-3.7 C
Toronto
Sunday, December 21, 2025
spot_img
Homeਦੁਨੀਆਨਵਾਜ਼ ਦੀ ਬੇਗ਼ਮ ਨੇ ਲਾਹੌਰ ਸੰਸਦੀ ਸੀਟ ਜਿੱਤੀ

ਨਵਾਜ਼ ਦੀ ਬੇਗ਼ਮ ਨੇ ਲਾਹੌਰ ਸੰਸਦੀ ਸੀਟ ਜਿੱਤੀ

ਇਸਲਾਮਾਬਾਦ : ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਬੇਗ਼ਮ ਕੁਲਸੂਮ ਨਵਾਜ਼ ਨੇ ਲਾਹੌਰ ਸੰਸਦੀ ਸੀਟ ਲਈ ਹੋਈ ਜ਼ਿਮਨੀ ਚੋਣ ਜਿੱਤ ਲਈ ਹੈ। ਇਹ ਸੀਟ ਨਵਾਜ਼ ਸ਼ਰੀਫ਼ ਨੂੰ ਪਨਾਮਾ ਦਸਤਾਵੇਜ਼ ਮਾਮਲੇ ਵਿਚ ਅਯੋਗ ਕਰਾਰ ਦਿੱਤੇ ਜਾਣ ਕਾਰਨ ਖਾਲੀ ਹੋਈ ਸੀ। ਕੁਲਸੂਮ ਨਵਾਜ਼ ਨੇ ਸਾਬਕਾ ਕ੍ਰਿਕਟਰ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕੇ ਇਨਸਾਫ਼ (ਪੀਟੀਆਈ) ਪਾਰਟੀ ਦੀ ਯਾਸਮੀਨ ਰਾਸ਼ਿਦ ਨੂੰ ਸ਼ਿਕਸਤ ਦਿੱਤੀ। ਪੀਐਮਐਲ(ਐਨ) ਉਮੀਦਵਾਰ ਕੁਲਸੂਮ ਨਵਾਜ਼ ਨੂੰ 61,745 ਜਦਕਿ ਉਨ੍ਹਾਂ ਦੀ ਮੁੱਖ ਵਿਰੋਧੀ ਰਾਸ਼ਿਦ ਨੂੰ 47099 ਵੋਟਾਂ ਪਈਆਂ। ਉਧਰ ਮੁਲਕ ਦੀ ਮੁੱਖ ਵਿਰੋਧੀ ਪਾਰਟੀ ਪੀਟੀਆਈ ਨੇ ਅਹਿਮ ਜ਼ਿਮਨੀ ਚੋਣ ਹਾਰਨ ਦੇ ਬਾਵਜੂਦ ਸੱਤਾਧਾਰੀ ਪਾਰਟੀ ਨੂੰ ਦਿੱਤੇ ਫ਼ਸਵੇਂ ਮੁਕਾਬਲੇ ਨੂੰ ਇਖ਼ਲਾਕੀ ਜਿੱਤ ਦੱਸਿਆ ਹੈ।

 

RELATED ARTICLES
POPULAR POSTS