Home / ਕੈਨੇਡਾ / ਰੋਪੜ ਜ਼ਿਲ੍ਹੇ ਦੇ 85 ਸਾਲ ਤੋਂ ਉੱਪਰ ਉਮਰ ਦੇ ਸੀਨੀਅਰਜ਼ ਨੂੰ ਕੀਤਾ ਗਿਆ ਸਨਮਾਨਿਤ

ਰੋਪੜ ਜ਼ਿਲ੍ਹੇ ਦੇ 85 ਸਾਲ ਤੋਂ ਉੱਪਰ ਉਮਰ ਦੇ ਸੀਨੀਅਰਜ਼ ਨੂੰ ਕੀਤਾ ਗਿਆ ਸਨਮਾਨਿਤ

ਸਨਮਾਨ ਸਮਾਗਮ ਸਮਾਜ-ਸੇਵੀ ਮੱਲ ਸਿੰਘ ਬਾਸੀ ਵੱਲੋਂ ਆਯੋਜਿਤ ਕੀਤਾ ਗਿਆ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 17 ਅਕਤੂਬਰ ਨੂੰ ਬਰੈਂਪਟਨ ਦੇ ਤਾਜ ਗਰੈਂਡ ਰੈਸਟੋਰੈਂਟ ਵਿਚ ਰੋਪੜ ਜ਼ਿਲ੍ਹੇ ਦੇ 85 ਸਾਲ ਤੋਂ ਉੱਪਰ ਉਮਰ ਦੇ ਤਿੰਨ ਸੀਨੀਅਰ ਸਿਟੀਜ਼ਨਾਂ ਨੂੰ ਸਨਮਾਨਿਤ ਕਰਨ ਲਈ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਸੀਨੀਅਰਾਂ ਵਿਚ ਜੱਥੇਦਾਰ ਸੰਤੋਖ ਸਿੰਘ, ਬੀਬੀ ਦਲਬੀਰ ਕੌਰ ਅਤੇ ਸ. ਸੰਤ ਸਿੰਘ ਸ਼ਾਮਲ ਸਨ। ਉਨ੍ਹਾਂ ਨੂੰ ਸਿਰੋਪੇ ਪਾ ਕੇ ਅਤੇ ਸ਼ਾਨਦਾਰ ਸਨਮਾਨ-ਚਿੰਨ੍ਹ ਦੇ ਕੇ ਸਤਿਕਾਰ ਸਹਿਤ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਸਮਾਰੋਹ ਦਾ ਪ੍ਰਬੰਧ ਸਮਾਜ-ਸੇਵੀ ਮੱਲ ਸਿੰਘ ਵੱਲੋਂ ਕੀਤਾ ਗਿਆ। ਜੱਥੇਦਾਰ ਸੰਤੋਖ ਸਿੰਘ ਇਸ ਸਨਮਾਨ ਸਮਾਗਮ ਵਿਚ ਖ਼ੁਦ ਹਾਜ਼ਰ ਸਨ, ਜਦ ਕਿ ਬੀਬੀ ਦਲਬੀਰ ਕੌਰ ਦਾ ਸਨਮਾਨ ਚਿੰਨ੍ਹ ਬੀਬੀ ਗੁਰਵਿੰਦਰ ਕੌਰ ਵੱਲੋਂ ਅਤੇ ਸ. ਸੰਤ ਸਿੰਘ ਹੁਰਾਂ ਦਾ ਸਨਮਾਨ ਚਿੰਨ੍ਹ ਬੀਬੀ ਪ੍ਰਿਤਪਾਲ ਕੌਰ ਵੱਲੋਂ ਪ੍ਰਾਪਤ ਕੀਤਾ ਗਿਆ।
ਇਸ ਮੌਕੇ ਬੁਲਾਰਿਆਂ ਵਿਚ ਪ੍ਰੋ. ਜਗੀਰ ਸਿੰਘ ਕਾਹਲੋਂ, ਮੱਲ ਸਿੰਘ ਬਾਸੀ, ਰੇਡੀਓ ਹੋਸਟ ਹਰਜੀਤ ਸਿੰਘ ਜੰਜੂਆ, ਪਰਵਿੰਦਰ ਕੌਰ, ਪ੍ਰਿਤਪਾਲ ਕੌਰ ਅਤੇ ਗੁਰਵਿੰਦਰ ਕੌਰ ਭੁੱਲਰ ਸ਼ਾਮਲ ਸਨ। ਸਾਰੇ ਬੁਲਾਰਿਆਂ ਦਾ ਮੁੱਖ ਤੌਰ ‘ઑਤੇ ਇਹੀ ਕਹਿਣਾ ਸੀ ਕਿ ਸਾਨੂੰ ਸਾਰਿਆਂ ਨੂੰ ਬਜ਼ੁਰਗਾਂ ਦਾ ਮਾਣ-ਸਤਿਕਾਰ ਕਰਨਾ ਚਾਹੀਦਾ ਹੈ। ਸਮਾਜ ਵਿਚ ਉਨ੍ਹਾਂ ਨੂੰ ਪੂਰਾ ਇੱਜ਼ਤ-ਮਾਣ ਮਿਲਣਾ ਚਾਹੀਦਾ ਹੈ ਅਤੇ ਉਹ ਇਸ ਦੇ ਹੱਕਦਾਰ ਵੀ ਹਨ। ਇਹ ਸਾਡੇ ਪੰਜਾਬੀਆਂ ਦੀ ਮਰਿਆਦਾ ਹੈ ਤੇ ਪਰੰਪਰਾ ਵੀ ਹੈ ਅਤੇ ਸਾਨੂੰ ਸਾਰਿਆਂ ਨੂੰ ਸਦੀਆਂ ਤੋਂ ਚਲੀ ਆਈ ਇਹ ਪਰੰਪਰਾ ਨਿਰੰਤਰ ਨਿਭਾਉਣੀ ਚਾਹੀਦੀ ਹੈ। ਸਨਮਾਨਿਤ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਮੱਲ ਸਿੰਘ ਬਾਸੀ ਅਤੇ ਸਮਾਗ਼ਮ ਦੇ ਹੋਰ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ।

 

Check Also

ਇੰਟਰਨੈਸ਼ਨਲ ਸਰਬ ਸਾਂਝਾ ਕਵੀ ਦਰਬਾਰ ਦੀ ਕੈਨੇਡਾ ਕਮੇਟੀ ਦੀ ਵਿਸ਼ੇਸ ਮੀਟਿੰਗ ਹੋਈ

ਟੋਰਾਂਟੋ : ਬੀਤੇ ਸ਼ਨੀਵਾਰ ਰਾਮਗੜ੍ਹੀਆ ਭਵਨ ਵਿਖੇ ਸਰਬ ਸਾਂਝਾ ਕਵੀ ਦਰਬਾਰ ਦੀ ਕੈਨੇਡਾ ਕਮੇਟੀ ਦੀ …