17 C
Toronto
Sunday, October 19, 2025
spot_img
Homeਕੈਨੇਡਾਵਿੰਡ ਪ੍ਰੋਜੈਕਟ ਨੂੰ ਕੈਂਸਲ ਕਰਨਾ 100 ਮਿਲੀਅਨ ਡਾਲਰ 'ਚ ਪਵੇਗਾ

ਵਿੰਡ ਪ੍ਰੋਜੈਕਟ ਨੂੰ ਕੈਂਸਲ ਕਰਨਾ 100 ਮਿਲੀਅਨ ਡਾਲਰ ‘ਚ ਪਵੇਗਾ

ਕੰਪਨੀ ਨੇ ਦਿੱਤੀ ਚਿਤਾਵਨੀ
ਟੋਰਾਂਟੋ/ ਬਿਊਰੋ ਨਿਊਜ਼ : ਬੀਤੇ ਇਕ ਦਹਾਕੇ ਤੋਂ ਜਿਸ ਗਰੀਨ ਐਨਰਜੀ ਪ੍ਰੋਜੈਕਟ ਨੂੰ ਡਿਵੈਲਪ ਕੀਤਾ ਜਾ ਰਿਹਾ ਸੀ, ਉਸ ਨੂੰ ਬੰਦ ਕਰਨ ‘ਤੇ ਹੀ 100 ਮਿਲੀਅਨ ਡਾਲਰ ਦਾ ਖ਼ਰਚ ਆ ਸਕਦਾ ਹੈ। ਇਸ ਸਬੰਧੀ ਕੰਪਨੀ ਦੇ ਪ੍ਰਧਾਨ ਨੇ ਚਿਤਾਵਨੀ ਦਿੰਦਿਆਂ ਕਿਆ ਕਿ ਇਹ ਵਿਵਾਦ ਅਦਾਲਤ ਤੱਕ ਵੀ ਪਹੁੰਚ ਸਕਦਾ ਹੈ।
ਓਨਟਾਰੀਓ ਦੀ ਪ੍ਰੋਗ੍ਰੈਸਿਵ ਕੰਜਰਵੇਟਿਵ ਸਰਕਾਰ ਨੇ ਕਿਹਾ ਕਿ ਉਹ ਪ੍ਰਿੰਸ ਐਡਵਰਡ ਕਾਉਂਟੀ ‘ਚ ਵਾੲ੍ਹੀਟ ਪਾਇੰਸ ਪ੍ਰੋਜੈਕਟ ਦਾ ਸਮਝੌਤਾ ਰੱਦ ਕਰਨ ਜਾ ਰਹੇ ਹਨ ਜੋ ਕਿ ਉਨ੍ਹਾਂ ਦੀ ਸਰਕਾਰ ਦੀਆਂ ਤਰਜੀਹਾਂ ਵਿਚ ਸ਼ਾਮਲ ਹੈ। ਜਿਸ ਤੋਂ ਬਾਅਦ ਇਸ ਪ੍ਰੋਜੈਕਟ ਨੂੰ ਲੈ ਕੇ ਵਿਵਾਦ ਵੱਧ ਗਿਆ ਹੈ।ઠਇਸ ਪ੍ਰੋਜੈਕਟ ‘ਤੇ ਕੰਮ ਕਰ ਰਹੀ ਕੰਪਨੀ ਡਬਲਿਊ.ਪੀ.ਡੀ. ਕੈਨੇਡਾ ਦੇ ਪ੍ਰਧਾਨ ਇਆਨ ਮੈਕਰੇ ਦਾ ਕਹਿਣਾ ਹੈ ਕਿ ਉਹ ਇਸ ਪ੍ਰੋਜੈਕਟ ਦੇ ਪੂਰਾ ਹੋਣ ਤੋਂ ਸਿਰਫ਼ ਕੁਝ ਹਫ਼ਤੇ ਪਹਿਲਾਂ ਹੀ ਇਸ ਦੇ ਖਾਰਜ ਹੋਣ ਦੀ ਸੂਚਨਾ ਤੋਂ ਦੰਗ ਰਹਿ ਗਏ ਹਨ। ਸਾਡੇ ਵਕੀਲਾਂ ਨੇ ਸਾਨੂੰ ਦੱਸਿਆ ਕਿ ਸਾਡੇ ਕੋਲ ਪੂਰਾ ਸਮਝੌਤਾ ਪੂਰੀ ਤਰ੍ਹਾਂ ਮੰਨਣਯੋਗ ਹੈ ਅਤੇ ਅਸੀਂ 2009 ਤੋਂ ਇਸ ‘ਤੇ ਕੰਮ ਕਰ ਰਹੇ ਹਾਂ। ਹੁਣ ਸਰਕਾਰ ਨੂੰ ਅਚਾਨਕ ਹੀ ਇਸ ਨੂੰ ਇਸ ਮੋੜ ‘ਤੇ ਖਾਰਜ ਕਰਨ ਦਾ ਕੋਈ ਅਧਿਕਾਰ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਅਜੇ ਤੱਕ ਇਸ ਮਾਮਲੇ ‘ਚ ਕੋਈ ਗੱਲਬਾਤ ਵੀ ਨਹੀਂ ਕਰ ਰਹੀ ਜਦੋਂਕਿ ਸਾਈਟ ‘ਤੇ ਨਿਰਮਾਣ ਤੇਜ਼ੀ ਨਾਲ ਜਾਰੀ ਹੈ। ਕਰੀਬ 100 ਲੋਕ ਰੋਜ਼ਾਨਾ ਉਥੇ ਕੰਮ ਕਰ ਰਹੇ ਹਨ ਅਤੇ ਸਬ ਸਟੇਸ਼ਨ ਪੂਰਾ ਹੋਣ ਦੇ ਨੇੜੇ ਹੈ। ਇਆਨ ਨੇ ਕਿਹਾ ਕਿ ਹੁਣ ਜੇਕਰ ਇਸ ਨੂੰ ਖਾਰਜ ਕੀਤਾ ਜਾਂਦਾ ਹੈ ਤਾਂ ਸਭ ਤੋਂ ਜ਼ਿਆਦਾ ਨੁਕਸਾਨ ਲੋਕਾਂ ਦਾ ਅਤੇ ਉਸ ਤੋਂ ਬਾਅਦ ਸਰਕਾਰ ਦਾ ਹੋਵੇਗਾ।
ਤਿੰਨ ਹਜ਼ਾਰ ਪਰਿਵਾਰਾਂ ਨੂੰ ਮਿਲੇਗੀ ਬਿਜਲੀ :ਇਸ ਪ੍ਰੋਜੈਕਟ ਦੇ ਪੂਰਾ ਹੋਣ ‘ਤੇ ਹਰ ਸਾਲ ਤਿੰਨ ਹਜ਼ਾਰ ਘਰਾਂ ਨੂੰ ਬਿਜਲੀ ਦਿੱਤੀ ਜਾ ਸਕੇਗੀ। ਉਥੇ 9 ਵਿੰਡ ਟਰਬਾਈਨ ਲਗਾਈ ਜਾ ਰਹੀ ਹੈ ਅਤੇ ਇਹ ਸਾਰੀਆਂ ਟਰਬਾਈਨਾਂ ਲਗਾਉਣ ਦਾ ਕੰਮ ਅਗਲੇ ਤਿੰਨ ਹਫ਼ਤੇ ਵਿਚ ਮੁਕੰਮਲ ਹੋਣ ਦੀ ਉਮੀਦ ਹੈ। ਉਸ ਤੋਂ ਇਕ ਮਹੀਨੇ ਤੱਕ ਇਸ ਦੀ ਟੈਸਟਿੰਗ ਕੀਤੀ ਜਾਵੇਗੀ।

RELATED ARTICLES

ਗ਼ਜ਼ਲ

POPULAR POSTS