14.8 C
Toronto
Tuesday, September 16, 2025
spot_img
Homeਦੁਨੀਆਬਾਇਡਨ ਤੇ ਪੂਤਿਨ ਨੇ ਫੋਨ ’ਤੇ ਇਕ-ਦੂਜੇ ਨੂੰ ਦਿੱਤੀਆਂ ਧਮਕੀਆਂ

ਬਾਇਡਨ ਤੇ ਪੂਤਿਨ ਨੇ ਫੋਨ ’ਤੇ ਇਕ-ਦੂਜੇ ਨੂੰ ਦਿੱਤੀਆਂ ਧਮਕੀਆਂ

ਅਮਰੀਕਾ ਰੂਸ ’ਤੇ ਲਗਾ ਸਕਦਾ ਹੈ ਨਵੀਆਂ ਪਾਬੰਦੀਆਂ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਨੂੰ ਧਮਕੀ ਭਰੀ ਚਿਤਾਵਨੀ ਦਿੱਤੀ ਕਿ ਜੇ ਰੂਸ ਨੇ ਯੂਕਰੇਨ ਖਿਲਾਫ ਹੋਰ ਫੌਜੀ ਕਾਰਵਾਈ ਕੀਤੀ ਤਾਂ ਅਮਰੀਕਾ ਉਸ ’ਤੇ ਨਵੀਆਂ ਪਾਬੰਦੀਆਂ ਲਗਾ ਸਕਦਾ ਹੈ। ਇਸ ਤੋਂ ਬਾਅਦ ਰੂਸੀ ਰਾਸ਼ਟਰਪਤੀ ਨੇ ਵੀ ਇਸ ਤਰ੍ਹਾਂ ਦੇ ਸੁਰ ਵਿੱਚ ਕਿਹਾ ਕਿ ਅਮਰੀਕਾ ਦਾ ਅਜਿਹਾ ਕੋਈ ਵੀ ਕਦਮ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਪੂਰੀ ਤਰ੍ਹਾਂ ਖਤਮ ਕਰ ਸਕਦਾ ਹੈ। ਦੋਵਾਂ ਨੇਤਾਵਾਂ ਨੇ ਯੂਕਰੇਨ ਨੇੜੇ ਰੂਸੀ ਫੌਜ ਦੀ ਵਧਦੀ ਦਖਲਅੰਦਾਜ਼ੀ ’ਤੇ ਕਰੀਬ ਇਕ ਘੰਟੇ ਤੱਕ ਖੁੱਲ੍ਹ ਕੇ ਗੱਲਬਾਤ ਕੀਤੀ।
ਪੁਤਿਨ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਯੂਰੀ ਸ਼ਾਕੋਵ ਨੇ ਕਿਹਾ ਕਿ ਅਮਰੀਕਾ ਦੁਆਰਾ ਹੋਰ ਪਾਬੰਦੀਆਂ ਲਗਾਉਣਾ ਗੰਭੀਰ ਨਤੀਜਿਆਂ ਵਾਲੀ ਵੱਡੀ ਗਲਤੀ ਹੋਵੇਗੀ, ਜਿਸ ਦੇ ਗੰਭੀਰ ਨਤੀਜੇ ਨਿਕਲਣਗੇ। ਸ਼ਾਕੋਵ ਨੇ ਮਾਸਕੋ ਵਿੱਚ ਮੀਡੀਆ ਨੂੰ ਬਾਇਡਨ ਅਤੇ ਪੁਤਿਨ ਵਿਚਕਾਰ ਫੋਨ ’ਤੇ ਹੋਈ ਗੱਲਬਾਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੁਤਿਨ ਨੇ ਬਾਇਡਨ ਨੂੰ ਕਿਹਾ ਕਿ ਜੇ ਅਮਰੀਕਾ ਦੀਆਂ ਸਰਹੱਦਾਂ ਦੇ ਨੇੜੇ ਹਮਲਾਵਰ ਹਥਿਆਰ ਤਾਇਨਾਤ ਕੀਤੇ ਜਾਂਦੇ ਹਨ ਤਾਂ ਰੂਸ ਵੀ ਅਜਿਹਾ ਕਰੇਗਾ। ਇਸ ਦੇ ਨਾਲ ਹੀ ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਫੋਨ ’ਤੇ ਹੋਈ ਗੱਲਬਾਤ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ।

 

RELATED ARTICLES
POPULAR POSTS