1.4 C
Toronto
Friday, December 19, 2025
spot_img
Homeਕੈਨੇਡਾਸੀਨੀਅਰ ਬਲੈਕ ਓਕ ਕਲੱਬ ਵੱਲੋਂ ਵੈਲਫੇਅਰ ਸਮਾਗਮ ਦਾ ਆਯੋਜਨ

ਸੀਨੀਅਰ ਬਲੈਕ ਓਕ ਕਲੱਬ ਵੱਲੋਂ ਵੈਲਫੇਅਰ ਸਮਾਗਮ ਦਾ ਆਯੋਜਨ

ਬਰੈਂਪਟਨ : ਸੀਨੀਅਰ ਬਲੈਕ ਓਕ ਕਲੱਬ ਦੇ ਪ੍ਰਧਾਨ ਆਤਮਾ ਸਿੰਘ ਬਰਾੜ ਦੀ ਸਰਪ੍ਰਸਤੀ ਹੇਠ ਕਲੱਬ ਦੇ ਅਹੁਦੇਦਾਰਾਂ ਅਤੇ ਸਮੂਹ ਮੈਂਬਰਾਂ ਵਲੋਂ ਪਿਛਲੇ ਦਿਨੀਂ ਬਲਿਊ ਓਕ ਪਾਰਕ ਬਰੈਂਪਟਨ ਵਿਖੇ ਵੈਲਫੇਅਰ ਸਮਾਗਮ ਮਨਾਉਣ ਦਾ ਉਪਰਾਲਾ ਕੀਤਾ ਗਿਆ।
ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸਿਕੰਦਰ ਸਿੰਘ ਝੱਜ ਨੂੰ ਸੌਂਪੀ ਗਈ। ਸਮਾਗਮ ਦੀ ਸ਼ੁਰੂਆਤ ਮੌਕੇ ਕਲੱਬ ਦੇ ਸਰਪ੍ਰਸਤ ਰਣਜੀਤ ਸਿੰਘ ਤੱਖਰ, ਜੋ ਕਿ ਕੁਝ ਸਮਾਂ ਪਹਿਲਾਂ ਸਵਰਗ ਸਿਧਾਰ ਗਏ ਸਨ, ਦੀ ਆਤਮਕ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ। ਸਟੇਜ ਸਕੱਤਰ ਵਲੋਂ ਆਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਸ਼ਬਦ ਨਾਲ ਸਨਮਾਨ ਦਿੱਤਾ। ਸਮਾਗਮ ਦੀ ਸ਼ੁਰੂਆਤ ਵਿਚ ਬੂਟਾ ਸਿੰਘ ਦੀ ਕਵਿਤਾ, ਜੋ ਕਿ ਅੱਜਕੱਲ੍ਹ ਦੇ ਸਮੇਂ ਮੁਤਾਬਕ ਸਮਾਜ ਵਿਚ ਵਧ ਰਹੀਆਂ ਕੁਰੀਤੀਆਂ ਬਾਰੇ ਸੀ, ਦਾ ਸਾਰਿਆਂ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ। ਇਸ ਮੌਕੇ ਟੋਰਾਂਟੋ ਦੇ ਐਮਪੀ ਰੂਬੀ ਸਹੋਤਾ ਵੀ ਪਹੁੰਚ ਗਏ, ਉਨ੍ਹਾਂ ਦਾ ਵੀ ਸਵਾਗਤ ਕੀਤਾ ਗਿਆ। ਰੂਬੀ ਸਹੋਤਾ ਨੇ ਕੈਨੇਡਾ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਹਰਜੀਤ ਸਿੰਘ ਮੇਹਲੋਂ ਵਲੋਂ ਪਿੱਤਰੀ ਦੇਸ਼ ਵਿਚ ਕਿਸਾਨਾਂ ਵਲੋਂ ਆਰੰਭੇ ਅੰਦੋਲਨ ਬਾਰੇ ਅਤੇ ਪੰਜਾਬ ਦੇ ਹਾਲਾਤ ਅਤੇ ਕੈਨੇਡਾ ਵਾਸੀ ਸ਼ਹਿਰੀਆਂ ਦੀ ਜ਼ਮੀਨ-ਜਾਇਦਾਦ ਦੀ ਖਰੀਦੋ ਫਰੋਖਤ ਬਾਰੇ ਚਾਨਣਾ ਪਾਇਆ। ਰਾਮ ਦਿਆਲ ਵਲੋਂ ਫੋਟੋਗਰਾਫੀ ਦੀ ਜ਼ਿੰਮੇਵਾਰੀ ਨਿਭਾਈ ਗਈ। ਅਖੀਰ ਵਿਚ ਕਲੱਬ ਦੇ ਪ੍ਰਧਾਨ ਆਤਮਾ ਸਿੰਘ ਬਰਾੜ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਚਾਹ-ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਸੀ।

 

RELATED ARTICLES
POPULAR POSTS