Breaking News
Home / ਕੈਨੇਡਾ / ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੇ ਕੁਝ ਵਿਅਕਤੀਆਂ ਦਾ ਹੋਇਆ ਸਨਮਾਨ

ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੇ ਕੁਝ ਵਿਅਕਤੀਆਂ ਦਾ ਹੋਇਆ ਸਨਮਾਨ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕੈਨੇਡਾ ਵਿੱਚ ਵੱਖ-ਵੱਖ ਖੇਤਰਾਂ ਅਤੇ ਸਮਾਜ ਸੇਵਾ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੇ ਕੁਝ ਮੋਹਤਬਰ ਵਿਅਕਤੀਆਂ ਨੂੰ ਬੀਤੇ ਦਿਨੀ ਕਨੇਡਾ ਦੇ ਮੈਂਬਰ-ਪਾਰਲੀਮੈਂਟ ਮਨਿੰਦਰ ਸਿੱਧੂ ਵੱਲੋਂ ਆਪਣੇ ਬਰੈਂਪਟਨ ਵਿਚਲੇ ਦਫਤਰ ਵਿੱਚ ਰੱਖੇ ਸਨਮਾਨ ਸਮਾਰੋਹ ਦੌਰਾਨ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ।
ਓਨਟਾਰੀਓ ਸਿੱਖ ਗੁਰੂਦੁਆਰਾ ਕੌਂਸਲ ਦੇ ਸਾਬਕਾ ਜਨਰਲ ਸਕੱਤਰ ਅਤੇ ਸਮਾਜ ਸੇਵੀ ਹਰਭਜਨ ਸਿੰਘ ਨੰਗਲੀਆ, ਸਮਾਜ ਸੇਵਾ ਦੇ ਖੇਤਰਾਂ ਵਿੱਚ ਅੰਕਲ ਬਾਸੀ ਦੇ ਨਾਮ ਨਾਲ ਜਾਂਣੇ ਜਾਂਦੇ ਮੱਲ ਸਿੰਘ ਬਾਸੀ, ਨਰਿੰਦਰਜੀਤ ਸਿੰਘ ਮੱਟੂ, ਕੁਲਵਿੰਦਰ ਸਿੰਘ ਨੰਗਲੀਆ, ਸੁਖਵਿੰਦਰ ਸਿੰਘ ਅਤੇ ਬਲਬੀਰ ਸਿੰਘ ਨੱਤ ਨੂੰ ਐਮ ਪੀ ਮਨਿੰਦਰ ਸਿੱਧੂ ਵੱਲੋਂ ਕਨੇਡਾ ਸਰਕਾਰ ਵੱਲੋਂ ਕੁਈਨ ਪਲਾਟੀਨਮ ਜੁਬਲੀ ਐਵਾਰਡ ਅਤੇ ਸਰਕਾਰ ਦੁਆਰਾ ਪ੍ਰਮਾਣਿਤ ਚਾਂਦੀ ਦੇ ਪਿੰਨ ਪ੍ਰਦਾਨ ਕਰਦਿਆਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਸਨਮਾਨਿਤ ਵਿਅਕਤੀ ਕਨੇਡਾ ਦੇ ਹੀਰੇ ਹਨ, ਜਿਹਨਾਂ ਨੇ ਨਾਂ ਸਿਰਫ ਆਪੋ-ਆਪਣੇ ਕੰਮਾਂ-ਕਾਰਾਂ ਵਿੱਚ ਹੀ ਨਾਮਣੇ ਖੱਟੇ ਹਨ ਸਗੋਂ ਸਮਾਜ ਸੇਵਾ, ਖੇਡਾਂ, ਧਾਰਮਿਕ ਮਹੱਤਤਾ ਵਾਲੇ ਖੇਤਰਾਂ ਸਮੇਤ ਹੋਰ ਵੀ ਕਈ ਸਮਾਜ ਭਲਾਈ ਦੇ ਕੰਮਾਂ ਵਿੱਚ ਮੋਹਰੀ ਰੋਲ ਅਦਾ ਕੀਤੇ ਹਨ, ਨੂੰ ਸਨਮਾਨਿਤ ਕਰਕੇ ਖੁਸ਼ੀ ਲੈ ਰਹੇ ਹਾਂ।
ਇਹ ਵਿਅਕਤੀ ਹੋਰ ਲੋਕਾਂ ਲਈ ਵੀ ਚਾਨਣ ਮੁਨਾਰੇ ਬਣ ਕੇ ਸਮਾਜ ਵਿੱਚ ਵਿਚਰ ਰਹੇ ਹਨ ਜਿਸ ‘ਤੇ ਸਾਨੂੰ ਸਾਰਿਆਂ ਨੂੰ ਮਾਣ ਹੈ।

 

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …