ਟੋਰਾਂਟੋ : ਰੋਪੜ-ਮੋਹਾਲੀ ਸੋਸ਼ਲ ਸਰਕਲ ਵਲੋਂ ਆਯੋਜਿਤ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਪੋਹ ਮਹੀਨੇ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਸਭਾ ਡਿਕਸੀ ਰੋਡ ਗੁਰਦਵਾਰਾ ਸਾਹਿਬ ਦੇ ਹਾਲ ਨੰ: 5 ਵਿੱਚ ਐਤਵਾਰ 23 ਦਿਸੰਬਰ 2018 ਨੂੰ ਸ਼ਰਧਾ ਸਹਿਤ ਮਨਾਈ ਗਈ, ਜਿਸ ਵਿੱਚ ਦੂਰੋਂ ਨੇੜਿਓਂ ਆਈਆਂ ਸੰਗਤਾਂ ਦੇ ਭਾਰੀ ਇਕੱਠ ਨੇ ਭਰਪੂਰ ਹਾਜਰੀ ਭਰੀ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਕੀਰਤਨੀ ਜਥੇ ਨੇ ਮਨੋਹਰ ਕੀਰਤਨ ਕੀਤਾ। ਪੰਥ ਦੇ ਪ੍ਰਸਿਧ ਕਥਾਕਾਰ ਭਾਈ ਗੁਲਜ਼ਾਰ ਸਿੰਘ ਨੇ ਗੁਰੂ ਇਤਿਹਾਸ ਦੇ ਨਾਲ ਨਾਲ ਵਿਦਵਤਾ ਭਰੇ ਵਿਖਿਆਨ ਕੀਤੇ। ਢਾਡੀ ਜਥਾ ਭਾਈ ਵਰਿੰਦਰ ਸਿੰਘ ਵਾਰਿਸ (ਸੁਲਤਾਨਪੁਰ ਲੋਧੀ) ਨੇ ਜੋਸ਼ੀਲੀਆਂ ਵਾਰਾਂ ਗਾ ਕੇ ਸੰਗਤਾਂ ਨੂੰ ਵਜ਼ਦ ਵਿੱਚ ਲੈ ਆਂਦਾ। ਬੱਚੀਆਂ ਬਿਸਮਾਦ ਕੌਰ ਅਤੇ ਦਰਸ਼ਬੀਰ ਕੌਰ ਨੇ ਵੀ ਕੀਰਤਨ ਦੀ ਹਾਜ਼ਰੀ ਲੁਆਈ। ਸ. ਹਰਭਜਨ ਸਿੰਘ ਪੰਡੋਰੀ ਸਾਬਕਾ ਪ੍ਰਧਾਨ ਉਨਟਾਰੀਓ ਖਾਲਸਾ ਦਰਬਾਰ, ਰੇਡੀਓ ਪੱਤਰਕਾਰ ਸ੍ਰੀ ਜੈਕਾਲ ਲਾਲ (ਅੰਕਲ ਦੁੱਗਲ) ਮੋਹਾਲੀ ਦੀ ਪ੍ਰਸਿੱਧ ਸਖਸ਼ੀਅਤ ਮੈਕ ਬੌਬੀ ਕੰਬੋਜ ਅਤੇ ਅੇੈਮ.ਪੀ.ਪੀ ਦੀਪਕ ਆਨੰਦ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਐਮ ਪੀ ਪੀ ਬੀਬੀ ਸਾਰਾ ਸਿੰਘ ਵੀ ਨਤਮਸਤਕ ਹੋਣ ਆਏ। ਸਰਕਲ ਦੇ ਪ੍ਰਧਾਨ ਅਮਰ ਸਿੰਘ ਤੁਸੱੜ ਨੇ ਦੀਵਾਨ ਦਾ ਸੰਚਾਲਨ ਕਰਦਿਆਂ ਦਸਿਆ ਕਿ ਇਹ ਸ਼ਹੀਦੀ ਦਿਹਾੜੇ ਮਨਾਉਣਾ ਖਾਲਸੇ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਹਨ। ਉਨ੍ਹਾਂ ਨੇ ਅੰਤ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਲੇ ਸਾਲ ਇਹ ਸਮਾਗਮ 22 ਦਿੰਸਬਰ 2019 ਨੂੰ ਇਸੇ ਗੂਰੂ ਘਰ ਵਿੱਚ ਆਯੋਜਿਤ ਹੋਣਗੇ। ਪ੍ਰਧਾਨ ਅਮਰ ਸਿੰਘ ਤੁਸੱੜ ਨੇ ਸਾਰੀ ਸੰਗਤ, ਪ੍ਰਬੰਧਕੀ ਟੀਮ ਅਤੇ ਪੰਜਾਬੀ ਮੀਡੀਏ ਦਾ ਸਾਰੇ ਪ੍ਰੋਗਰਾਮ ਬਾਰੇ ਪ੍ਰਸਾਰਨ ਕਰਨ ਲਈ ਹਾਰਦਿਕ ਧੰਨਵਾਦ ਕੀਤਾ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …