ਸਰੀਰਕ ਤੌਰ ‘ਤੇ ਕਮਜੋਰ ਆਤੁਰ ਵਿਅਕਤੀਆਂ ਨੂੰ ਉਹਨਾਂ ਦੇ ਘਰ ਜਾ ਕੇ ਵਾਪਸ ਕੀਤੀ ਜਾਵੇਗੀ
ਬਰੈਂਪਟਨ/ਹਰਜੀਤ ਬੇਦੀ : ਲੰਬੇ ਸਮੇਂ ਦੀ ਉਡੀਕ ਅਤੇ ਜਦੋ-ਜਹਿਦ ਤੋਂ ਬਾਅਦ 2015 ਤੋਂ ਪਹਿਲਾ ਸਸਤੇ ਫਿਊਨਰਲ ਲਈ ਚਾਰਜ ਕੀਤੀ ਫੀਸ ਦੀ ਵਾਪਸੀ ਲਈ 6 ਜੁਲਾਈ ਨੂੰ ਮਰੋਕ ਲਾਅ ਆਫਿਸ ਵਿੱਚ ਉਹਨਾਂ ਨੂੰ ਸਮਾਂ ਨਿਸਚਤ ਕਰਕੇ ਬੁਲਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਉਹ ਪਹੁੰਚੇ ਅਤੇ ਐਸੋਸੀਏਸਨ ਦੀ ਕਮੇਟੀ ਮੈਂਬਰਾਂ ਪਰਮਜੀਤ ਬੜਿੰਗ, ਜੰਗੀਰ ਸਿੰਘ ਸੈਂਭੀ, ਬਲਵਿੰਦਰ ਬਰਾੜ, ਪ੍ਰੋ: ਨਿਰਮਲ ਧਾਰਨੀ, ਦੇਵ ਸੂਦ, ਕਰਤਾਰ ਸਿੰਘ ਚਾਹਲ ਅਤੇ ਪਰੀਤਮ ਸਰਾਂ ਦੀ ਹਾਜਰੀ ਵਿੱਚ ਸਬੰਧਤ ਰਾਸ਼ੀ 100 ਡਾਲਰ ਪ੍ਰਤੀ ਵਿਅਕਤੀ ਪ੍ਰਾਪਤ ਕੀਤੀ। ਉਹਨਾਂ ਨੇ ਐਸੋਸੀਏਸ਼ਨ ਦੀ ਇਸ ਰਾਸ਼ੀ ਵਾਸਤੇ ਕੀਤੀ ਜਦੋ ਜਹਿਦ ਅਤੇ ਸੁਹਿਰਦਤਾ ਦੀ ਪ੍ਰਸੰਸਾ ਕੀਤੀ। ਕਈ ਵਿਅਕਤੀਆਂ ਨੇ ਉਸ ਵਿੱਚੋਂ ਕੁੱਝ ਹਿੱਸਾ ਐਸੋਸੀਏਸ਼ਨ ਨੂੰ ਸਹਾਇਤਾ ਦੇ ਤੌਰ ‘ਤੇ ਦਿੱਤਾ ਜਿਸ ਉਤੇ ਐਸੋਸੀਏਸ਼ਨ ਵਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ। ਜੋ ਕੁੱਝ ਵਿਅਕਤੀ ਕਿਸੇ ਕਾਰਣ ਇਸ ਰਾਸ਼ੀ ਵਾਪਸੀ ਪ੍ਰੋਗਰਾਮ ਵਿੱਚ ਕਿਸੇ ਕਾਰਣ ਨਹੀਂ ਪਹੁੰਚ ਸਕੇ ਉਹ ਅਹੁਦੇਦਾਰਾਂ ਨਾਲ ਸੰਪਰਕ ਕਰ ਕੇ ਆਪਣੀ ਇਹ ਅਮਾਨਤ ਵਾਪਸ ਲੈ ਲੈਣ।
ਐਸੋਸੀਏਸ਼ਨ ਦੇ ਧਿਆਨ ਵਿੱਚ ਆਇਆ ਹੈ ਕਿ ਬਾਕੀ ਰਹਿੰਦੇ ਵਿਅਕਤੀਆਂ ਵਿੱਚੋਂ ਕੁੱਝ ਸਰੀਰਕ ਤੌਰ ‘ਤੇ ਬਹੁਤ ਕਮਜੋਰ ਜਾਂ ਵ੍ਹੀਲ ਚੇਅਰ ਤੇ ਹਨ ਤੇ ਉਹ ਆਉਣ ਜਾਣ ਤੋਂ ਆਤੁਰ ਹਨ। ਉਹਨਾਂ ਲਈ ਫੈਸਲਾ ਕੀਤਾ ਗਿਆ ਹੈ ਕਿ ਐਸੋਸੀਏਸ਼ਨ ਵਲੋਂ ਬਣਾਈ ਕਮੇਟੀ ਰਾਹੀਂ ਉਹਨਾਂ ਤੱਕ ਪਹੁੰਚ ਕਰਕੇ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦੇ ਟਿਕਾਣੇ ‘ਤੇ ਜਾ ਕੇ ਇਹ ਰਾਸ਼ੀ ਵਾਪਸ ਕਰਨ ਦਾ ਪ੍ਰਬੰਧ ਕੀਤਾ ਜਾਵੇਗਾ। ਐਸੋਸੀਏਸ਼ਨ ਵਲੋਂ ਆਏ ਹੋਏ ਸਾਰੇ ਸੱਜਣਾਂ ਦੀ ਚਾਹ ਪਾਣੀ ਨਾਲ ਸੇਵਾ ਵੀ ਕੀਤੀ ਗਈ। ਮਰੋਕ ਲਾਅ ਆਫਿਸ ਦਾ ਇਸ ਕੰਮ ਲਈ ਸਥਾਨ ਦੇਣ ਦਾ ਧੰਨਵਾਦ ਕੀਤਾ ਗਿਆ। ਐਸੋਸੀਏਸ਼ਨ ਦੇ 28 ਜੁਲਾਈ 2019 ਨੂੰ ਬਰੈਂਪਟਨ ਸ਼ਾਕਰ ਸੈਂਟਰ ਵਿੱਚ ਕਰਵਾਏ ਜਾ ਰਹੇ ਮਲਟੀਕਲਚਰਲ ਪ੍ਰੋਗਰਾਮ ਵਿੱਚ ਸਾਰੇ ਸੀਨੀਅਰਜ਼ ਤੇ ਆਮ ਲੋਕਾਂ ਨੂੰ ਪਹੁੰਚਣ ਦਾ ਖੁੱਲ੍ਹਾ ਸੱਦਾ ਹੈ। ਇਸ ਵਿੱਚ ਸਬੰਧਤ ਸੀਨੀਅਰਜ਼ ਕਲੱਬਾਂ ਦੇ ਮੈਂਬਰਾਂ ਤੋਂ ਬਿਨਾਂ ਜੋ ਕਿਸੇ ਕਲੱਬ ਦੇ ਮੈਂਬਰ ਨਹੀਂ ਉਹ ਵੀ ਆ ਸਕਦੇ ਹਨ।
ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣ ਲਈ ਪਰਮਜੀਤ ਬੜਿੰਗ 647-963-0331,, ਬਲਵਿੰਦਰ ਬਰਾੜ 647-262-4026, ਨਿਰਮਲ ਧਾਰਨੀ 416-670-5874, ਜੰਗੀਰ ਸਿੰਘ ਸੈਂਭੀ 416-409-0126,ਦੇਵ ਸੂਦ 416-553-0722, ਕਰਤਾਰ ਚਾਹਲ 647-854-8746,, ਪਰੀਤਮ ਸਰਾਂ 416-833-0567 ਜਾਂ ਹਰਦਿਆਲ ਸੰਧੂ 647-686-4201 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …