ਬੈਨੌਲਿਮ (ਗੋਆ) : ਬ੍ਰਿਕਸ ਸੰਮੇਲਨ ਦੌਰਾਨ ਪੰਜ ਮੁਲਕਾਂ ਬਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ ਦੇ ਆਗੂਆਂ ਨੇ ਪੰਜ ਸਿਤਾਰ ਰਿਜ਼ੌਰਟ ਦੀ ਲੌਬੀ ਵਿਚ ਬਣਾਈਆਂ ਗਈਆਂ ਰੇਤ ਦੀਆਂ ਮੂਰਤਾਂ ਨੂੰ ਉਚੇਚੇ ਤੌਰ ‘ਤੇ ਦੇਖਿਆ ਅਤੇ ਇਨ੍ਹਾਂ ਨੂੰ ਸਲਾਹਿਆ। ਰੇਤ ‘ਤੇ ਮੂਰਤਾਂ ਬਣਾਉਣ ਵਾਲੇ ਭਾਰਤ ਦੇ ਉੱਘੇ ਕਲਾਕਾਰ ਸੁਦਰਸ਼ਨ ਪਟਨਾਇਕ ਨੇ ਪੰਜ ਮੁਲਕਾਂ ਦੇ ਸਕੱਲਪਚਰ ਬਣਾਏ ਹਨ। ਪਟਨਾਇਕ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਬਾਕੀ ਮੁਲਕਾਂ ਦੇ ਮੁਖੀਆਂ ਨੂੰ ਇਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਤਾਂ ਇਹ ਸਭ ਤੋਂ ਵੱਡਾ ਮਾਣ ਸੀ। ਸਾਰੇ ਆਗੂ ਕਰੀਬ 10 ਮਿੰਟਾਂ ਤੱਕ ਇਨ੍ਹਾਂ ਮੂਰਤਾਂ ਨੂੰ ਨਿਹਾਰਦੇ ਰਹੇ ਤੇ ਤਸਵੀਰਾਂ ਵੀ ਖਿਚਵਾਈਆਂ। ਭਾਰਤ ਦੇ ਤਾਜ ਮਹਿਲ, ਚੀਨ ਦੀ ਦੀਵਾਰ, ਰੂਸ ਦੇ ਸੇਂਟ ਬੈਸਿਲ ਕੈਥੇਡਰਲ, ਬਰਾਜ਼ੀਲ ਦੇ ਕ੍ਰਾਈਸਟ ਦਿ ਰਿਡੀਮਰ ਤੇ ਦੱਖਣੀ ਅਫ਼ਰੀਕਾ ਦੇ ਨੈਲਸਨ ਮੰਡੇਲਾ ਦੀ ਮੂਰਤੀ ਨੂੰ ਰੇਤ ‘ਚ ਢਾਲਿਆ ਗਿਆ ਸੀ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …