ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਸੈਂਡਲਵੁੱਡ ਸੀਨੀਅਰ ਕਲੱਬ ਦੀ ਨਵੀਂ ਕਾਰਜਕਰਨੀ ਦੀ ਚੋਣ 8 ਜੂਨ ਨੂੰ ਸਰਭਸਮਤੀ ਹੋਈ, ਜਿਸ ਵਿਚ ਪ੍ਰਧਾਂਨ ਸ: ਇੰਦਰਜੀਤ ਸਿੰਘ ਗਰੇਵਾਲ, ਮੀਤ ਪ੍ਰਧਾਨ ਰਣਜੀਤ ਸਿੰਘ, ਸਕੱਤਰ ਅਭੀਨਾਸ਼ ਭਾਰਦਵਾਜ, ਜੋਇੰਟ ਸਕੱਤਰ ਦਰਸ਼ਨ ਸਿੰਘ ਦਰਾਰ ਅਤੇ ਖਜ਼ਾਨਚੀ ਮਹਿਮਾ ਸਿੰਘ ਗਿੱਲ ਚੁਣੇ ਗਏ। ਇਸ ਤੋਂ ਇਲਾਵਾ ਸੱਤ ਡਾਇਰੈਕਟਰਾਂ, ਮਹਿੰਦਰ ਸਿੰਘ ਗਿੱਲ, ਮਨੋਹਰ ਸਿੰਘ ਸੈਣੀ, ਤੇਜਾ ਸਿੰਘ ਸੰਧੂ, ਤਾਰਾ ਸਿੰਘ ਗਿੱਲ, ਸਤਨਾਮ ਸਿੰਘ ਧਿੰਦ, ਜਗਤਾਰ ਔਲਖ ਅਤੇ ਮੁਹੱਮਦ ਅਨਵਰ ਦੀ ਵੀ ਚੋਣ ਕੀਤੀ ਗਈ। ਪ੍ਰਮੁੱਖ ਤੌਰ ਤੇ ਪੰਜਾਬੀ ਬਜ਼ੁਰਗਾਂ ਦੀ ਇਹ ਦਸ ਸਾਲ ਪੁਰਾਣੀ ਕਲੱਬ ਹੈ ਅਤੇ ਹੁਣ ਤੱਕ ਇਸ ਦੀਆਂ ਸਾਰੀਆਂ ਚੋਣਾਂ ਸਰਭ ਸੰਮਤੀ ਨਾਲ ਹੁੰਦੀਆਂ ਰਹੀਆਂ ਹਨ। ਇਸ ਕਾਰਜਕਰਨੀ ਦੇ ਮੈਂਬਰ ਆਪੋ ਅਪਣੀਆਂ ਜ਼ਿਮੇਵਾਰੀਆਂ ਅਗਲੇ ਦੋ ਸਾਲ ਨਿਭਾਉਣਗੇ। ਪ੍ਰਧਾਨ ਦੇ ਦੱਸਿਆ ਕਿ ਜਲਦੀ ਹੀ ਬਜ਼ੁਰਗਾਂ ਦੀਆਂ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕਰਨ ਲਈ ਕਾਰਜਕਰਨੀ ਦੀ ਮੀਟਿੰਗ ਕੀਤੀ ਜਾਵੇਗੀ। ਹੁਣ ਤੱਕ ਦੀਆਂ ਮੰਗਾਂ ਵਿਚ ਕਲੱਬ, ਪ੍ਰੋਵਿੰਸੀਅਲ ਸਰਕਾਰ ਵਲੋਂ ਦਿੱਤੀ ਜਾਂਦੀ ਗਰਾਂਟਡ ਸਪਲੀਮੈਟਰੀ ਇੰਨਕਮ (ਪੂਰਕ ਆਮਦਨ) ਵਿਚ ਵਾਧਾ ਕਰਨ ਲਈ ਸਰਕਾਰ ਤੇ ਅਪਣੇ ਵਿੱਤ ਮੁਤਾਬਿਕ ਦਬਾ ਪਾਉਂਦੀ ਰਹੀ ਹੈ, ਮੈਂਬਰਾਂ ਦਾ ਮੰਨਣਾਂ ਹੈ ਕਿ ਦਹਾਕਿਆਂ ਤੋਂ ਇਸ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ, ਜਦ ਕਿ ਇਸ ਸਮੇਂ ਦੌਰਾਨ ਚੀਜ਼ਾ ਵਸਤਾਂ ਦੇ ਭਾਅ ਕਾਫ਼ੀ ਵਧ ਗਏ ਹਨ। ਅਲਬਰਟਾ ਵਿਚ ਜਿਨ੍ਹਾਂ ਵਿਅੱਕਤੀਆਂ ਦੀ ਉਮਰ 65 ਸਾਲ ਤੋਂ ਟੱਪ ਜਾਂਦੀ ਹੈ ਪ੍ਰੰਤੂ ਉਨ੍ਹਾਂ ਦੀ ਰਹਾਇਸ਼ 10 ਸਾਲ ਤੋਂ ਘੱਟ ਹੋਣ ਕਾਰਨ ਪੈਂਨਸ਼ਨ ਨਹੀਂ ਮਿਲਦੀ, ਨੂੰ 100 ਡਾਲਰ ਪ੍ਰਤੀ ਮਹੀਨਾ ਸਪੈਸ਼ਲ ਭੱਤਾ ਦਿੱਤਾ ਜਾਂਦਾ ਹੈ। ਪਰ ਓਨਟਾਰੀਓ ਵਿਚ ਉਨ੍ਹਾਂ ਨੂੰ ਕੁਝ ਨਹੀਂ ਦਿੱਤਾ ਜਾਂਦਾ ਅਤੇ ਉਹ ਇਸ ਉਮਰ ਵਿਚ ਅਪਣੇ ਪੁੱਤਾਂ ਧੀਆਂ ਤੇ ਹੀ ਨਿਰਭਰ ਰਹਿੰਦੇ ਹਨ। ਸੋ ਦੂਸਰੇ ਸੀਨੀਅਰ ਕਲੱਬਾਂ ਦੀ ਤਰ੍ਹਾਂ ਇਸ ਕਲੱਬ ਵਲੋਂ ਵੀ ਸਮੇਂ ਸਮੇਂ ਇਹ ਮੰਗ ਉਠਾਈ ਜਾਂਦੀ ਰਹੀ ਹੈ ਅਤੇ ਅਗੇ ਤੋਂ ਵੀ ਉਠਾਈ ਜਾਵੇਗੀ ਕਿ ਓਨਟਾਰੀਓ ਵਿਚ ਵੀ ਇਹ ਸਪੈਸ਼ਲ ਭੱਤਾ ਦਿੱਤਾ ਜਾਵੇ, ਤਾਂ ਜੋ ਇਨ੍ਹਾਂ ਬਜ਼ੁਰਗਾਂ ਕੋਲ ਅਪਣੀ ਮਰਜ਼ੀ ਮੁਤਾਬਿਕ ਖਰਚ ਕਰਨ ਲਈ ਕੁਝ ਡਾਲਰ ਆਪਣੇ ਹੋਣ, ਜਿਸ ਨਾਲ ਉਨ੍ਹਾਂ ਦਾ ਸਵੇਮਾਣ ਵਧੇ ਉਹ ਸਮਾਜ ਵਿਚ ਵਿਚਰਣ ਅਤੇ ਕੁਝ ਨਾ ਕੁਝ ਸਮਾਜ ਵਿਚ ਅਪਣਾ ਜੋਗਦਾਨ ਪਾਉਣ। ਇਸ ਕਲੱਬ ਬਾਰੇ ਹੋਰ ਜਾਣਕਾਰੀ ਲਈ ਸ: ਇੰਦਰਜੀਤ ਸਿੰਘ ਗਰੇਵਾਲ ਨਾਲ 647 723 9103 ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …