ਬਰੈਂਪਟਨ : 10 ਜੂਨ ਦਿਨ ਸ਼ੁੱਕਰਵਾਰ ਨੂੰ ਸਕੂਲ ਵਿੱਚ ਸਾਲਾਨਾ ਓਲੰਪਿਕ ਦਿਨ ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਨੇ ਬੈਂਡ ਨਾਲ ਮਾਰਚ ਪਾਸਟ ਕਰਕੇ ਕੀਤੀ। ਇਸ ਤੋਂ ਉਪਰੰਤ ਗ੍ਰੇਡ 4, 3 ਅਤੇ ਜੇ ਕੇ ਦੇ ਨਿੱਕੇ 2 ਬੱਚਿਆਂ ਨੇ ਰੰਗ ਬਰੰਗੇ ਕੱਪੜਿਆਂ ਵਿੱਚ ਬੜਾ ਹੀ ਦਿਲਚਸਪ ਅਤੇ ਮਨੋਰੰਜਕ ਪ੍ਰੋਗਰਾਮ ਪੇਸ਼ ਕੀਤਾ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਸੰਗੀਤਕ ਧੁਨਾਂ ਦੇ ਨਾਲ 2 ਕਈ ਤਰ੍ਹਾਂ ਦੀਆਂ ਡਰਿੱਲਜ਼ ਕੀਤੀਆਂ। 100 – 200 ਮੀਟਰ ਦੀਆਂ ਦੌੜਾਂ ਵਿੱਚ ਭਾਗ ਲੈ ਕੇ ਵਿਦਿਆਰਥੀ ਬਹੁਤ ਉਤਸ਼ਾਹਤ ਮਹਿਸੂਸ ਕਰ ਰਹੇ ਸਨ। ਰੱਸਾਕਸ਼ੀ ਅਤੇ ਸੌਕਰ ਦਾ ਮੁਕਾਬਲਾ ਵਿਦਿਆਰਥੀਆਂ ਅਤੇ ਅਧਿਆਪਕਾਂ ਦਰਮਿਆਨ ਬਹੁਤ ਰੌਚਕ ਸੀ। ਸਾਰੇ ਸਕੂਲ ਦੇ ਵਿਦਿਆਰਥੀਆਂ ਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਕੁੱਲ ਚਾਰ ਹਾਊਸ ਬਣਾਏ ਹੋਏ ਹਨ। ਜੇਤੂ ਹਾਊਸ ਨੂੰ ਟਰਾਫੀ ਦਿੱਤੀ ਗਈ, ਜਿਹੜੀ ਕਿ ਬਾਬਾ ਜੁਝਾਰ ਸਿੰਘ ਹਾਊਸ ਦੇ ਹਿੱਸੇ ਆਈ। ਖਾਲਸਾ ਕਮਿਉਨਿਟੀ ਸਕੂਲ ਬਰੈਂਪਟਨ ਦੇ ਸਾਰੇ ਪ੍ਰੋਗਰਾਮ ਉੱਤਮ ਵਿੱਦਿਆ, ਸਦਾਚਾਰਕ ਅਤੇ ਮਨੁੱਖੀ ਕਦਰਾਂ ਕੀਮਤਾਂ ਤੇ ਅਧਾਰਤ ਹਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …