਪਟਨ ਵਿਚ ਪੋਸਟ ਸੈਕੰਡਰੀ ਸਿਖਿਆ ਕੇਂਦਰ ਬਣਾਉਣ ਦਾ ਪ੍ਰਸਤਾਵ ਜਨਵਰੀ 2017 ਵਿੱਚ ਲਿਆ ਜਾਵੇਗਾ। ਮੈਨੂੰ ਇਸ ਘੋਸ਼ਣਾ ਉੱਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿਉਂਕਿ ਇਸ ਨਾਲ ਰੁਜਗਾਰ ਵਧੇਗਾ, ਅਰਥ ਵਿਵਸਥਾ ਸੁਧਰੇਗੀ ਅਤੇ ਬਰੈਂਪਟਨ ਵਾਸੀਆਂ ਲਈ ਨਵੇਂ ਸਿੱਖਿਆ ਦੇ ਮੌਕੇ ਵਧਨਗੇ ਜਿਸ ਨਾਲ ਉਹ ਜਿਆਦਾ ਲੋੜਵੰਦ ਖੇਤਰਾਂ ਵਿਚ ਸਫਲ ਹੋ ਸਕਣਗੇ।”ਮਿਸੀਸਾਗਾ ਬਰੈਂਪਟਨ ਸਾਊਥ ਤੋਂ ਐਮ ਪੀ ਪੀ ਅਮ੍ਰਿਤ ਮਾਂਗਟ ਨੇ ਕਿਹਾ, ”ਸਾਡੀ ਓਨਟਾਰੀਓ ਸਰਕਾਰ ਵੱਲੋਂ ਬਰੈਂਪਟਨ ਵਿਚ ਪੋਸਟ ਸੈਕੰਡਰੀ ਸਿਖਿਆ ਕੇਂਦਰ ਦੀ ਘੋਸ਼ਣਾ ਤੋਂ ਮੈਂ ਬਹੁਤ ਖੁਸ਼ ਹਾਂ। ਇਸ ਘੋਸ਼ਣਾ ਨਾਲ ਵਿਦਿਆਰਥੀਆਂ ਨੂੰ ਘਰ ਦੇ ਨੇੜੇ ਵਧੇਰੇ ਪ੍ਹੜਾਈ ਦੇ ਮੌਕੇ ਮਿਲਣਗੇ ਅਤੇ ਸਾਡੇ ਸੂਬੇ ਦੀ ਵੱਧ ਰਿਹੀ ਕਮਿਊਨਿਟੀਆਂ ਨੂੰ ਸਹਿਯੋਗ ਮਿਲੇਗਾ।”ਬਰੈਂਪਟਨ ਦੀ ਮੇਅਰ ਲਿੰਡਾ ਜੈਫਰੀ ਨੇ ਕਿਹਾ, ”ਓਨਟਾਰੀਓ ਸਰਕਾਰ ਵੱਲੋਂ ਅੱਜ ਦੀ ਪੋਸਟ ਸੈਕੰਡਰੀ ਸਿਖਿਆ ਕੇਂਦਰ ਦੀ ਘੋਸ਼ਣਾ ਨਾਲ ਬਰੈਂਪਟਨ ਵਿਚ ਨਵੀਨਤਾ ਵਧੇਗੀ ਅਤੇ ਅੱਜ ਦੇ ਅਤੇ ਭਵਿੱਖ ਵਿਚ ਸਫਲ ਹੋਣ ਲਈ ਲੋੜਵੰਦ ਹੁਨਰ ਵੀ ਬਿਹਤਰ ਹੋਣਗੇ।”
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …