21.1 C
Toronto
Saturday, September 13, 2025
spot_img
Homeਦੁਨੀਆਪਾਕਿਸਤਾਨ ਨੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਦਾ ਕਾਰਜਕਾਲ ਤਿੰਨ ਸਾਲ ਲਈ...

ਪਾਕਿਸਤਾਨ ਨੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਦਾ ਕਾਰਜਕਾਲ ਤਿੰਨ ਸਾਲ ਲਈ ਵਧਾਇਆ

ਜੰਮੂ ਕਸ਼ਮੀਰ ‘ਚੋਂ ਧਾਰਾ 370 ਖਤਮ ਹੋਣ ਤੋਂ ਬਾਅਦ ਪਾਕਿ ਵਲੋਂ ਲਏ ਜਾ ਰਹੇ ਹਰ ਰੋਜ਼ ਨਵੇਂ ਫੈਸਲੇ
ਨਵੀਂ ਦਿੱਲੀ : ਕਸ਼ਮੀਰ ਮਾਮਲੇ ‘ਤੇ ਭਾਰਤ ਨਾਲ ਤਣਾਅ ਦੇ ਚੱਲਦਿਆਂ ਪਾਕਿਸਤਾਨ ਨੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਦਾ ਕਾਰਜਕਾਲ ਤਿੰਨ ਸਾਲ ਲਈ ਹੋਰ ਵਧਾ ਦਿੱਤਾ ਗਿਆ। ਬਾਜਵਾ ਨੂੰ 29 ਨਵੰਬਰ 2016 ਨੂੰ ਇਹ ਜ਼ਿੰਮੇਵਾਰੀ ਨਵਾਜ਼ ਸ਼ਰੀਫ ਸਰਕਾਰ ਦੇ ਦੌਰਾਨ ਸੌਂਪੀ ਗਈ ਸੀ। ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਦਫਤਰ ਤੋਂ ਜਾਰੀ ਸੂਚਨਾ ਮੁਤਾਬਕ ਕਿਹਾ ਗਿਆ ਕਿ ਕਮਰ ਜਾਵੇਦ ਬਾਜਵਾ ਮੌਜੂਦਾ ਕਾਰਜਕਾਲ ਖਤਮ ਹੋਣ ਦੀ ਤਰੀਕ ਤੋਂ ਹੋਰ ਤਿੰਨ ਸਾਲਾਂ ਲਈ ਫੌਜ ਮੁਖੀ ਨਿਯੁਕਤ ਰਹਿਣਗੇ। ਇਹ ਵੀ ਕਿਹਾ ਗਿਆ ਕਿ ਖੇਤਰੀ ਸੁਰੱਖਿਆ ਮਾਹੌਲ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਧਿਆਨ ਰਹੇ ਕਿ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਉਣ ਤੋਂ ਬਾਅਦ ਪਾਕਿਸਤਾਨ ਬੁਖਲਾਇਆ ਹੋਇਆ ਹੈ ਅਤੇ ਉਹ ਹਰ ਰੋਜ਼ ਨਵੇਂ ਫੈਸਲੇ ਲੈ ਰਿਹਾ ਹੈ। ਇਥੋਂ ਤੱਕ ਕਿ ਉਹ ਭਾਰਤ ਨੂੰ ਪ੍ਰਮਾਣੂ ਯੁੱਧ ਦੀ ਧਮਕੀ ਵੀ ਦੇ ਚੁੱਕਾ ਹੈ।
ਪਾਕਿਸਤਾਨ ਨੇ ਭਾਰਤੀ ਇਸ਼ਤਿਹਾਰਾਂ ‘ਤੇ ਵੀ ਲਗਾਈ ਪਾਬੰਦੀ : ਪਾਕਿਸਤਾਨ ਦੇ ਮੀਡੀਆ ਮੁਤਾਬਕ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਵਿਸ਼ੇਸ਼ ਸਹਾਇਕ ਆਸ਼ਿਕ ਏਵਾਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਭਾਰਤੀ ਇਸ਼ਤਿਹਾਰਾਂ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਪਾਕਿ ਨੇ ਭਾਰਤੀ ਫਿਲਮਾਂ ‘ਤੇ ਵੀ ਪਾਬੰਦੀ ਲਗਾ ਦਿੱਤੀ ਸੀ ਅਤੇ ਇਸ ਸਬੰਧੀ ਸੀ. ਡੀਜ਼ ਦੀਆਂ ਦੁਕਾਨਾਂ ‘ਤੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਧਿਆਨ ਰਹੇ ਕਿ ਪਿਛਲੇ ਦਿਨੀਂ ਪਾਕਿਸਤਾਨ ਵਲੋਂ ਜੰਗ ਦੀ ਧਮਕੀ ਵੀ ਦਿੱਤੀ ਗਈ ਸੀ।

RELATED ARTICLES
POPULAR POSTS