ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ‘ਚ ਬੀਤੇ ਮਹੀਨਿਆਂ ਤੋਂ ਦੇਸ਼ ਨਿਕਾਲੇ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ ਵੱਡੀ ਗਿਣਤੀ ਪੰਜਾਬੀ ਮੁੰਡੇ ਅਤੇ ਕੁੜੀਆਂ ਨੂੰ ਆਪਣੇ ਬਚਾਓ ਲਈ ਜਟਿਲ ਅਤੇ ਮਹਿੰਗੀਆਂ ਕਾਨੂੰਨੀ ਕਾਰਵਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਿਲਸਿਲੇ ‘ਚ ਦਰਜਨਾਂ ਦੀ ਤਦਾਦ ‘ਚ ਕੇਸ ਕੈਨੇਡਾ ਦੀਆਂ ਅਦਾਲਤਾਂ ‘ਚ ਪੁੱਜੇ ਹੋਏ ਹਨ। ਜਿੱਥੇ ਸਰਕਾਰੀ ਵਕੀਲ ਸਖਤ ਰੁਖ ਲੈਂਦੇ ਹਨ ਅਤੇ ਕੇਸਾਂ ਦੀ ਪੇਸ਼ਕਾਰੀ ਮੌਕੇ ਉਨ੍ਹਾਂ ਵਲੋਂ ਜੱਜਾਂ ਨੂੰ ਦੱਸਿਆ ਜਾਂਦਾ ਹੈ ਕਿ ਫੜੇ ਜਾਣ ਤੋਂ ਬਾਅਦ ਦੋਸ਼ੀ ਵਲੋਂ ਕਿਸੇ ਹੋਰ ਧਿਰ ਦਾ ਕਸੂਰ ਕੱਢਣਾ ਸੌਖਾ ਕੰਮ ਹੁੰਦਾ ਹੈ ਪਰ ਵੀਜ਼ਾ ਅਰਜ਼ੀ ਉਪਰ ਅਰਜੀਕਰਤਾ ਵਲੋਂ ਦਸਤਖਤ ਕਰਨ ਦਾ ਭਾਵ ਹੁੰਦਾ ਕਿ ਫਾਰਮਾਂ ‘ਚ ਦਿੱਤੀ ਗਈ ਜਾਣਕਾਰੀ ਦਰੁਸਤ ਹੈ ਅਤੇ ਸਿੱਧੇ ਜਾਂ ਅਸਿੱਧੇ ਤੌਰ ‘ਤੇ ਕੁਝ ਛੁਪਾਇਆ ਨਹੀਂ ਗਿਆ। ਜਲੰਧਰ ਦੇ ਇਕ ਏਜੰਟ ਵਲੋਂ ਦਿੱਤੇ ਗਏ ਕੈਨੇਡੀਅਨ (ਹੰਬਰ ਤੇ ਸਨੇਕਾ ਜਹੇ) ਨਾਮੀ ਕਾਲਜਾਂ ਦੇ ਨਕਲੀ ਦਾਖਲਾ ਪੱਤਰਾਂ ਦਾ ਮਾਮਲਾ ਇਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਫੜੇ ਜਾਣ ਤੋਂ ਬਾਅਦ ਸਟੱਡੀ ਪਰਮਿਟ ਲਈ ਨਕਲੀ ਦਸਤਾਵੇਜ਼ ਵਰਤਣ ਦੇ ਕੇਸਾਂ ‘ਚ ਘਿਰੇ ਹੋਏ ਪੀੜਤਾਂ ਲਈ ਇਹ ਸਥਿਤੀ ਬਣੀ ਹੋਈ ਹੈ। 2017, 2018, 2019 ਦੌਰਾਨ ਇਹ ਸਕੈਂਡਲ ਧੜੱਲੇ ਨਾਲ ਚੱਲਿਆ ਦੱਸਿਆ ਜਾ ਰਿਹਾ ਹੈ। ਜਾਅਲਸਾਜ਼ੀ ਦੇ ਅਜਿਹੇ ਕੇਸਾਂ ਤਹਿਤ ਦੇਸ਼ ‘ਚੋਂ ਕੱਢੇ ਜਾਣ ਵਾਲੇ ਲੋਕਾਂ ਨੂੰ 5 ਸਾਲ ਦੁਬਾਰਾ ਦੇਸ਼ ‘ਚ ਦਾਖਲ ਹੋਣ ਦੀ ਮਨਾਹੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਸੇ ਦੌਰਾਨ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਆਖਿਆ ਕਿ ਇਸ ਸਿਲਿਸਲੇ ‘ਚ ਬਾਰੀਕੀ ਨਾਲ ਤਫਤੀਸ਼ ਜਾਰੀ ਹੈ ਅਤੇ ਸਾਡੀ ਪਹਿਲ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਵਿਰੁੱਧ ਕਾਰਵਾਈ ਯਕੀਨੀ ਬਣਾਉਣਾ ਹੈ ਅਤੇ ਪੀੜਤਾਂ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ। ਇਸੇ ਤਰ੍ਹਾਂ ਮੰਤਰੀ ਫਰੇਜ਼ਰ ਨੂੰ ਬੀਤੀ 25 ਮਈ ਦੀ ਚਿੱਠੀ ‘ਚ ਪੀੜਤਾਂ ਨਾਲ ਨਰਮੀ ਵਰਤਣ ਅਤੇ ਰਹਿਣ ਕਰਨ ਦੀ ਅਪੀਲ ਕੀਤੀ ਹੈ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …