Breaking News
Home / ਦੁਨੀਆ / ਬਰੈਂਪਟਨ ਐਕਸ਼ਨ ਕਮੇਟੀ ਵਲੋਂ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਦੇ ਕੈਂਡੀਡੇਟਸ ਨਾਲ ਇਕ ਖੁੱਲ੍ਹੀ ਮੀਟਿੰਗ

ਬਰੈਂਪਟਨ ਐਕਸ਼ਨ ਕਮੇਟੀ ਵਲੋਂ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਦੇ ਕੈਂਡੀਡੇਟਸ ਨਾਲ ਇਕ ਖੁੱਲ੍ਹੀ ਮੀਟਿੰਗ

ਬਰੈਂਪਟਨ/ਬਿਊਰੋ ਨਿਊਜ਼ : 13 ਮਈ ਦਿਨ ਐਤਵਾਰ ਨੂੰ ਬਾਅਦ ਦੁਪਹਿਰ 2ਵਜੇ ਤੋਂ ਲੈ ਕੇ 4:30 ਵਜੇ ਤੱਕ ਇੱਕ ਪਬਲਕਿ ਮੀਟਿੰਗ ਟੈਰੀ ਮਿਲਰ ਰੀਕਰੀਏਸ਼ਨ ਸੈਂਟਰ (1295 ਵਿਲੀਅਮਜ ਪਾਰਕਵੇ) ਬਰੈਂਪਟਨ ਵਿਖੇ ਰੱਖੀ ਗਈ ਹੈ। ਟੋਰੰਟੋ ਸਟਾਰ ਦੀ ਪ੍ਰੇਸ ਰਿਪੋਰਟਰ ਸਾਰਾ ਤੇ ਵਰਕਰਜ਼ ਐਂਕਸ਼ਨ ਸੈਂਟਰ ਟੋਰੰਟੋ ਦੀ ਆਰਗੇਨਾਈਜ਼ਰ ਡੀਨਾ ਲੈਡ ਮੁੱਖ ਬੁਲਾਰੇ ਹੋਣਗੇ। ਪ੍ਰੇਸ ਰਿਪੋਰਟਰ ਸਾਰਾ ਨੇ ਪ੍ਰਾਈਵੇਟ ਏਜੰਸੀਆਂ ਦੇ ਬਾਰੇ ਭਰਪੂਰ ਖੋਜ ਕਰ ਕੇ ਇਕ ਲੰਮੀ ਰਿਪੋਰਟ ਟੋਰਾਂਟੋ ਸਟਾਰ ਵਿੱਚ ਪ੍ਰਕਾਸਤ ਕੀਤੀ ਸੀ। ਇਸ ਮੀਟਿੰਗ ਸਮੇਂ ਐਮ ਪੀ ਪੀ ਬਣਨ ਲਈ ਚੋਣਾਂ ਲੜ ਰਹੇ ਕੈਂਡੀਡੇਟਸ ਤੋਂ ਟੈਂਪਰੇਰੀ ਏਜੰਸੀਆਂ ਰਾਂਹੀ ਕੰਮ ਕਰਦੇ ਲੋਕਾਂ ਨੂੰ ਆ ਰਹੀਆਂ ਦਿੱਕਤਾਂ, ਫਾਰਮ ਵਰਕਰਾਂ ਦੇ ਮਸਲੇ, ਮਿਨੀਮਮ ਵੇਜ 15 ਡਾਲਰ ਕਰਨ ਦੇ ਬਾਰੇ ਗੱਲਬਾਤ ਕੀਤੀ ਜਾਵੇਗੀ। ਬਰੈਪਟਨ ‘ਚ ਵਧ ਰਹੀ ਵਹੀਕਲ ਇੰਸੋਰੈਂਸ ਦਾ ਮਸਲਾ ਵੀ ਉਹਨਾਂ ਦੇ ਧਿਆਨ ‘ਚ ਲਿਆਂਦਾ ਜਾਵੇਗਾ। ਮੀਟਿੰਗ ‘ਚ ਪੁੱਜੇ ਲੋਕਾਂ ਤੋਂ ਵੀ ਮੀਟਿੰਗ ਦੇ ਸ਼ੁਰੂਆਤ ‘ਚ ਹੀ ਉਹਨਾਂ ਦੇ ਜਰੂਰੀ ਮਸਲਿਆਂ ਬਾਰੇ ਵੀ ਪੁੱਛਿਆ ਜਾਵੇਗਾ ਤੇ ਉਸਦੀ ਡੀਟੇਲਜ਼ ਤਿਆਰ ਕਰ ਕੇ ਲਿਖਤੀ ਰੂਪ ‘ਚ ਸਾਰੀਆਂ ਪਾਰਟੀਆਂ ਨੂੰ ਭੇਜੀ ਜਾਵੇਗੀ। ਸਾਡੇ ਕੋਲ ਇਕ ਵਧੀਆ ਮੌਕਾ ਹੈ ਕਿ ਆਪਾਂ ਇਕੱਠੇ ਹੋ ਕੇ ਆਪਣੀ ਏਕਤਾ ਦਾ ਪ੍ਰਗਟਾਵਾ ਕਰੀਏ ਤੇ ਕੈਂਡੀਡੇਟਸ ਦੇ ਧਿਆਨ ‘ਚ ਲਿਆਈਏ ਕਿ ਸਾਡੀ ਵੋਟ ਦਾ ਉਹ ਹੀ ਹੱਕਦਾਰ ਹੋਵੇਗਾ ਜੋ ਲੋਕਾਂ ਦੇ ਮਸਲਿਆਂ ਦੀ ਗੱਲ ਕਰੇਗਾ ਤੇ ਉਹਨਾਂ ਨੂੰ ਹੱਲ ਕਰਵਾਉਂਣ ਦਾ ਵਾਅਦਾ ਕਰੇਗਾ। ਬਰੈਂਪਟਨ ਦੇ ਇਹਨਾਂ ਕੈਂਡੀਡੇਟਸ ਵਲੋਂ ਇਹ ਸੱਦਾ ਪ੍ਰਵਾਨ ਕਰ ਲਿਆ ਗਿਆ ਹੈ ਜਿਹਨਾਂ ‘ਚ ਪੀ ਸੀ ਪਾਰਟੀ ਦੇ ਬਰੈਂਪਟਨ ਸਾਊਥ ਤੋਂ ਪ੍ਰਬਮੀਤ ਸਰਕਾਰੀਆ, ਬਰੈਂਪਟਨ ਵੈਸਟ ਤੋਂ ਅਮਰਜੋਤ ਸਿੰਘ ਸੰਧੂ, ਬਰੈਂਪਟਨ ਨੌਰਥ ਤੋਂ ਲਿਬਰਲ ਪਾਰਟੀ ਦੀ ਕੈਂਡੀਡੇਟ ਹਰਿੰਦਰ ਮੱਲ੍ਹੀ ਤੇ ਐਨ ਡੀ ਪੀ ਦੀ ਬਰੈਂਪਟਨ ਸੈਂਟਰ ਤੋਂ ਸਾਰਾ ਸਿੰਘ ਤੇ ਬਰੈਂਪਟਨ ਈਸਟ ਤੋਂ ਗੁਰਰਤਨ ਸਿੰਘ ਸ਼ਾਮਿਲ ਹਨ। ਕੁਝ ਹੋਰ ਕੈਂਡੀਡਟਟਸ ਨੇ ਵੀ ਆਉਂਣ ਲਈ ਕਿਹਾ ਹੈ ਪਰ ਉਹਨਾਂ ਦੀ ਕੰਨਫਰਮੇਸ਼ਨ ਅਜੇ ਲਿਖਤੀ ਰੂਪ ‘ਚ ਨਹੀਂ ਪਹੁੰਚੀ। ਅਸੀਂ ਸਾਰੇ ਲੋਕਾਂ ਨੂੰ ਪੁਰ ਜੋਰ ਅਪੀਲ ਕਰਦੇ ਹਾਂ ਕਿ ਇਸ ਮੀਟਿੰਗ ‘ਚ ਜ਼ਰੂਰ ਸ਼ਾਮਿਲ ਹੋਵੋ। ਹੋਰ ਜਾਣਕਾਰੀ ਲਈ ਤੁਸੀਂ ਨਵੀ ਔਜਲਾ ਨੂੰ 416-837-3871 ਜਾਂ 416-728-5686 ਤੇ ਫੋਨ ਕੀਤਾ ਜਾ ਸਕਦਾ ਹੈ।

Check Also

ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ

ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …