9.9 C
Toronto
Monday, November 3, 2025
spot_img
Homeਕੈਨੇਡਾਸਹਾਰਾ ਸੀਨੀਅਰ ਸਰਵਿਸਿਜ਼ ਦਾ ਵਿਸਾਖੀ ਜੋੜ ਮੇਲਾ

ਸਹਾਰਾ ਸੀਨੀਅਰ ਸਰਵਿਸਿਜ਼ ਦਾ ਵਿਸਾਖੀ ਜੋੜ ਮੇਲਾ

ਬਰੈਂਪਟਨ/ਬਿਊਰੋ ਨਿਊਜ਼
ਸਹਾਰਾ ਸੀਨੀਅਰ ਸਰਵਿਸਜ਼ ਦੇ 286 ਮੈਂਬਰਾਂ ਨੇ ਪ੍ਰੀਤ ਬੈਂਕੁਇਟ ਹਾਲ ਵਿੱਚ ਵਿਸਾਖੀ ਦਿਵਸ ਬਹੁਤ ਧੂਮ ਧਾਮ ਨਾਲ ਮਨਾਇਆ। ਕਲੱਬ ਦੇ ਪਰਧਾਨ ਨਰਿੰਦਰ ਧੁੱਗਾ ਹੁਰਾਂ ਨਿਮਰਤਾ ਸਾਹਿਤ ਸਾਰਿਆਂ ਦਾ ਸਵਾਗਤ ਕੀਤਾ। ਮੁੱਖ ਮਹਿਮਾਨ ਵਲੋਂ ਸ਼ਿਰਕਤ ਕਰਦੇ ਹੋਏ ਮੇਅਰ ਬੌਨੀ ਕਰੌਂਬੀ ਹੁਰਾਂ ਨੇ ਇਸ ਕਲੱਬ ਦੀ ਬਹੁਤ ਸ਼ਲਾਘਾ ਕੀਤੀ ਅਤੇ ਵਿਸਾਖੀ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਪ੍ਰਧਾਨ ਨਰਿੰਦਰ ਧੁੱਗਾ ਨੇ ਦੂਸਰੇ ਪਹੁੰਚੇ ਮੁੱਖ ਮਹਿਮਾਨਾਂ ਐਮਪੀ ਗਗਨ ਸਿਕੰਦ ਅਤੇ  ਐਮਪੀਪੀ ਹਰਿੰਦਰ ਤੱਖੜ ਹੁਰਾਂ ਦਾ ਸਵਾਗਤ ਕੀਤਾ। ਰੰਗਾਰੰਗ ਗਿਧਿਆਂ ਭੰਗੜਿਆਂ ਨਾਲ ਭਰੇ ਇਸ ਪ੍ਰੋਗਰਾਮ ਦੀ ਐਮਸੀ ਜੋਤੀ ਸ਼ਰਮਾ ਅਤੇ ਅਸ਼ੋਕ ਭਾਰਤੀ ਹੁਰਾਂ ਕੀਤੀ। ਸੁਖਪਾਲ, ਮਨਿੰਦਰ, ਦਰਸ਼, ਸੁਰਿੰਦਰ, ਮਲਕੀਤ, ਰੂਪ, ਰੇਖਾ, ਸੁਖਰਾਜ ਹੁਰਾਂ ਨੇ ਗਿੱਧਾ, ਭੰਗੜੇ ਪਾ ਕੇ ਵਿਸਾਖੀ ਦੀ ਯਾਦ ਤਾਜ਼ਾ ਕੀਤੀ ਅਤੇ ਖੁਸ਼ੀ ਦਾ ਮਾਹੌਲ ਪੈਦਾ ਕੀਤਾ। ਜੋਤੀ ਹੁਰਾਂ ਨੇ ਸੁਰੀਲੀ ਅਵਾਜ਼ ਵਿੱਚ ‘ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਨਹੀਂ ਬਹਿੰਦੀ’ ਪੇਸ਼ ਕਰਕੇ ਪੰਜਾਬ ਦੀ ਯਾਦ ਤਾਜ਼ਾ ਕੀਤੀ। ਇਸ ਕਲੱਬ ਦੇ ਅਤੀ ਸ਼ੁਭ ਚਿੰਤਕ ਅਤੇ ਹਮੇਸ਼ਾ ਮਦਦ ਕਰਨ ਵਾਲੇ  ਸੁਖਰਾਜ ਨਿੱਜਰ ਹੁਰਾਂ ਨੇ ਆਪਣੇ ਪੂਰੇ ਗਰੁੱਪ ਨਾਲ ਖੂਬ ਰੌਣਕਾਂ ਲਾਈਆਂ। ਵਿਸਾਖੀ ਦੇ ਮਾਹੌਲ ਵਿੱਚ ਉਹਨਾਂ ਦੀ ਗਾਇਕੀ ਨਾਲ ਸਾਰਾ ਹਾਲ ਗੂੰਜ ਉੱਠਿਆ। ਅਸੀਂ ਹਮੇਸ਼ਾ ਉਹਨਾਂ ਦੀ ਚੜਦੀ ਕਲਾ ਦੀ ਦੁਆ ਕਰਦੇ ਹਾਂ। ਹਮੇਸ਼ਾ ਦੀ ਤਰਾਂ ਫੋਟੋਗਰਾਫੀ ਦਾ ਕਿਰਦਾਰ ਸੁਮੇਸ਼ ਨੰਦਾ ਹੁਰਾਂ ਨਿਭਾਇਆ। ਅੰਤ ਵਿੱਚ ਅਸੀਂ ਸਿਜਦਾ ਕਰਦੇ ਹਾਂ ਸਾਡੇ ਇਸ ਕਲੱਬ ਦੇ ਅਣਥੱਕ ਵਲੰਟੀਅਰਜ਼ ਦਾ ਜਿਨਾਂ ਪਰਦੇ ਪਿੱਛੇ, ਮਿਹਨਤ ਨਾਲ ਇਸ ਸ਼ਾਮ ਨੂੰ ਸਫਲਤਾ ਦਾ ਸਿਹਰਾ ਪਹਿਨਾਇਆ।

RELATED ARTICLES
POPULAR POSTS