-7.8 C
Toronto
Monday, January 19, 2026
spot_img
Homeਕੈਨੇਡਾਸਾਨੂੰ ਆਪਣੇ ਰੱਬ ਵਰਗੇ ਸਰੋਤਿਆਂ 'ਤੇ ਹਮੇਸ਼ਾ ਮਾਣ ਰਹੇਗਾ : ਮਨਮੋਹਨ ਵਾਰਸ,...

ਸਾਨੂੰ ਆਪਣੇ ਰੱਬ ਵਰਗੇ ਸਰੋਤਿਆਂ ‘ਤੇ ਹਮੇਸ਼ਾ ਮਾਣ ਰਹੇਗਾ : ਮਨਮੋਹਨ ਵਾਰਸ, ਕਮਲ ਹੀਰ

ਬਰੈਂਪਟਨ/ਬਿਊਰੋ ਨਿਊਜ਼
ਪੰਜਾਬੀ ਗਾਇਕੀ, ਸੰਗੀਤ ਅਤੇ ਪੰਜਾਬੀ ਸੱਭਿਆਚਾਰ ਦਾ ਮਾਣ ਹਾਸਲ ਕਰਨ ਵਾਲੇ ਪ੍ਰਸਿੱਧ ਲੋਕ ਗਾਇਕ ਮਨਮੋਹਨ ਵਾਰਸ ਦੇ ਪੰਜਾਬੀ ਗਾਇਕੀ ਦੇ ਵਿਸ਼ਾਲ ਖੇਤਰ ਵਿੱਚ 25ਸਾਲ ਪੂਰੇ ਹੋਣ ਤੇ ਇੱਥੇ ਟੀਮ 4 ਇੰਟਰਟੇਨਮੈਂਟ ਵੱਲੋਂ ਇੱਕ ਸ਼ਾਮ ਦਾ ਆਯੋਜਨ ਬਰੈਂਪਟਨ ਦੇ ਕੈਨੇਡੀਅਨ ਕਨਵੈਨਸ਼ਨ ਸੈਂਟਰ ਵਿੱਚ ਕੀਤਾ ਗਿਆ। ਸ਼ਾਮ ਦੀ ਸ਼ੁਰੂਆਤ ਹਰਜਿੰਦਰ ਗਿੱਲ ਦੁਆਰਾ ਮਨਮੋਹਨ ਵਾਰਸ, ਕਮਲ ਹੀਰ ਅਤੇ ਦੀਪਕ ਬਾਲੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਏ ਪਤਵੰਤਿਆਂ ਨੂੰ ਜੀ ਆਇਆ ਕਹਿਣ ਨਾਲ ਹੋਈ ਉਪਰੰਤ ਮਨਮੋਹਨ ਵਾਰਸ ਦੀ ਸ਼ਖ਼ਸ਼ੀਅਤ ਅਤੇ ਗਾਇਕੀ ਦੇ ਸਫਰ ਬਾਰੇ ਬੋਲਦਿਆਂ ਦੀਪਕ ਬਾਲੀ ਨੇ ਦੱਸਿਆ ਕਿ ਮਨਮੋਹਨ ਵਾਰਸ ਨੇ ਇਹ ਮੁਕਾਮ ਸਖ਼ਤ ਮਿਹਨਤ ਅਤੇ ਸਿਰੜ ਨਾਲ ਹਾਸਲ ਕੀਤਾ ਹੈ। ਦੂਜਾ ਇਹ ਕਿ ਮਨਮੋਹਨ ਵਾਰਸ ਦਾ ਮਿਲਾਪੜਾ ਸੁਭਾਅ ਅਤੇ ਮਿਲਣਸਾਰਤਾ ਇਸ ਸਭ ਕਾਸੇ ਉਤੇ ਸੋਨੇ ‘ਤੇ ਸੁਹਾਗੇ ਦਾ ਕੰਮ ਕਰਦੀ ਰਹੀ ਹੈ। ਜਦੋਂ ਕਿ ਪ੍ਰਸਿੱਧ ਗਾਇਕ ਕਮਲ ਹੀਰ ਨੇ ਆਖਿਆ ਕਿ ਭਾਜੀ ਮਨਮੋਹਨ ਨੇ ਸਾਨੂੰ ਦੋਵਾਂ ਭਰਾਵਾਂ(ਕਮਲ ਹੀਰ/ਸੰਗਤਾਰ) ਨੂੰ ਸੰਗੀਤ ਸਿਖਾ ਕੇ ਗਾਇਕੀ ਦੇ ਖੇਤਰ ਵਿੱਚ ਲਿਆਂਦਾ ਅਤੇ ਵੱਡਾ ਭਰਾ ਹੋਣ ਦੇ ਨਾਲ-ਨਾਲ ਪਿਤਾ ਵਾਲਾ ਕਿਰਦਾਰ ਵੀ ਅਦਾ ਕੀਤਾ। ਸਮਾਗਮ ਦਾ ਮਾਹੌਲ ਉਦੋਂ ਹੋਰ ਵੀ ਭਾਵੁਕ ਹੋ ਗਿਆ ਜਦੋਂ ਮਨਮੋਹਨ ਵਾਰਸ ਨੇ ਆਪਣੀ ਗਾਇਕੀ ਦੇ 25 ਸਾਲਾਂ ਦੇ ਲੰਮੇ ਸਫਰ ਦੀਆਂ ਕਈ ਅਭੁੱਲ ਯਾਦਾਂ ਦਾ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਜੇਕਰ ਪੰਜਾਬੀ ਸਰੋਤੇ/ਦਰਸ਼ਕ ਉਹਨਾਂ ਦੇ ਗੂੜ੍ਹ ਪੰਜਾਬੀ ਭਾਸ਼ਾ ਵਾਲੇ ਗੀਤਾਂ ਨੂੰ ਇਸ ਤਰ੍ਹਾਂ ਨਾ ਸੁਣਦੇ ਤਾਂ ਉਹਨਾਂ ਦਾ ਇਹ ਸਫਰ ਕਦੇ ਵੀ ਏਨਾਂ ਲੰਮਾਂ ਨਹੀ ਸੀ ਚੱਲਣਾਂ। ਉਹਨਾਂ ਟੀਮ 4 ਇੰਟਰਟੇਨਮੈਂਟ ਦੇ ਹਰਜਿੰਦਰ ਸਿੰਘ ਗਿੱਲ, ਰਾਜਵੀਰ ਬੋਪਾਰਾਏ, ਮੇਜਰ ਖਾਖਲ ਅਤੇ ਸੋਢੀ ਨਾਗਰਾ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਇਸ ਟੀਮ ਨੇ ਮਿਹਨਤ ਕਰਕੇ ਪਿਛਲੇ ਕੁਝ ਸਾਲਾਂ ਵਿੱਚ ਹੀ ਆਪਣਾਂ ਵੱਖਰਾ ਸਥਾਨ ਬਣਾਂ ਲਿਆ ਹੈ। ਮਨਮੋਹਨ ਵਾਰਸ, ਕਮਲ ਹੀਰ ਅਤੇ ਕੁਝ ਪਤਵੰਤਿਆਂ ਨੇ 15 ਸਤੰਬਰ 2018 ਨੂੰ ਟੀਮ 4 ਇੰਟਰਟੇਨਮੈਂਟ ਅਤੇ ਟ੍ਰਾਂਸ 99 ਦੇ ਗੁਰਪ੍ਰੀਤ ਸਿੰਘ ਗਰਚਾ ਦੁਆਰਾ ਬਰੈਂਪਟਨ ਦੇ ਸੀ ਏ ਏ ਸੈਂਟਰ(ਪਾਵਰੇਡ ਸੈਂਟਰ)ਵਿੱਚ ਕਰਵਾਏ ਜਾਣ ਵਾਲੇ ‘ਪੰਜਾਬੀ ਵਿਰਸਾ’ ਦਾ ਪੋਸਟਰ ਵੀ ਜਾਰੀ ਕੀਤਾ। ਇਸ ਮੌਕੇ ਪੰਜਾਬੀ ਸੰਗੀਤ ਪ੍ਰੇਮੀ, ਵਿਰਸਾ ਸ਼ੋਅ ਦੇ ਸਪਾਂਸਰ ਅਤੇ ਮਨਮੋਹਨ ਵਾਰਸ ਨੂੰ ਚਾਹੁੰਣ ਵਾਲੇ ਅਨੇਕਾਂ ਹੀ ਲੋਕ ਪੁੱਜੇ ਹੋਏ ਸਨ।

RELATED ARTICLES
POPULAR POSTS